ਡਾਕ ਵਿਭਾਗ ਦਾ ਵੱਡਾ ਫੈਸਲਾ: ਭੈਣਾਂ ਦੀ ਸਹੂਲਤ ਲਈ ਕੀਤੇ ਖਾਸ ਪ੍ਰਬੰਧ

Sunday, Jul 26, 2026 - 01:57 PM (IST)

ਡਾਕ ਵਿਭਾਗ ਦਾ ਵੱਡਾ ਫੈਸਲਾ: ਭੈਣਾਂ ਦੀ ਸਹੂਲਤ ਲਈ ਕੀਤੇ ਖਾਸ ਪ੍ਰਬੰਧ

ਗੁਰਦਾਸਪੁਰ (ਗੁਰਪ੍ਰੀਤ): ਰੱਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਦਿਨ ਤੇ ਹਰ ਭੈਣ ਅਤੇ ਭਰਾ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ । ਇਸ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਡਾਕ ਵਿਭਾਗ ਨੇ ਲੋਕਾਂ ਦੀ ਸਹੂਲਤ ਲਈ ਇੱਕ ਅਹਿਮ ਫੈਸਲਾ ਲਿਆ ਹੈ। ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ 28 ਅਗਸਤ 2026 ਤੱਕ ਦੇਸ਼ ਭਰ ਦੇ ਡਾਕਘਰ ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਭੈਣਾਂ ਵੱਲੋਂ ਭੇਜੀਆਂ ਜਾਣ ਵਾਲੀਆਂ ਰਾਖੀਆਂ, ਤੋਹਫ਼ੇ ਅਤੇ ਹੋਰ ਡਾਕ ਸਮੇਂ ਸਿਰ ਆਪਣੇ ਟਿਕਾਣੇ ਤੱਕ ਪਹੁੰਚ ਸਕਣ। 

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਸੱਪਾਂ ਦਾ ਕਹਿਰ: 55 ਮਰੀਜ਼ ਹਸਪਤਾਲ ਦੀ ਐਮਰਜੈਂਸੀ 'ਚ ਦਾਖ਼ਲ, ਬਣਿਆ ਡਰ ਦਾ ਮਾਹੌਲ

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰੱਖੜੀਆਂ ਅਤੇ ਤੋਹਫ਼ੇ ਸਮੇਂ ਸਿਰ ਭੇਜਣ ਲਈ ਡਾਕਘਰਾਂ ਦੀਆਂ ਸੇਵਾਵਾਂ ਦਾ ਲਾਭ ਲੈਣ ਤਾਂ ਜੋ ਤਿਉਹਾਰ ਤੋਂ ਪਹਿਲਾਂ ਸਾਰੀਆਂ ਡਿਲੀਵਰੀਆਂ ਪੂਰੀਆਂ ਕੀਤੀਆਂ ਜਾ ਸਕਣ। ਡਾਕ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਖ਼ਰੀ ਸਮੇਂ ਦੀ ਉਡੀਕ ਨਾ ਕਰਨ, ਸਗੋਂ ਆਪਣੀਆਂ ਰਾਖੀਆਂ ਅਤੇ ਤੋਹਫ਼ੇ ਪਹਿਲਾਂ ਹੀ ਭੇਜ ਦੇਣ। ਇਸ ਨਾਲ ਰੱਖੜੀ ਤੋਂ ਪਹਿਲਾਂ ਡਾਕ ਦੀ ਸਮੇਂ ਸਿਰ ਡਿਲਿਵਰੀ ਯਕੀਨੀ ਬਣਾਈ ਜਾ ਸਕੇਗੀ ਅਤੇ ਵਧਦੀ ਭੀੜ ਕਾਰਨ ਕਿਸੇ ਵੀ ਤਰ੍ਹਾਂ ਦੀ ਦੇਰੀ ਤੋਂ ਬਚਿਆ ਜਾ ਸਕੇਗਾ।

ਇਹ ਵੀ ਪੜ੍ਹੋ- ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ

ਇਹੀ ਨਹੀਂ, ਸਗੋਂ ਰੱਖੜੀ ਦੇ ਖ਼ਾਸ ਲਿਫਾਫੇ ਵੀ ਤਿਆਰ ਕਰਕੇ ਹਰ ਪੋਸਟ ਆਫਿਸ 'ਚ ਭੇਜੇ ਗਏ ਹਨ। ਖਾਸ ਗੱਲ ਇਹ ਹੈ ਕਿ ਇਹ ਲਿਫਾਫੇ ਵਾਟਰਪਰੂਫ਼ ਹਨ। ਭੈਣਾਂ ਵੱਲੋਂ ਭਰਾਵਾਂ ਨੂੰ ਮਿੱਠਾ ਜਾਂ ਹੋਰ ਗਿਫਟ ਭੇਜਣ ਲਈ ਖ਼ਾਸ ਬਾਕਸ ਵੀ ਤਿਆਰ ਕੀਤੇ ਗਏ ਹਨ। ਇਹ ਖ਼ਾਸ ਪੈਕਿੰਗ ਸਮੱਗਰੀ ਰੱਖੜੀਆਂ ਨੂੰ ਸੁਰੱਖਿਅਤ ਢੰਗ ਨਾਲ ਮੰਜ਼ਿਲ ਤੱਕ ਪਹੁੰਚਾਉਣ 'ਚ ਮਦਦ ਕਰੇਗੀ ਅਤੇ ਨੁਕਸਾਨ ਦੀ ਸੰਭਾਵਨਾ ਘੱਟ ਰਹੇਗੀ। ਉੱਥੇ ਹੀ ਪੋਸਟ ਆਫਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ 'ਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਜਿੰਨੇ ਵੀ ਲਿਫਾਫੇ ਜਾਂ ਬਾਕਸ ਉਨ੍ਹਾਂ ਦੇ ਕੋਲ ਸਟਾਕ 'ਚ ਆ ਰਹੇ ਹਨ, ਉਹ ਹੁਣ ਤੋਂ ਹੀ ਲਗਾਤਾਰ ਵਿਕ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਪੋਸਟਲ ਵਿਭਾਗ ਵੱਲੋਂ ਅਹਿਮ ਐਲਾਨ ਵੀ ਕੀਤਾ ਹੈ ਕਿ 28 ਅਗਸਤ ਤੱਕ ਚਾਹੇ ਐਤਵਾਰ ਹੋਵੇ ਜਾਂ ਕੋਈ ਸਰਕਾਰੀ ਛੁੱਟੀ, ਫਿਰ ਵੀ ਡਾਕ ਘਰ ਖੁੱਲ੍ਹੇ ਰਹਿਣਗੇ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾ ਸਕੇ। 

ਇਹ ਵੀ ਪੜ੍ਹੋ- ਅੰਮ੍ਰਿਤਸਰ: ਸਿੱਖਿਆ ਵਿਭਾਗ ਦਾ ਵੱਡਾ ਧਮਾਕਾ, ਲੱਖਾਂ ਦੇ ਘਪਲੇ ’ਚ BPEO ਸਮੇਤ 4 ਖ਼ਿਲਾਫ਼ ਕਾਰਵਾਈ

ਡਾਕ ਵਿਭਾਗ ਅਨੁਸਾਰ ਰੱਖੜੀ ਤੋਂ ਪਹਿਲਾਂ ਡਾਕ ਦਾ ਕੰਮ ਆਮ ਦਿਨਾਂ ਨਾਲੋਂ ਕਈ ਗੁਣਾ ਵੱਧ ਜਾਂਦਾ ਹੈ। ਇਸ ਕਾਰਨ ਸਪੀਡ ਪੋਸਟ, ਰਜਿਸਟਰੀ, ਪਾਰਸਲ ਅਤੇ ਹੋਰ ਜ਼ਰੂਰੀ ਡਾਕ ਸੇਵਾਵਾਂ ਨਿਰਵਿਘਨ ਜਾਰੀ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡਾਕਘਰਾਂ ਦੇ ਬੁਕਿੰਗ ਕਾਊਂਟਰ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਖੁੱਲ੍ਹੇ ਰਹਿਣਗੇ। ਇਨ੍ਹਾਂ ਦਿਨਾਂ ਦੌਰਾਨ ਲੋਕ ਸਪੀਡ ਪੋਸਟ, ਰਜਿਸਟਰਡ ਡਾਕ, ਪਾਰਸਲ ਅਤੇ ਹੋਰ ਡਾਕ ਸੇਵਾਵਾਂ ਦਾ ਲਾਭ ਲੈ ਸਕਣਗੇ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ, ਡਿਊਟੀ ਤੋਂ ਪਰਤਦੇ ਸਮੇਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News