ਅਫਗਾਨਿਸਤਾਨ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਕਰੇਗਾ ਨਾਟੋ
Wednesday, Aug 18, 2021 - 11:57 PM (IST)
ਬ੍ਰਸੇਲਸ-ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਕਿਹਾ ਕਿ ਉਹ 30 ਦੇਸ਼ਾਂ ਦੇ ਫੌਜੀ ਗੱਠਜੋੜ ਦੇ ਵਿਦੇਸ਼ ਮੰਤਰੀਆਂ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਐਮਰਜੈਂਸੀ ਮੀਟਿੰਗ ਦੀ ਲੀਡਰਸ਼ਿਪ ਕਰਨਗੇ ਜਿਸ 'ਚ ਅਫਗਾਨਿਸਤਾਨ 'ਤੇ ਚਰਚਾ ਹੋਵੇਗੀ। ਸਟੋਲਟੇਨਬਰਗ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਅਫਗਾਨਿਸਤਾਨ 'ਤੇ ਆਪਣੇ ਸਾਂਝਾ ਰੁਖ ਅਤੇ ਤਾਲਮੇਲ ਜਾਰੀ ਰੱਖਣ ਲਈ ਉਨ੍ਹਾਂ ਨੇ ਵੀਡੀਓ ਕਾਨਫਰੰਸ ਬੁਲਾਈ ਹੈ।
ਇਹ ਵੀ ਪੜ੍ਹੋ :ਮਿਆਂਮਾਰ 'ਚ ਫੌਜੀ ਤਖਤਾਪਲਟ ਤੋਂ ਬਾਅਦ ਹੁਣ ਤੱਕ ਇੱਕ ਹਜ਼ਾਰ ਤੋਂ ਵਧੇਰੇ ਲੋਕਾਂ ਦੀ ਹੋਈ ਮੌਤ
ਸਟੋਲਟੇਨਬਰਗ ਨੇ ਮੰਗਲਵਾਰ ਨੂੰ ਪੱਛਮੀ ਸਮਰੱਥਿਤ ਸੁਰੱਖਿਆ ਬਲਾਂ ਦੀ ਤੇਜ਼ੀ ਨਾਲ ਹੋਈ ਹਾਰ ਲਈ ਅਫਗਾਨਿਸਤਾਨ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਨਾਟੋ ਨੂੰ ਵੀ ਆਪਣੇ ਫੌਜੀ ਸਿਖਲਾਈ ਪ੍ਰੋਗਰਾਮ ਦੀਆਂ ਖਾਮੀਆਂ ਨੂੰ ਦੂਰ ਕਰਨਾ ਚਾਹੀਦਾ। ਨਾਟੋ ਅਫਗਾਨਿਸਤਾਨ 'ਚ 2003 ਤੋਂ ਹੀ ਅੰਤਰਰਾਸ਼ਟਰੀ ਸੁਰੱਖਿਆ ਕੋਸ਼ਿਸ਼ਾਂ ਦੀ ਲੀਡਰਸ਼ਿਪ ਕਰਦਾ ਰਿਹਾ ਹੈ ਪਰ 2014 'ਚ ਇਸ ਨੇ ਆਪਣੀ ਮੁਹਿੰਮ ਖਤਮ ਕਰ ਦਿੱਤੀ ਤਾਂ ਕਿ ਰਾਸ਼ਟਰੀ ਸੁਰੱਖਿਆ ਬਲਾਂ ਦੀ ਸਿਖਲਾਈ 'ਤੇ ਧਿਆਨ ਦੇ ਸਕੀਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।