ਕਜ਼ਾਕਿਸਤਾਨ 'ਚ ਤੇਲ ਦੀਆਂ ਕੀਮਤਾਂ ਵਧਣ ਨਾਲ ਭੜਕੀ ਹਿੰਸਾ ਤੋਂ ਬਾਅਦ ਐਮਰਜੈਂਸੀ ਲਾਗੂ, ਡਿੱਗੀ ਸਰਕਾਰ

01/06/2022 2:00:24 PM

ਅਲਮਾਟੀ - ਸੋਵੀਅਤ ਦੇਸ਼ ਕਜ਼ਾਕਿਸਤਾਨ ਦੀ ਸਰਕਾਰ ਨੇ ਜਿਵੇਂ ਹੀ ਪੈਟਰੋਲੀਅਮ ਪਦਾਰਥਾਂ, ਐੱਲ. ਪੀ. ਜੀ. ਗੈਸ ਦੀਆਂ ਕੀਮਤਾਂ ਵਧਾਈਆਂ ਤਾਂ ਦੇਸ਼ ਭਰ 'ਚ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਪ੍ਰਦਰਸ਼ਨਾਂ ਤੇ ਹਿੰਸਾ ਤੋਂ ਬਾਅਦ ਹਾਲਾਤ ਇੰਨੇ ਵਿਗੜ ਗਏ ਕਿ ਸਰਕਾਰ ਨੂੰ ਅਸਤੀਫ਼ਾ ਦੇਣਾ ਪਿਆ। ਰਾਸ਼ਟਰਪਤੀ ਕਸੀਮ-ਜੋਮਾਰਟ ਤੋਕਾਯੇਵ ਨੇ ਪੀ. ਐੱਮ. ਅਸਕਰ ਮਮਿਨ ਦਾ ਅਸਤੀਫ਼ਾ ਸਵੀਕਾਰ ਕਰਕੇ ਅਲੀ ਖਾਨ ਸਮਾਈਲੋਵ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾ ਦਿੱਤਾ। ਹਾਲਾਤ ਨੂੰ ਵੇਖਦਿਆਂ ਉਥੇ 19 ਜਨਵਰੀ ਤੱਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਰਥਿਕ ਰਾਜਧਾਨੀ ਅਲਮਾਟੀ ਤੇ ਮੰਗੀਸਟਾਊ ਖੇਤਰ 'ਚ ਰਾਤ 11 ਤੋਂ ਸਵੇਰ 7 ਵਜੇ ਤੱਕ ਕਰਫਿਊ ਰਹੇਗਾ। 

ਇਹ ਵੀ ਪੜ੍ਹੋ: FTA ਤਹਿਤ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਢਿੱਲ ਦੇਣ ਦੀਆਂ ਅਟਕਲਾਂ ਨੂੰ ਬ੍ਰਿਟੇਨ ਦੇ PM ਨੇ ਕੀਤਾ ਖਾਰਜ

PunjabKesari

ਸਰਕਾਰ ਦੇ ਅਸਤੀਫ਼ੇ ਤੋਂ ਬਾਅਦ ਉਸ ਦੇ ਸਮਰਥਕ ਸੜਕਾਂ 'ਤੇ ਹਿੰਸਾ ਕਰਨ ਲੱਗੇ। ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਛੱਡੀ। ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਹਿੰਸਾ 'ਚ 100 ਤੋਂ ਜ਼ਿਆਦਾ ਪੁਲਸ ਕਰਮਚਾਰੀ ਜ਼ਖਮੀ ਹੋਏ। ਪ੍ਰਸ਼ਾਸਨ ਵੱਲੋਂ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਮੈਸੇਜਿੰਗ ਐਪਸ ਵੀ ਬਲਾਕ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਕਜ਼ਾਕਿਸਤਾਨ 'ਚ ਕਾਫ਼ੀ ਸਖ਼ਤੀ ਵਰਤੀ ਜਾਂਦੀ ਹੈ ਤੇ ਉਥੇ ਰਾਜਨੀਤਕ ਸਥਿਰਤਾ ਹੈ। ਇਹੀ ਵਜ੍ਹਾ ਹੈ ਕਿ ਪਿਛਲੇ 30 ਸਾਲਾਂ ਤੋਂ ਇਹ ਦੇਸ਼ ਆਪਣੇ ਤੇਲ ਤੇ ਧਾਤੂ ਉਦਯੋਗਾਂ 'ਚ ਹਜ਼ਾਰਾਂ ਕਰੋੜਾਂ ਰੁਪਇਆਂ ਦਾ ਵਿਦੇਸ਼ੀ ਨਿਵੇਸ਼ ਕਰਦਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਅਮਰੀਕਾ 'ਚ 'ਸਿੱਖ' ਦੀ ਬੱਲੇ-ਬੱਲੇ, ਦੂਜੀ ਵਾਰ ਮੇਅਰ ਚੁਣੇ ਗਏ ਰਵੀ ਭੱਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News