ਨੈਸ਼ਨਲ ਸੀਨੀਅਰ ਗੇਮਜ਼ 2025: ਫਰਿਜ਼ਨੋ ਦੇ ਗੁਰਬਖਸ਼ ਸਿੰਘ ਸਿੱਧੂ ਅਤੇ ਰਣਧੀਰ ਸਿੰਘ ਵਿਰਕ ਨੇ ਜਿੱਤੇ ਸੋਨੇ ਦੇ ਤਮਗੇ

Thursday, Aug 07, 2025 - 05:14 AM (IST)

ਨੈਸ਼ਨਲ ਸੀਨੀਅਰ ਗੇਮਜ਼ 2025: ਫਰਿਜ਼ਨੋ ਦੇ ਗੁਰਬਖਸ਼ ਸਿੰਘ ਸਿੱਧੂ ਅਤੇ ਰਣਧੀਰ ਸਿੰਘ ਵਿਰਕ ਨੇ ਜਿੱਤੇ ਸੋਨੇ ਦੇ ਤਮਗੇ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਦੇ ਮਸ਼ਹੂਰ ਐਥਲੀਟ ਗੁਰਬਖਸ਼ ਸਿੰਘ ਸਿੱਧੂ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈ ਕੇ ਮੱਲਾਂ ਮਾਰਦੇ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ 1 ਅਗਸਤ, 2025 ਨੂੰ ਆਈਓਵਾ ਸਟੇਟ ਯੂਨੀਵਰਸਿਟੀ ਦੇ ਸਾਈਕਲੋਨ ਸਪੋਰਟਸ ਕੰਪਲੈਕਸ ਵਿਖੇ ਹੋਈਆਂ ਨੈਸ਼ਨਲ ਸੀਨੀਅਰ ਗੇਮਜ਼ 2025 ਵਿੱਚ ਭਾਗ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ।

PunjabKesari

ਇਸ ਦੌਰਾਨ ਮੋਇਨਸ, ਆਈਓਵਾ ਵਿੱਚ ਫਰਿਜ਼ਨੋ ਦੇ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥ੍ਰੋ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਨੇ 43.03 ਮੀਟਰ ਦੀ ਸ਼ਾਨਦਾਰ ਸੁੱਟ ਮਾਰੀ। ਇਸ ਮੁਕਾਬਲੇ ਵਿੱਚ ਕੁੱਲ 12 ਮੁਕਾਬਲੇਬਾਜ ਸ਼ਾਮਲ ਸਨ। ਡੇਵਿਡ ਬ੍ਰੈਂਡਟ ਨੇ 38.36 ਮੀਟਰ ਨਾਲ ਚਾਂਦੀ ਦਾ ਤਮਗਾ ਅਤੇ ਰਿਚਾਰਡ ਵਾਟਸਨ ਨੇ 36.02 ਮੀਟਰ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ, ਫਰਿਜ਼ਨੋ ਦੇ ਰਣਧੀਰ ਸਿੰਘ ਵਿਰਕ ਨੇ ਆਪਣੇ ਉਮਰ ਸਮੂਹ ਵਿੱਚ ਪਾਵਰਲਿਫਟਿੰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਸੁਖਨੈਨ ਸਿੰਘ, ਜੋ ਕਿ ਫਰਿਜ਼ਨੋ ਤੋਂ ਹੀ ਹਨ, ਨੇ ਟਰਿਪਲ ਜੰਪ ਵਿੱਚ 13ਵਾਂ ਸਥਾਨ ਹਾਸਲ ਕੀਤਾ। ਇਹ ਨੈਸ਼ਨਲ ਸੀਨੀਅਰ ਗੇਮਜ਼ ਹਰ ਦੋ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਫੌਜ ਮੁਖੀ ਮੁਨੀਰ ਦੇ ਰਾਸ਼ਟਰਪਤੀ ਬਣਨ ਦੀਆਂ ਅਟਕਲਾਂ ਨੂੰ ਪਾਕਿ ਫੌਜ ਨੇ ਕੀਤਾ ਖਾਰਿਜ 

ਖੇਡਾਂ ਦੌਰਾਨ ਕੁੱਲ 12407 ਐਥਲੀਟਾਂ ਨੇ ਰਜਿਸਟਰ ਕਰਵਾਇਆ ਸੀ, ਜੋ ਕਿ ਅਮਰੀਕਾ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਕੈਨੇਡਾ, ਮੈਕਸੀਕੋ, ਬਰਬਾਡੋਸ, ਟ੍ਰਿਨੀਡਾਡ ਟੋਬਾਗੋ ਆਦਿ ਦੇਸ਼ਾਂ ਤੋਂ ਵੀ ਆਏ ਹੋਏ ਸਨ। ਇਸ ਵਾਰ ਦੀਆਂ ਖੇਡਾਂ ਵਿੱਚ ਬਾਸਕਟਬਾਲ, ਵਾਲੀਬਾਲ, ਗਾਲਫ, ਸਾਈਕਲਿੰਗ, ਪਾਵਰਲਿਫਟਿੰਗ, ਬੈਡਮਿੰਟਨ ਆਦਿ 25 ਖੇਡਾਂ ਸ਼ਾਮਲ ਰਹੀਆਂ। ਅਗਲੀਆਂ ਨੈਸ਼ਨਲ ਸੀਨੀਅਰ ਗੇਮਜ਼ 2027 ਵਿੱਚ ਟੁਲਸਾ, ਓਕਲਾਹੋਮਾ ਵਿਖੇ ਹੋਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News