ਹਾਕੀ ਦੀ ਰਾਸ਼ਟਰੀ ਚੈਂਪੀਅਨ ਜੋਰੀ ਜੋਨਸ ਦੀ ਸੜਕ ਹਾਦਸੇ 'ਚ ਮੌਤ
Tuesday, Aug 22, 2023 - 02:04 PM (IST)

ਨਿਊਯਾਰਕ (ਰਾਜ ਗੋਗਨਾ)— ਹਾਕੀ ਦੀ ਰਾਸ਼ਟਰੀ ਚੈਂਪੀਅਨ ਗੁਸਤਾਵਸ ਅਡੋਲਫਸ ਕਾਲਜ ਦੀ 19 ਸਾਲ ਦੀ ਗੋਲਕੀਪਰ ਨੌਜਵਾਨ ਖਿਡਾਰਨ ਦੀ ਬੀਤੇ ਦਿਨ ਮਿਨੇਸੋਟਾ ਦੇ ਇਕ ਪੇਂਡੂ ਇਲਾਕੇਂ 'ਚ ਇੱਕ ਦਰਦਨਾਕ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸਦੇ ਨਾਲ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ। ਮਿਨੀਆਪੋਲਿਸ ਸਟਾਰ-ਟ੍ਰਿਬਿਊਨ ਅਨੁਸਾਰ ਲਿਟਲ ਕੈਨੇਡਾ ਦੀ ਰਹਿਣ ਵਾਲੀ ਜੋਰੀ ਜੋਨਸ ਟੱਕਰ ਕਾਰਨ ਗੰਭੀਰ ਜ਼ਖਮੀ ਹੋ ਗਈ ਤੇ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਸਥਾਨਕ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ 'ਚ ਲੁੱਟ-ਖੋਹ ਦੌਰਾਨ ਗੋਲੀਬਾਰੀ, ਭਾਰਤੀ ਨਾਗਰਿਕ ਦੀ ਮੌਤ ਤੇ ਇਕ ਹੋਰ ਜ਼ਖਮੀ
ਇੰਨਾਂ ਸਾਰੀਆਂ ਖਿਡਾਰਨਾਂ ਨੂੰ ਨੇੜਲੇ ਮੋਂਟੇਵੀਡੀਓ ਹਸਪਤਾਲ ਲਿਜਾਇਆ ਗਿਆ ਸੀ। ਜੋਨਸ ਦੇ ਨਾਲ ਉਸ ਦੀ SUV ਗੱਡੀ ਵਿੱਚ ਟੀਮ ਦੀਆਂ ਹੋਰ ਤਿੰਨ ਖਿਡਾਰਨਾਂ ਸਵਾਰ ਸਨ। ਟੱਕਰ SUV ਅਤੇ ਇਕ ਮਿਨੀਵੈਨ ਵਿਚਕਾਰ ਹੋਈ, ਜੋ ਹਾਈਵੇਅ 'ਤੇ ਪੂਰਬ ਵੱਲ ਨੂੰ ਜਾ ਰਹੀ ਸੀ। ਇਹ ਹਾਦਸਾ ਰੂਟ 40 'ਤੇ ਇੱਕ ਹਾਈਵੇਅ ਦੇ ਨਾਲ ਇੱਕ ਚੌਰਾਹੇ 'ਤੇ ਵਾਪਰਿਆ, ਜੋ ਕਿ ਮਿਨੀਆਪੋਲਿਸ ਸ਼ਹਿਰ ਤੋਂ ਦੋ ਘੰਟੇ ਦੀ ਦੂਰੀ 'ਤੇ ਹੈ। ਮਿਨੇਸੋਟਾ ਰਾਜ ਦੀ ਗਸ਼ਤ ਪਾਰਟੀ ਦਾ ਕਹਿਣਾ ਹੈ ਕਿ ਡਰਾਈਵਰਾਂ ਵਿੱਚੋਂ ਇੱਕ ਸਟਾਪ ਸਾਈਨ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।