ਇਟਲੀ ''ਚ ਭਾਰਤ ਦੇ ਬਹੁਜਨ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੌਮੀ ਵਿਚਾਰ ਗੋਸ਼ਟੀ ਸਮਾਗਮ
Sunday, Apr 27, 2025 - 10:09 AM (IST)

ਵਿਰੋਨਾ (ਦਲਵੀਰ ਸਿੰਘ ਕੈਂਥ)- ਪਿਛਲੇ 2 ਦਹਾਕਿਆਂ ਤੋਂ ਭਾਰਤ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਕਰਦੀ ਆ ਰਹੀ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਡਾ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿੰ) ਇਟਲੀ ਵੱਲੋਂ ਬਹੁਜਨ ਮਹਾਪੁਰਸ਼ਾਂ, ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ, ਰਾਸ਼ਟਰ ਪਿਤਾ ਜੋਤੀਬਾ ਫੁਲੇ, ਮਨਿਆਵਰ ਸਾਹਿਬ ਸ਼੍ਰੀ ਕਾਂਸ਼ੀਰਾਮ ਰਾਮ ਜੀ ਦੇ ਜਨਮਦਿਨ ਅਤੇ ਅੰਦੋਲਨ ਨੂੰ ਸਮਰਪਿਤ" "ਵਿਸ਼ਾਲ ਵਿਚਾਰ ਗੋਸ਼ਟੀ" ਸਮਾਗਮ ਇਟਲੀ ਦੇ ਸਹਿਰ ਵਿਰੋਨਾ ਵਿਖੇ ਬਹੁਤ ਹੀ ਸੰਜੀਦਾਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਮਿਸ਼ਨਰੀ ਸਾਥੀਆ ਨੇ ਪੂਰੇ ਇਟਲੀ ਤੋਂ ਸਮੂਲੀਅਤ ਕੀਤੀ। ਇਸ ਵਿਸ਼ਾਲ "ਵਿਚਾਰ ਗੋਸ਼ਟੀ " ਵਿਚ ਇੰਡੀਆ ਤੋਂ ਉਚੇਚੇ ਤੌਰ 'ਤੇ ਪਹੁੰਚੇ ਮਿਸ਼ਨਰੀ ਕਲਾਕਾਰ ਸ਼੍ਰੀ ਵਿਕੀ ਬਹਾਦਰਕੇ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਦੁਆਰਾ ਭਰਵੀਂ ਹਾਜ਼ਰੀ ਲੁਆਉਂਦਿਆਂ ਬਹੁਜਨ ਮਹਾਪੁਰਸ਼ਾਂ ਦੇ ਮਿਸ਼ਨ ਦਾ ਹੋਕਾਂ ਆਪਣੇ ਮਿਸ਼ਨਰੀ ਗੀਤਾਂ ਰਾਹੀਂ ਦਿੱਤਾ।
ਇਸ ਸਮਾਗਮ ਦੌਰਾਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਨੇ ਕੌਮ ਦੇ ਹੀਰੇ ਮਿਸ਼ਨਰੀ ਗਾਇਕ ਵਿਕੀ ਬਹਾਦਰਕੇ ਦੀਆਂ ਮਿਸ਼ਨ ਪ੍ਰਤੀ ਕੀਤੀਆਂ ਜਾਂ ਰਹੀਆਂ ਨਿਸ਼ਕਾਮ ਸੇਵਾਵਾਂ ਦੇ ਤਹਿਤ ਸੋਨ ਤਮਗੇ ਨਾਲ ਸਨਮਾਨਿਤ ਕੀਤਾ। ਇਸ ਮਿਸ਼ਨਰੀ ਸਮਾਗਮ ਦੀ ਸਟੇਜ ਤੋਂ ਇਟਲੀ ਦੇ ਨਾਮੀ ਮਿਸ਼ਨਰੀ ਗਾਇਕ ਸੋਢੀ ਮੱਲ, ਬੱਬੂ ਜਲੰਧਰੀ, ਉਹਨਾਂ ਦੀ ਧਰਮ ਪਤਨੀ ਕੁਲਵਿੰਦਰ ਅਹੀਰ ਨੇ ਵੀ ਆਪਣੇ ਪ੍ਰੋਗਰਾਮ ਪੇਸ਼ ਕਰਦਿਆਂ ਮਿਸ਼ਨ ਪ੍ਰਤੀ ਜਾਗੂਰਕ ਕੀਤਾ। ਮਿਸ਼ਨ ਦੇ ਪ੍ਰਚਾਰਕ ਮਨੀ ਚੌਹਾਨ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਬਾਬਾ ਸਾਹਿਬ ਦੇ ਜੀਵਨ ਤੇ ਮਿਸ਼ਨ ਬਾਰੇ ਬਹੁਤ ਹੀ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਧਾਰਾ 25ਬੀ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਜਾਣ-ਬੁੱਝ ਕੇ ਕੀਤੇ ਜਾ ਰਹੇ ਗ਼ਲਤ ਪ੍ਰਚਾਰ ਤੋਂ ਅਗਾਹ ਕਰਦਿਆਂ ਮਹਾਨ ਸਿੱਖ ਧਰਮ ਦੇ ਕਕਾਰਾਂ ਦੀ ਆਜ਼ਾਦੀ ਦੀ ਗੱਲ ਕਰਦੇ ਕਾਨੂੰਨ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਉਨ੍ਹਾਂ ਹਿੰਦੂ ਕੋਡ ਬਿੱਲ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੇ ਹਮਲੇ ਦਾ ਡਰ! ਪਾਕਿਸਤਾਨ ਜ਼ਰੂਰੀ ਚੀਜ਼ਾਂ ਕਰ ਰਿਹੈ ਸਟਾਕ
ਉਹਨਾਂ ਤੋਂ ਇਲਾਵਾ ਸ਼੍ਰੀ ਰੂਪ ਲਾਲ ਜੀ, ਕੁਲਦੀਪ ਸਿੰਘ, ਸ਼੍ਰੀ ਅਸ਼ੋਕ ਚੰਦੜ, ਸ੍ਰੀ ਅਲੈਕਸ ਪੌੜ, ਸ਼੍ਰੀ ਅਭੈ ਮੌਰੀਆ, ਆਲੀਆ ਪੌੜ ,ਪ੍ਰੀਤ ਤੇ ਰਾਮ ਕਿਸ਼ਨ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਵਿਸ਼ਾਲ ਵਿਚਾਰ ਗੋਸ਼ਟੀ ਵਿਚ ਇਟਲੀ ਦੇ ਉੱਘੇ ਅੰਬੇਦਰਕੀ ਸ਼੍ਰੀ ਸੁਨੀਲ ਮਹੇ ਵੱਲੋਂ ਲਿਖੀ ਗਈ ਕਿਤਾਬ ਬਾਬਾ ਸਾਹਿਬ ਜਿਹੜੀ ਉਹਨਾਂ ਦੀ ਬਾਈਓਗ੍ਰਾਫ਼ੀ ਉੱਤੇ ਹੈ ਵੀ ਇਟਾਲੀਅਨ ਭਾਸ਼ਾ ਵਿੱਚ ਅਨੁਵਾਦ ਕਰਕੇ ਭਾਰਤੀ ਭਾਈਚਾਰੇ ਸਨਮੁੱਖ ਕੀਤੀ ਗਈ ਤਾਂ ਜੋ ਇਟਲੀ ਵਿੱਚ ਜਾਮੇ ਪਲੇ ਬੱਚੇ ਵੀ ਬਾਬਾ ਸਾਹਿਬ ਨੂੰ ਜਾਣ ਸਕਣ। ਕੈਲੀਫੋਰਨੀਆ ਸਟੂਡੀ ਸਰਕਲ ਵੱਲੋਂ ਬਾਬਾ ਸਾਹਿਬ ਜੀ ਦੀ ਅਨੁਵਾਦਕ ਕਿਤਾਬ "ਵੀਜ਼ੇ ਦੀ ਉਡੀਕ ਵਿਚ" ਵੀ ਲੋਕਾਂ ਦੇ ਸਨਮੁਖ ਕੀਤੀ ਗਈ। ਸਟੇਜ ਸੰਚਾਲਕ ਦੀ ਪੇਸ਼ਕਾਰੀ ਅਜਮੇਰ ਕਲੇਰ ਨੇ ਬਾਖੂਬੀ ਨਿਭਾਉਦਿਆਂ ਡਾ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ:) ਇਟਲੀ ਵੱਲੋਂ ਆਏ ਹੋਏ ਸਾਰੇ ਸਾਥੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।