ਦੁਖਦ ਖ਼ਬਰ: ਇਟਲੀ ''ਚ ਭਾਰਤੀ ਵਿਦਿਆਰਥੀ ਦੀ ਮੌਤ

Monday, Jul 14, 2025 - 09:28 PM (IST)

ਦੁਖਦ ਖ਼ਬਰ: ਇਟਲੀ ''ਚ ਭਾਰਤੀ ਵਿਦਿਆਰਥੀ ਦੀ ਮੌਤ

ਇਟਲੀ (ਸਾਬੀ ਚੀਨੀਆ) - ਇਟਲੀ ਵਿੱਚ ਭਾਰਤੀ ਭਾਈਚਾਰੇ ਲਈ ਇੱਕ ਵਾਰੀ ਫਿਰ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇੱਥੋਂ ਦੀ ਲੈਕੋ ਝੀਲ ਵਿੱਚ ਨਹਾਉਂਦੇ ਸਮੇਂ ਪੈਰ ਫਿਸਲ ਜਾਣ ਨਾਲ 24 ਸਾਲ ਦੇ ਭਾਰਤੀ ਵਿਦਿਆਰਥੀ ਦੀ ਪਾਣੀ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਇਹ ਘਟਨਾ ਸ਼ਨੀਵਰ ਸ਼ਾਮ ਲਗਭਗ 7 ਵਜੇ ਦੀ ਹੈ ਮ੍ਰਿਤਕ ਵਿਦਿਆਰਥੀ ਦੀ ਪਛਾਣ ਈਸ਼ ਗੁਪਤਾ ਵਜੋਂ ਹੋਈ ਹੈ ਜੋ ਕਿ ਦਿੱਲੀ ਨਾਲ ਸੰਬੰਧਿਤ ਸੀ ਅਤੇ ਵਰੋਨਾ ਸ਼ਹਿਰ ਦੇ ਵਿੱਚ ਰਹਿੰਦਾ ਸੀ। ਟ

ਇਸ਼ ਗੁਪਤਾ ਇਟਲੀ ਦੇ ਵਿੱਚ ਐਮ.ਬੀ.ਏ. ਦੇ ਤਿੰਨ ਸਾਲ ਦੇ ਕੋਰਸ ਦੀ ਪੜ੍ਹਾਈ ਕਰਦਾ ਸੀ। ਉਹ ਆਪਣੇ ਇੱਕ ਜਾਣਕਾਰ ਪਰਿਵਾਰ ਦੇ ਨਾਲ ਲੈਕੋ ਝੀਲ ਵਿੱਚ ਘੁੰਮਣ ਗਿਆ ਸੀ। ਜਿੱਥੇ ਨਹਾਉਂਦੇ ਸਮੇਂ ਅਚਾਨਕ ਉਸਦਾ ਪੈਰ ਫਿਸਲ ਗਿਆ ਤੇ ਉਹ ਡੂੰਘੇ ਪਾਣੀ ਵਿੱਚ ਚਲਾ ਗਿਆ। 

ਇਟਾਲੀਅਨ ਗੋਤਾਖੋਰ ਅਤੇ ਬਚਾਓ ਦੱਸਤਿਆਂ ਵੱਲੋਂ ਬਹੁਤ ਹੀ ਮਸ਼ੱਕਤ ਦੇ ਨਾਲ ਉਸਦਾ ਮ੍ਰਿਤਕ ਸਰੀਰ ਡੂੰਘੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਇਸੇ ਪ੍ਰਕਾਰ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਈਸ਼ ਗੁਪਤਾ ਦੇ ਪਰਿਵਾਰ ਨਾਲ ਰਾਬਤਾ ਬਣਾ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ਼ ਗੁਪਤਾ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
 


author

Inder Prajapati

Content Editor

Related News