ਇਟਲੀ : 19 ਤੇ 27 ਜੁਲਾਈ ਨੂੰ ਮਨਾਇਆ ਜਾਵੇਗਾ ਤੀਆਂ ਦਾ ਤਿਉਹਾਰ

Thursday, Jul 17, 2025 - 02:22 PM (IST)

ਇਟਲੀ : 19 ਤੇ 27 ਜੁਲਾਈ ਨੂੰ ਮਨਾਇਆ ਜਾਵੇਗਾ ਤੀਆਂ ਦਾ ਤਿਉਹਾਰ

ਰੋਮ (ਕੈਂਥ)- ਸਾਉਣ ਦੇ ਮਹੀਨੇ ਨੂੰ ਸਮਰਪਿਤ ਜਿੱਥੇ ਵਿਸ਼ਵ ਭਰ ਵਿੱਚ ਵਸਦੀਆਂ ਪੰਜਾਬਣਾਂ ਵਲੋਂ ਤੀਆਂ ਦਾ ਤਿਉਹਾਰ ਬਹੁਤ ਹੀ ਰੀਝਾਂ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉੱਥੇ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਵਲੋਂ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਪ੍ਰਫੁਲਿਤ ਕਰਨ ਹਿੱਤ ਕੀਤੇ ਜਾਂਦੇ ਇਹ ਯਤਨ ਬਹੁਤ ਹੀ ਸ਼ਲਾਘਾਯੋਗ ਹਨ। ਇਸ ਲੜੀ ਤਹਿਤ ਇਟਲੀ ਦੀ ਰਾਜਧਾਨੀ ਰੋਮ ਦੇ ਦੋ ਵੱਖ-ਵੱਖ ਸ਼ਹਿਰ ਰੋਮ ਤੇ ਅਪ੍ਰੀਲੀਆ (ਲਾਤੀਨਾ) ਵਿੱਚ ਸ਼ਹੀਦ ਭਗਤ ਸਿੰਘ ਸਭਾ ਰੋਮਾ, ਕਾਫੈ ਦਿੱਲ ਗਾਤੋ ਤੇ ਇਲਾਕੇ ਵਿੱਚ ਵਸਦੀਆਂ ਪੰਜਾਬਣਾਂ ਨੇ ਰਲ ਮਿਲ ਕੇ ਇਸ ਪ੍ਰੋਗਰਾਮ ਦੇ ਆਯੋਜਨ ਦਾ ਪ੍ਰਬੰਧ ਕੀਤਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ BAPS ਸੰਤ ਡਾ: ਗਿਆਨਵਤਸਲਦਾਸ ਸਵਾਮੀ ਸਨਮਾਨਿਤ

ਸਭਾ ਦੇ ਆਗੂਆਂ ਵਲੋਂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬਣਾਂ ਦਾ ਪ੍ਰਸਿੱਧ ਤਿਉਹਾਰ ਤੀਆਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 19 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਤੋ ਸ਼ਾਮ 9:30 ਤੱਕ ਅਪ੍ਰੀਲੀਆ (ਲਾਤੀਨਾ) ਵਿੱਚ ਦਲੀਰੀਅਮ ਇਵੈਨਤੀ (ਨੇੜੇ ਮੋਨਦੋਪੀਜਾ) ਤੇ 27 ਜੁਲਾਈ ਦਿਨ ਐਤਵਾਰ ਸ਼ਾਮ 5:30 ਤੋ ਸ਼ਾਮ 9:30 ਤੱਕ ਕ੍ਰਿ਼ਸ਼ਨਾ ਰੈਸਟੋਰੈਟ ਨੇੜੇ (ਪਿਆਸਾ ਵਿਕਟੋਰੀਆ ਪਾਰਕ) ਰੋਮ ਵਿਖੇ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਜੋ ਸ਼ਭਾ ਵਲੋਂ ਫ੍ਰੀ ਪ੍ਰਬੰਧ ਕੀਤਾ ਗਿਆ ਹੈ। ਡੀ.ਜੇ ਦਾ ਖਾਸ ਪ੍ਰਬੰਧ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News