ਇਟਲੀ ''ਚ ਮਨਾਇਆ ਗਿਆ ਗੁਰੂ ਪੂਰਨਿਮਾ ਦਾ ਪਵਿੱਤਰ ਤਿਉਹਾਰ
Saturday, Jul 19, 2025 - 04:49 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਯੂਰਪ ਵੱਲੋਂ, ਇਟਲੀ ਦੇ ਮਾਨਤੋਵਾ ਵਿਖੇ ਸਥਿਤ ਦਿਵਿਆ ਭਵਨ ਵਿੱਚ ਗੁਰੂ ਪੂਰਨਿਮਾ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ, ਜਿੱਥੇ ਸ਼ਰਧਾਲੂ ਗੁਰੂਦੇਵ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਦੇ ਫੁੱਲ ਚੜ੍ਹਾਉਣ ਲਈ ਪਹੁੰਚੇ। ਸਵਾਮੀ ਸਤਮਿਤਰਾਨੰਦ ਜੀ ਨੇ ਆਪਣੇ ਵਿਚਾਰਾਂ ਰਾਹੀਂ ਕਿਹਾ ਕਿ ਮਨੁੱਖੀ ਜੀਵਨ ਦਾ ਮੁੱਖ ਟੀਚਾ ਪਰਮਾਤਮਾ ਦੀ ਭਗਤੀ ਹੈ, ਜਿਸ ਦੀ ਪ੍ਰਾਪਤੀ ਪੂਰਣ ਸਤਿਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ। ਜਦੋਂ ਕੋਈ ਸਾਧਕ ਪਰਮਾਤਮਾ ਦੀ ਭਾਲ ਵਿੱਚ ਨਿਕਲਦਾ ਹੈ, ਤਾਂ ਸਿਰਫ ਸਤਿਗਰੂ ਹੀ ਉਸ ਦੇ ਅੰਦਰਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦੇ ਹਨ ਅਤੇ ਗਿਆਨ ਦੀ ਰੌਸ਼ਨੀ ਫੈਲਾਉਂਦੇ ਹਨ।
ਗੁਰੂ ਸ਼ਿਸ਼ਯ ਦੇ ਰਿਸ਼ਤੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਗੁਰੂ ਪੂਰਨਿਮਾ ਦਾ ਦਿਨ ਇੱਕ ਭਗਤ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ, ਕਿਉਂਕਿ ਗੁਰੂ ਆਪਣੇ ਸੇਵਕ ਨੂੰ ਆਤਮਿਕ ਜਾਗਰਣ ਦੇ ਆਪਣੇ ਪੱਧਰ ਤੱਕ ਉਚਾ ਚੁੱਕਦਾ ਹੈ। ਇਸ ਸਾਰੇ ਸੰਸਾਰ ਵਿੱਚ ਅਧਿਆਤਮਿਕ ਗੁਰੂ ਤੋਂ ਇਲਾਵਾ ਹੋਰ ਕੋਈ ਨਹੀਂ ਜੋ ਆਪਣੇ ਸੇਵਕ ਦੇ ਕਲਿਆਣ ਦੀ ਪਰਵਾਹ ਕਰਦਾ ਹੋਵੇ। ਆਪਣੇ ਨਿਰੰਤਰ ਯਤਨਾਂ ਰਾਹੀਂ ਉਹ ਆਪਣੇ ਸ਼ਿਸ਼ਯ ਦੀ ਉੱਨਤੀ ਲਈ ਰਸਤਾ ਸੁਗਮ ਬਣਾਉਂਦੇ ਹਨ ਤਾਂ ਜੋ ਸੇਵਕ ਪਰਮਾਤਮਾ ਨਾਲ ਇੱਕ ਰੂਪ ਹੋ ਸਕੇ। ਇਸ ਤਰੀਕੇ ਨਾਲ ਉਹ ਆਪਣੇ ਭਗਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਹਾਨ ਉਦਾਹਰਣ ਬਣਾਉਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਜਾਨਲੇਵਾ ਕੈਂਸਰ ਦਾ ਹੋਵੇੇਗਾ ਖਾਤਮਾ! ਵਿਗਿਆਨੀਆਂ ਨੇ ਬਣਾਈ mRNA ਵੈਕਸੀਨ
ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਪ੍ਰਮੁੱਖ ਮਹਿਮਾਨਾਂ ਵਿੱਚ ਸ਼੍ਰੀ ਦੁਰਗਿਆਨਾ ਮੰਦਿਰ ਕ੍ਰੇਮੋਨਾ, ਦੁਰਗਾ ਮਹਾਂਵੀਰ ਦਲ ਬਰੇਸ਼ੀਆ, ਭਾਰਤੀ ਜਨਤਾ ਪਾਰਟੀ ਇਟਲੀ, ਸ਼੍ਰੀ ਹਰੀ ਓਮ ਮੰਦਿਰ ਪਗੋਨੀਆਗਾ, ਸੰਜੀਵ ਲਾਂਬਾ (ਲਾਂਬਾ ਟ੍ਰੈਵਲਸ), ਸੰਤ ਨਿਰੰਕਾਰੀ ਮਿਸ਼ਨ ਇਟਲੀ, ਸ਼੍ਰੀ ਰਵਿੰਦਰ ਤਿਵਾੜੀ ਜੀ ਸ਼ਾਮਿਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।