ਇਟਲੀ 'ਚ ਪੰਜਾਬਣ ਧੀ ਨੇ ਵਧਾਇਆ ਮਾਣ, 97% ਅੰਕਾਂ ਨਾਲ ਪਾਸ
Monday, Jul 21, 2025 - 05:30 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਹਰ ਖਿੱਤੇ ਵਿੱਚ ਮਿਹਨਤ ਸਦਕਾ ਕਾਮਯਾਬੀਆਂ ਹਾਸਿਲ ਕਰ ਰਹੇ ਹਨ। ਜਿਸਦੇ ਗੋਰੇ ਵੀ ਕਾਇਲ ਹਨ। ਇਟਲੀ ਵਿੱਚ ਵੱਡੀ ਗਿਣਤੀ ਵਿੱਚ ਵੱਸਦਿਆਂ ਪੰਜਾਬੀਆਂ ਦੀ ਨਵੀਂ ਪੀੜੀ ਪੜ੍ਹਾਈ ਵਿਚ ਆਏ ਦਿਨ ਵੱਡੀਆਂ ਮੱਲਾਂ ਮਾਰਕੇ ਵੱਖ-ਵੱਖ ਖਿੱਤਿਆਂ ਵਿੱਚ ਨੌਕਰੀਆਂ ਹਾਸਿਲ ਕਰ ਚੁੱਕੀ ਹੈ। ਪੰਜਾਬ ਦੇ ਕੁਰਾਲੀ ਨਾਲ ਸੰਬੰਧਿਤ ਸਿਲਵੀਆ ਸ਼ਰਮਾ ਨੇ ਇਟਲੀ ਦੀ ਬਰੇਸ਼ੀਆ ਯੂਨੀਵਰਸਿਟੀ ਤੋਂ ਫਾਰਮੇਸੀ ਦੀ ਡਿਗਰੀ 97% ਅੰਕਾਂ ਨਾਲ ਪਾਸ ਕਰ ਲਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਅੱਗ ਲੱਗੇ ਜਹਾਜ਼ 'ਚੋਂ ਬਚਾਏ ਗਏ 560 ਤੋਂ ਵਧੇਰੇ ਯਾਤਰੀ
ਪ੍ਰੈਸ ਨਾਲ ਗੱਲਬਾਤ ਕਰਦਿਆਂ ਸਿਲਵੀਆ ਦੇ ਮਾਤਾ-ਪਿਤਾ ਵੀਨਾ ਸ਼ਰਮਾ ਅਤੇ ਡਿੰਪਲ ਸ਼ਰਮਾ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ 33 ਸਾਲ ਤੋਂ ਇਟਲੀ ਵਿਚ ਰਹਿ ਰਿਹਾ ਹੈ। ਉਹਨਾਂ ਦੀ ਹੋਣਹਾਰ ਧੀ ਬਚਪਨ ਤੋਂ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਉਸ ਦੇ ਚਲਦਿਆਂ ਉਹਨਾਂ ਦੀ ਬੇਟੀ ਨੇ ਫਾਰਮੇਸੀ ਦੀ ਡਿਗਰੀ ਹਾਸਿਲ ਕਰ ਲਈ ਹੈ। ਉਸ ਨੇ ਆਪਣਾ ਅਤੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।