ਇਟਲੀ 'ਚ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਆਯੋਜਿਤ, ਹਾਲੈਂਡ ਨੇ ਜਿੱਤਿਆ ਪਹਿਲਾ ਇਨਾਮ

Wednesday, Jul 23, 2025 - 12:47 PM (IST)

ਇਟਲੀ 'ਚ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਆਯੋਜਿਤ, ਹਾਲੈਂਡ ਨੇ ਜਿੱਤਿਆ ਪਹਿਲਾ ਇਨਾਮ

ਮਿਲਾਨ/ਇਟਲੀ (ਸਾਬੀ ਚੀਨੀਆਂ)- ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਇਟਲੀ ਦੇ ਜ਼ਿਲ੍ਹਾ ਬੈਰਗਮੋ ਦੇ ਕਾਦੁਨੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਵਰਲਡ ਕਬੱਡੀ ਫੈਡਰੈਸ਼ਨ ਦੇ ਸਹਿਯੋਗ ਨਾਲ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਵਰਲਡ ਕਬੱਡੀ ਫੈਡਰੈਸ਼ਨ ਦੇ ਪ੍ਰਧਾਨ ਅਸ਼ੋਕ ਦਾਸ ਅਤੇ ਇਟਾਲੀਅਨ ਕਬੱਡੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਮੈਂਟ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। 

PunjabKesari

ਇਸ ਕਬੱਡੀ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਸਟਾਈਲ (ਲੜਕੇ ਅਤੇ ਲੜਕੀਆਂ), ਸਰਕਲ ਸਟਾਈਲ ਦੇ ਮੈਚਾਂ ਕਰਵਾਏ ਗਏ। ਇਸ ਤੋਂ ਇਲਾਵਾ ਅੰਡਰ 20 ਅਤੇ 40 ਪਲੱਸ ਦੇ ਸ਼ੋਅ ਮੈਚ ਵੀ  ਕਰਵਾਏ ਗਏ। ਇਸ ਮੁਕਾਬਲੇ ਦੌਰਾਨ ਕਬੱਡੀ ਦੇ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲੇ। ਜੇਤੂਆਂ ਨੂੰ ਟਰਾਫੀਆਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਦੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਸਰਕਲ ਸਟਾਈਲ (ਲੜਕੇ) ਦੇ ਮੁਕਾਬਲਿਆ ਵਿੱਚ ਪੰਜਾਬ ਸਪੋਰਟਸ ਕਲੱਬ ਹਾਲੈਂਡ ਦੀ ਟੀਮ ਨੇ ਰਾਇਲ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੂੰ ਹਰਾਇਆ। ਨੈਸ਼ਨਲ ਸਟਾਈਲ (ਲੜਕੀਆਂ) ਵਿੱਚ ਹੰਗਰੀ ਦੀ ਟੀਮ ਪਹਿਲੇ ਸਥਾਨ 'ਤੇ ਰਹੀ, ਜਿਸਨੇ ਇਟਲੀ ਦੀ ਟੀਮ ਨੂੰ ਮਾਤ ਦਿੱਤੀ। ਨੈਸ਼ਨਲ ਸਟਾਈਲ (ਲੜਕਿਆਂ) ਵਿੱਚ  ਇੰਗਲੈਂਡ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਜਦਕਿ ਇਟਲੀ ਦੀ ਟੀਮ ਦੂਸਰੇ ਸਥਾਨ 'ਤੇ ਰਹੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਝਟਕਾ! ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ

ਰਿੰਕੂ ਖਰੇਤੀ ਨੂੰ ਬੇਸਟ ਰੈਡਰ ਅਤੇ ਕੁਲਦੀਪ ਸ਼ਿਕਰ ਨੂੰ ਬੇਸਟ ਜਾਫੀ ਦਾ ਖਿਤਾਬ ਦਿੱਤਾ ਗਿਆ। ਇਸ ਖੇਡ ਮੇਲੇ ਦੀ ਸ਼ਾਨ ਵਧਾਉਂਦਿਆਂ ਨਿੱਕੇ ਸਰਦਾਰ ਪ੍ਰਭਏਕ ਸਿੰਘ ਵੱਲੋਂ ਰੱਸੀ ਦੀ ਮੱਦਦ ਨਾਲ ਦੰਦਾਂ ਦੇ ਜ਼ੋਰ ਨਾਲ ਤਿੰਨ ਸਵਾਰਾਂ ਸਮੇਤ ਮੋਟਰਸਾਇਕਲ ਖਿੱਚਿਆ। ਓਪਨ ਕਬੱਡੀ ਚੈਂਪੀਅਨਸ਼ਿਪ ਵਿੱਚ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਪੁੱਜੇ ਸੰਧੂ ਭਰਾਵਾਂ (ਹਰਪ੍ਰੀਤ ਸੰਧੂ, ਸਵਰਨ ਸੰਧੂ) ਦੁਆਰਾ ਵਧੀਆ ਕੁਮੈਂਟਰੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਕੁਮੈਂਟਰ ਰੁਪਿੰਦਰ ਜਲਾਲ, ਬੱਬੂ ਜਲੰਧਰੀ, ਅੰਮ੍ਰਿਤ, ਬਿੱਟੂ ਰੌੜ ਅਤੇ ਮਨਦੀਪ ਸੈਣੀ ਨੇ ਵੀ ਬਾਖੂਬੀ ਭੂਮਿਕਾ ਨਿਭਾਈ। ਪ੍ਰੋਫੈਸਰ ਅਮਰੀਕ ਸਿੰਘ ਅਤੇ ਸ. ਮੱਖਣ ਸਿੰਘ ਨੇ ਪਹੁੰਚ ਕੇ ਨੈਸ਼ਨਲ ਸਟਾਇਲ ਮੁਕਾਬਲਿਆਂ ਅਤੇ ਸਰਕਲ ਸਟਾਇਲ ਦਿਲਬਾਰ ਝੁਨੇਰ, ਪੰਮਾ ਨਿਜਾਮੀਪੁਰ, ਬਲਦੇਵ ਚਾਚਾ ਅਤੇ ਦਿਲਜੀਤ ਲੱਲ ਕਲਾਂ ਨੇ ਰੈਫਰੀ ਦੀ ਸੇਵਾ ਨਿਭਾਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News