ਇਟਲੀ ਦੇ ਸਮੁੰਦਰੀ ਕਿਨਾਰਿਆਂ ''ਤੇ ਲੱਗੀਆਂ ਤੀਆਂ ਦੀਆਂ ਰੌਣਕਾਂ

Tuesday, Jul 22, 2025 - 10:00 AM (IST)

ਇਟਲੀ ਦੇ ਸਮੁੰਦਰੀ ਕਿਨਾਰਿਆਂ ''ਤੇ ਲੱਗੀਆਂ ਤੀਆਂ ਦੀਆਂ ਰੌਣਕਾਂ

ਮਿਲਾਨ/ਇਟਲੀ (ਸਾਬੀ ਚੀਨੀਆ)- ਰੋਜ਼ਗਾਰ ਦੀ ਖਾਤਿਰ ਵਿਦੇਸ਼ਾਂ ਵਿੱਚ ਜਾ ਵਸੇ ਪੰਜਾਬੀ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨਾਲ ਧੁਰ ਅੰਦਰ ਤੱਕ ਜੁੜੇ ਹੋਏ ਹਨ। ਪੰਜਾਬੀ ਜਿੱਥੇ ਵੀ ਜਾ ਵੱਸੇ ਨੇ ਉੱਥੇ ਦੂਜਾ ਪੰਜਾਬ ਵਸਾਉਣ ਵਿੱਚ ਵੀ ਕਾਮਯਾਬ ਹੋਏ ਹਨ। ਸਾਉਣ ਦੇ ਮਹੀਨੇ ਨੂੰ ਧੀਆਂ, ਧਿਆਣੀਆਂ ਦਾ ਮਹੀਨਾ ਕਰਕੇ ਆਖਿਆ ਜਾਂਦਾ ਹੈ। ਪੁਰਾਤਨ ਸਮਿਆਂ ਵਿੱਚ ਇਸ ਮਹੀਨੇ ਕੁੜੀਆਂ ਇਕੱਠੀਆ ਹੋਕੇ ਪਿੱਪਲਾਂ ਨਾਲ ਪੀਂਘਾਂ ਝੂਟਕੇ ਪੇਕੇ ਆਉਣ ਦੀ ਖ਼ੁਸ਼ੀ ਮਨਾਉਂਦੀਆਂ ਸਨ ਤੇ ਹੁਣ ਰੰਗਲੇ ਪੰਜਾਬ ਤੋਂ ਦੂਰ ਬੈਠੀਆਂ ਪੰਜਾਬਣ ਮੁਟਿਆਰਾਂ ਵਿਦੇਸ਼ੀ ਧਰਤੀ 'ਤੇ ਤੀਆਂ ਦੇ ਤਿਉਹਾਰ ਨੂੰ ਇੱਕ ਮੇਲੇ ਵਾਂਗ ਮਨਾਉਂਦੀਆਂ ਆਪਣੇ ਦੇਸ਼ ਪੰਜਾਬ ਅਤੇ ਪੇਕੇ ਪਿੰਡ ਦੀ ਸੁੱਖ ਮਨਾਉਂਦੀਆਂ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਰਹਿ ਰਹੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ

ਇਤਿਹਾਸਕ ਸ਼ਹਿਰ ਰੋਮ ਦੇ ਸਮੁੰਦਰੀ ਕਿਨਾਰਿਆਂ ਦੇ ਨਾਲ ਵੱਸੇ ਕਸਬਾ ਲੀਦੋ ਦੀ ਪਿੰਨੀ ਵਿਖੇ ਕਰਵਾਇਆ ਗਿਆ “ਤੀਆਂ ਦਾ ਮੇਲਾ 2025, ਵੀ ਹਰ ਸਾਲ ਦੀ ਤਰ੍ਹਾਂ ਯਾਦਗਾਰੀ ਹੋ ਨਿਬੜਿਆ, ਜਿਸ ਵਿੱਚ ਪੰਜਾਬੀ ਪਹਿਰਾਵੇ ਵਿੱਚ ਸੱਜ ਧੱਜਕੇ ਪਹੁੰਚੀਆਂ ਮੁਟਿਆਰਾਂ ਨੇ ਲੋਕ ਬੋਲੀਆਂ ਤੇ ਖੂਬ ਗਿੱਧਾ ਪਾਇਆ ਅਤੇ ਜਾਗੋ ਕੱਢੀ। ਵਿਦੇਸ਼ੀ ਧਰਤੀ 'ਤੇ ਪੰਜਾਬ ਦੇ ਕਿਸੇ ਕਾਲਜ ਵਿੱਚ ਲੱਗੇ ਸੂਬਾ ਪੱਧਰੀ ਸਮਾਗਮ ਦਾ ਭੁਲੇਖਾ ਪਾਉਂਦਾ ਇਹ ਮੇਲਾ ਲੋਕ ਦਿਲਾਂ ਤੇ ਗਹਿਰੀ ਛਾਪ ਛੱਡ ਆਉਣ ਵਾਲੇ ਸਾਲ ਮੁੜ ਆਉਣ ਦਾ ਵਾਅਦਾ ਕਰਕੇ ਸਮਾਪਤੀ ਵੱਲ ਵਧਿਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵੱਲੋਂ ਵੱਖ-ਵੱਖ ਗੀਤਾਂ 'ਤੇ ਕ੍ਰੋੳਗ੍ਰਾਫੀ ਵੀ ਕੀਤੀ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News