12 ਦਿਨਾਂ 'ਚ 1,000 ਕਿਲੋਮੀਟਰ ਦੌੜੀ ਨਤਾਲੀ ਡਾਊ, ਭਿਆਨਕ ਗਰਮੀ ਕਾਰਨ ਬੂਟ ਤੱਕ ਪਿਘਲ ਗਏ ਸਨ

Monday, Jun 17, 2024 - 05:42 PM (IST)

ਸਿੰਗਾਪੁਰ- ਸਿਰਫ਼ 12 ਦਿਨਾਂ 'ਚ ਇਕ ਹਜ਼ਾਰ ਕਿਲੋਮੀਟਰ ਦੌੜ ਕੇ ਨਵਾਂ ਕੀਰਤੀਮਾਨ ਸਥਾਪਤ ਕਰਨ ਵਾਲੀ ਨਤਾਲੀ ਡਾਊ ਨੂੰ ਹੁਣ ਗਿੰਨੀਜ਼ ਵਰਲਡ ਰਿਕਾਰਡ ਦੇ ਸਰਟੀਫਿਕੇਸ਼ਨ ਦਾ ਇੰਤਜ਼ਾਰ ਹੈ। ਉਨ੍ਹਾਂ ਨੇ 12 ਦਿਨਾਂ 'ਚ ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਤੋਂ ਹੁੰਦੇ ਹੋਏ ਵੱਡੀ ਯਾਤਰਾ ਪੂਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਭਿਆਨਕ ਗਰਮੀ ਦਾ ਸਾਹਮਣਾ ਕਰਦੇ ਹੋਏ ਡਾਊ ਦੇ ਬੂਟ ਤੱਕ ਪਿਘਲ ਗਏ ਸਨ। 52 ਸਾਲਾ ਡਾਊ ਦੀ ਇਹ ਇਤਿਹਾਸਕ ਯਾਤਰਾ 5 ਜੂਨ ਨੂੰ ਸਿੰਗਾਪੁਰ 'ਚ ਖ਼ਤਮ ਹੋ ਗਈ ਸੀ। ਇਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ,''ਚਾਰ ਦਿਨਾਂ 'ਚ ਅੱਜ ਪਹਿਲੀ ਵਾਰ ਹੈ, ਜਦੋਂ ਮੈਂ ਸਵਾਲ ਕੀਤਾ ਹੈ ਕਿ ਕੀ ਸੱਚੀ ਮੈਂ ਇਸ ਕੰਮ ਨੂੰ ਪੂਰਾ ਕਰ ਦਿੱਤਾ ਹੈ। ਮੈਨੂੰ ਸਪੋਰਟਸ ਨਾਲ ਜੁੜੀਆਂ ਚੁਣੌਤੀਆਂ ਪਸੰਦ ਹਨ ਪਰ ਅਜਿਹੀਆਂ ਪਰੇਸ਼ਾਨੀਆਂ ਤੋਂ ਨਫ਼ਰਤ ਹੈ, ਜੋ ਕਈ ਵਾਰ ਆਉਂਦੀਆਂ ਹਨ।''

ਉਨ੍ਹਾਂ ਕਿਹਾ,''ਇਸ ਤੋਂ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਪਹਿਲੇ ਨੰਬਰ 'ਤੇ ਆਏ ਹੋ ਜਾਂ ਸਭ ਤੋਂ ਆਖ਼ੀਰ 'ਚ। ਤੁਸੀਂ ਕੁਝ ਅਜਿਹਾ ਕੀਤਾ ਹੈ, ਜੋ ਦੁਨੀਆ ਦੀ 0.05 ਫ਼ੀਸਦੀ ਆਬਾਦੀ ਕਦੇ ਨਹੀਂ ਕਰ ਸਕੇਗੀ।'' ਖ਼ਾਸ ਗੱਲ ਹੈ ਕਿ ਦੌੜਨ ਦੌਰਾਨ ਉਨ੍ਹਾਂ ਨੇ 35 ਡਿਗਰੀ ਸੈਲਸੀਅਸ ਵਰਗੇ ਗਰਮ ਤਾਪਮਾਨ ਦਾ ਸਾਹਮਣਾ ਕੀਤਾ। ਪਹਿਲੇ ਹੀ ਦਿਨ ਤੋਂ ਪਹਿਲੇ ਲੱਕ 'ਚ ਸੱਟ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਦੇ ਬੂਟ ਵੀ ਪਿਘਲ ਗਏ ਸਨ। ਇੰਨਾ ਹੀ ਨਹੀਂ ਤੀਜੇ ਹੀ ਦਿਨ ਉਨ੍ਹਾਂ ਨੂੰ ਯੂਟੀਆਈ ਦਾ ਸਾਹਮਣਾ ਕਰਨਾ ਪਿਆ। ਡਾਊ ਨੇ ਹਰ ਰੋਜ਼ ਘੱਟੋ-ਘੱਟ 84 ਕਿਲੋਮੀਟਰ ਦੂਰੀ ਤੈਅ ਕੀਤੀ। ਇਸ ਦੌਰਾਨ ਉਹ ਲਗਾਤਾਰ ਆਪਣੇ ਸਮਰਥਕਾਂ ਨਾਲ ਵੀ ਸੰਪਰਕ 'ਚ ਬਣੀ ਰਹੀ। ਇਸ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਅਤੇ ਸਫ਼ਲਤਾ 'ਚ ਉਨ੍ਹਾਂ ਦੀ ਟੀਮ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News