ਸੁਨੀਤਾ ਵਿਲੀਅਮਜ਼ ਤੇ ਬੈਰੀ ਵਿਲਮੋਰ ਦੀ ਵਾਪਸੀ ਨੂੰ ਲੈ ਕੇ ਅੱਜ ਐਲਾਨ ਕਰੇਗਾ ਨਾਸਾ

Saturday, Aug 24, 2024 - 11:31 AM (IST)

ਸੁਨੀਤਾ ਵਿਲੀਅਮਜ਼ ਤੇ ਬੈਰੀ ਵਿਲਮੋਰ ਦੀ ਵਾਪਸੀ ਨੂੰ ਲੈ ਕੇ ਅੱਜ ਐਲਾਨ ਕਰੇਗਾ ਨਾਸਾ

ਵਾਸ਼ਿੰਗਟਨ (ਰਾਜ ਗੋਗਨਾ) - ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸਪੇਸ ਸਟੇਸ਼ਨ ਤੋਂ ਸੁਨੀਤਾ ਵਿਲੀਅਮਜ਼ ਅਤੇ ਬੈਰੀ ਵਿਲਮੋਰ ਦੀ ਵਾਪਸੀ ’ਤੇ ਸ਼ਨੀਵਾਰ ਤੱਕ ਪੱਕਾ ਫੈਸਲਾ ਹੋਣ ਦੀ ਉਮੀਦ ਹੈ। ਨਾਸਾ ਨੇ ਇਹ ਵੀ ਕਿਹਾ ਕਿ ਕੀ ਸਟਾਰਐਕਸ ਵਾਹਨ ਦੀ ਵਰਤੋਂ ਬੋਇੰਗ ਦੇ ਸਟਾਰਲਾਈਨਰ ਪੁਲਾੜ ਜਹਾਜ਼ ਵਿਚ ਸਵਾਰ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਕੀਤੀ ਜਾਵੇਗੀ।

ਇਸ ਮੁੱਦੇ ’ਤੇ ਵੀ ਫੈਸਲਾ ਲਿਆ ਜਾਵੇਗਾ। ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਕ ਪੁਲਾੜ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਸਟਾਰਲਾਈਨਰ ਨੂੰ ਪੁਲਾੜ ਯਾਤਰੀਆਂ ਦੇ ਨਾਲ ਧਰਤੀ ’ਤੇ ਵਾਪਸ ਲਿਆਉਣ ਬਾਰੇ ਨਾਸਾ ਦਾ ਫੈਸਲਾ ਏਜੰਸੀ ਪੱਧਰ ਦੀ ਸਮੀਖਿਆ ਬੈਠਕ ਤੋਂ ਬਾਅਦ ਹੀ ਆ ਸਕਦਾ ਹੈ। ਇਸ ਸਬੰਧੀ ਸ਼ਨੀਵਾਰ ਤੋਂ ਪਹਿਲਾਂ ਕੋਈ ਫੈਸਲਾ ਹੋਣ ਦੀ ਉਮੀਦ ਨਹੀਂ ਹੈ।

 


author

Harinder Kaur

Content Editor

Related News