50 ਸਾਲਾਂ ਬਾਅਦ ਨਾਸਾ ਨੇ ਲਾਂਚ ਕੀਤਾ 'ਚੰਨ ਮਿਸ਼ਨ', ਪਹਿਲੀ ਵਾਰ ਕੋਈ ਮਹਿਲਾ ਲਗਾਏਗੀ ਚੰਨ ਦਾ ਚੱਕਰ

04/04/2023 10:21:32 AM

ਫਲੋਰੀਡਾ (ਏ.ਐੱਨ.ਆਈ.):: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੋਮਵਾਰ ਨੂੰ ਆਪਣੇ ਚੰਨ ਮਿਸ਼ਨ ਦਾ ਐਲਾਨ ਕੀਤਾ। 50 ਸਾਲਾਂ ਬਾਅਦ ਨਾਸਾ ਵੱਲੋਂ ਚਾਰ ਪੁਲਾੜ ਯਾਤਰੀਆਂ ਨੂੰ ਚੰਨ 'ਤੇ ਭੇਜਿਆ ਜਾਵੇਗਾ। ਕ੍ਰਿਸਟੀਨਾ ਕੋਚ ਚੰਨ 'ਤੇ ਜਾਣ ਵਾਲੇ ਚਾਰ ਪੁਲਾੜ ਯਾਤਰੀਆਂ ਵਿਚੋਂ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਜਾਵੇਗੀ, ਜਿਸ ਨੂੰ ਮਿਸ਼ਨ 'ਤੇ ਨਿਯੁਕਤ ਕੀਤਾ ਗਿਆ ਹੈ। ਜਦਕਿ ਵਿਕਟਰ ਗਲੋਵਰ ਪਹਿਲੇ ਗੈਰ ਗੋਰੇ ਪੁਲਾੜ ਯਾਤਰੀ ਹੋਣਗੇ। ਨਾਸਾ ਦਾ ਇਹ ਮਿਸ਼ਨ 2024 ਦੇ ਅਖੀਰ ਜਾਂ 2025 ਦੇ ਸ਼ੁਰੂ ਵਿੱਚ ਲਾਂਚ ਕੀਤਾ ਜਾਵੇਗਾ। ਉਹ ਪੁਲਾੜ ਯਾਤਰੀ ਰੀਡ ਵਿਜ਼ਮੈਨ ਅਤੇ ਜੇਰੇਮੀ ਹੈਨਸਨ ਦੇ ਨਾਲ ਰਵਾਨਾ ਹੋਣਗੇ।

ਚਾਰੇ ਲਗਾਉਣਗੇ ਚੰਨ ਦੇ ਚੱਕਰ 

PunjabKesari

ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਪੁਲਾੜ ਯਾਤਰੀ ਚੰਨ 'ਤੇ ਨਹੀਂ ਉਤਰਨਗੇ ਪਰ ਇਹ ਮਿਸ਼ਨ ਆਉਣ ਵਾਲੇ ਪੁਲਾੜ ਯਾਤਰੀਆਂ ਲਈ ਲੈਂਡਿੰਗ ਦਾ ਰਸਤਾ ਆਸਾਨ ਬਣਾ ਦੇਵੇਗਾ। ਨਾਸਾ ਨੇ ਹਿਊਸਟਨ, ਟੈਕਸਾਸ ਵਿੱਚ ਇੱਕ ਸਮਾਰੋਹ ਦੌਰਾਨ ਚਾਰ ਪੁਲਾੜ ਯਾਤਰੀਆਂ ਦਾ ਖੁਲਾਸਾ ਕੀਤਾ। ਇਨ੍ਹਾਂ ਪੁਲਾੜ ਯਾਤਰੀਆਂ ਵਿੱਚੋਂ ਤਿੰਨ ਅਮਰੀਕੀ ਨਾਗਰਿਕ ਹਨ ਅਤੇ ਇੱਕ ਕੈਨੇਡਾ ਦਾ ਹੈ। ਇਹ ਪੁਲਾੜ ਯਾਤਰੀ ਹੁਣ ਆਪਣੇ ਆਪ ਨੂੰ ਮਿਸ਼ਨ ਲਈ ਤਿਆਰ ਕਰਨ ਲਈ ਸਖ਼ਤ ਸਿਖਲਾਈ ਸ਼ੁਰੂ ਕਰਨਗੇ। ਨਾਸਾ ਇੱਕ ਔਰਤ ਅਤੇ ਇੱਕ ਗੈਰ ਗੋਰੇ ਪੁਲਾੜ ਯਾਤਰੀ ਨੂੰ ਚੁਣਨ ਤੋਂ ਬਾਅਦ ਆਪਣੇ ਖੋਜ ਯਤਨਾਂ ਵਿੱਚ ਹੋਰ ਵਿਭਿੰਨਤਾ ਲਿਆਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਿਹਾ ਹੈ। ਹੁਣ ਤੱਕ ਨਾਸਾ ਅਤੇ ਹੋਰ ਏਜੰਸੀਆਂ ਤੋਂ ਗਏ ਸਾਰੇ ਪੁਲਾੜ ਯਾਤਰੀ ਗੋਰੇ ਸਨ।

ਜਾਣੋ ਕ੍ਰਿਸਟੀਨਾ ਕੋਚ ਬਾਰੇ

PunjabKesari

ਚੰਨ 'ਤੇ ਚੱਲਣ ਵਾਲੀ ਪਹਿਲੀ ਮਹਿਲਾ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ (44) ਇੱਕ ਇਲੈਕਟ੍ਰੀਕਲ ਇੰਜੀਨੀਅਰ ਹੈ। ਉਹ ਪੁਲਾੜ ਵਿੱਚ 328 ਦਿਨ ਰਹਿ ਚੁੱਕੀ ਹੈ ਅਤੇ ਕਿਸੇ ਔਰਤ ਦੁਆਰਾ ਇਹ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਦਾ ਰਿਕਾਰਡ ਹੈ। ਉਸਨੇ ਅਕਤੂਬਰ 2019 ਵਿੱਚ ਇੱਕ ਹੋਰ ਨਾਸਾ ਪੁਲਾੜ ਯਾਤਰੀ ਜੈਸਿਕਾ ਮੀਰ ਦੇ ਨਾਲ ਪਹਿਲੀ ਆਲ-ਫੀਮੇਲ ਸਪੇਸਵਾਕ ਵਿੱਚ ਹਿੱਸਾ ਲਿਆ। ਜੇਰੇਮੀ ਹੈਨਸਨ (47) ਕੈਨੇਡਾ ਦਾ ਰਹਿਣ ਵਾਲਾ ਹੈ। ਕੈਨੇਡੀਅਨ ਸਪੇਸ ਏਜੰਸੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਰਾਇਲ ਕੈਨੇਡੀਅਨ ਏਅਰ ਫੋਰਸ ਵਿੱਚ ਇੱਕ ਲੜਾਕੂ ਪਾਇਲਟ ਸੀ। ਇਹ ਉਸਦਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ PM ਸੁਨਕ ਨੇ ਬਾਲ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਵਿਰੁੱਧ ਚੁੱਕਿਆ ਸਖ਼ਤ ਕਦਮ

ਨੇਵੀ ਪਾਇਲਟ ਵੀ ਬਣੇਗਾ ਹਿੱਸਾ 

ਨਾਸਾ ਦੇ ਇਸ ਮਿਸ਼ਨ ਵਿੱਚ ਸ਼ਾਮਲ 47 ਸਾਲਾ ਰੀਡ ਵਾਈਜ਼ਮੈਨ ਅਮਰੀਕੀ ਜਲ ਸੈਨਾ ਵਿੱਚ ਪਾਇਲਟ ਹਨ। ਉਸਨੇ ਕੁਝ ਸਮਾਂ ਨਾਸਾ ਦੇ ਪੁਲਾੜ ਯਾਤਰੀ ਦਫਤਰ ਦੇ ਮੁਖੀ ਵਜੋਂ ਵੀ ਕੰਮ ਕੀਤਾ। ਸਾਲ 2015 'ਚ ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਮਿਸ਼ਨ 'ਤੇ ਗਿਆ ਸੀ। ਵਿਕਟਰ ਗਲੋਵਰ (46) ਯੂਐਸ ਨੇਵੀ ਵਿੱਚ ਵੀ ਹਨ ਅਤੇ ਇੱਕ ਟਰੇਨੀ ਪਾਇਲਟ ਦੇ ਤੌਰ 'ਤੇ ਹਨ। ਸਾਲ 2013 ਵਿੱਚ ਉਹ ਨਾਸਾ ਵਿੱਚ ਸ਼ਾਮਲ ਹੋਏ ਅਤੇ 2020 ਵਿੱਚ ਆਪਣੀ ਪਹਿਲੀ ਪੁਲਾੜ ਉਡਾਣ ਕਭਰੀ। ਉਹ ਛੇ ਮਹੀਨਿਆਂ ਲਈ ਸਪੇਸ ਸਟੇਸ਼ਨ 'ਤੇ ਰਹਿਣ ਵਾਲਾ ਪਹਿਲਾ ਅਫਰੀਕੀ ਅਮਰੀਕੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News