45 ਸਾਲ ਬਾਅਦ ਪੁਲਾੜ ਯਾਤਰੀਆਂ ਦੀ SpaceX ਡ੍ਰੈਗਨ ਨਾਲ ਪਾਣੀ ''ਚ ਲੈਂਡਿੰਗ, ਟਰੰਪ ਨੇ ਦਿੱਤੀ ਵਧਾਈ

08/03/2020 6:00:18 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸਪੇਸਐਕਸ ਦੀ ਮਦਦ ਨਾਲ ਆਪਣੇ ਦੋ ਪੁਲਾੜ ਯਾਤਰੀਆਂ ਦੀ 45 ਸਾਲ ਬਾਅਦ ਪਾਣੀ ਵਿਚ ਲੈਂਡਿੰਗ ਕਰਵਾਈ ਹੈ। ਇਹ ਦੋਵੇਂ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਨਾਲ ਸਪੇਸਐਕਸ ਕਰੂ ਡ੍ਰੈਗਨ ਸਪੇਸਕ੍ਰਾਫਟ ਜ਼ਰੀਏ ਪਰਤ ਰਹੇ ਸਨ। ਲੈਂਡਿਗ ਫਲੋਰੀਡਾ ਦੇ ਪੇਂਸਾਕੋਲਾ ਦੇ ਨੇੜੇ ਮੈਕਸੀਕੋ ਦੀ ਖਾੜੀ ਵਿਚ ਕਰਾਈ ਗਈ। ਅੱਜ ਅਸੀਂ ਤੁਹਾਨੂੰ ਇਸ ਇਤਿਹਾਸਿਕ ਲੈਂਡਿੰਗ ਦੀਆਂ ਮਹੱਤਵਪੂਰਨ ਗੱਲਾਂ ਦੱਸ ਰਹੇ ਹਾਂ।

ਨਾਸਾ-ਸਪੇਸਐਕਸ ਦੇ ਡ੍ਰੈਗਨ ਕੈਪਸੂਲ ਦੀ ਲੈਂਡਿੰਗ ਅਮਰੀਕੀ ਸ਼ਹਿਰ ਫਲੋਰੀਡਾ ਦੇ ਪੇਂਸਾਕੋਲਾ ਤੱਟ ਨੇੜੇ ਮੈਕਸੀਕੋ ਦੀ ਖਾੜੀ ਵਿਚ ਕੀਤੀ ਗਈ। ਇਸ ਡ੍ਰੈਗਨ ਸਪੇਸਕ੍ਰਾਫਟ ਵਿਚ ਪੁਲਾੜ ਯਾਤਰੀ ਰੌਬਰਟ ਬੌਬ ਬੇਨਕੇਨ ਅਤੇ ਡਗਲਸ ਹਰਲੀ ਸਨ। ਨਾਸਾ ਅਤੇ ਸਪੇਸਐਕਸ ਨੇ ਲੈਂਡਿਗ ਦੇ ਲਈ 7 ਸਮੁੰਦਰੀ ਥਾਵਾਂ ਦੀ ਚੋਣ ਕੀਤੀ ਸੀ। ਪੇਂਸਾਕੋਲਾ, ਟੈਂਪਾ, ਟਾਲਾਹੈਸੀ, ਪਨਾਮਾ ਸਿਟੀ, ਕੇਪ ਕੇਨਰੇਵਲ, ਡੇਟੋਨਾ ਅਤੇ ਜੈਕਸਨਵਿਲੇ ਤਾਂ ਜੋ ਐਮਰਜੈਂਸੀ ਵਿਚ ਕਿਤੇ ਵੀ ਲੈਂਡਿੰਗ ਕਰਾਈ ਜਾ ਸਕੇ।

 

ਲੈਂਡਿੰਗ ਕਿੱਥੇ ਕਰਾਉਣੀ ਹੈ ਇਹ ਫੈਸਲਾ ਉਦੋਂ ਲਿਆ ਜਾਂਦਾ ਹੈ ਜਦੋਂ ਆਈ.ਐੱਸ.ਐੱਸ. ਨਾਲ ਸਪੇਸਕ੍ਰਾਫਟ ਵਾਪਸ ਪਰਤਣ ਦੀ ਤਿਆਰੀ ਵਿਚ ਰਹਿੰਦਾ ਹੈ। ਆਈ.ਐੱਸ.ਐੱਸ. ਨਾਲ ਡ੍ਰੈਗਨ ਦੇ ਨਿਕਲਣ ਦੀ ਤਰੀਕ, ਸਮੇਂ ਦੇ ਮੁਤਾਬਕ ਧਰਤੀ 'ਤੇ ਲੈਂਡਿੰਗ ਸਾਈਟਾਂ ਦਾ ਵੇਰਵਾ ਅਤੇ ਰਸਤਾ ਉਸ ਨੂੰ ਭੇਜਿਆ ਜਾਂਦਾ ਹੈ। ਨਾਲ ਹੀ ਧਰਤੀ ਦੇ ਮੌਸਮ ਦਾ ਵੀ ਖਿਆਲ ਰੱਖਿਆ ਜਾਂਦਾ ਹੈ ਤਾਂ ਜੋ ਲੈਂਡਿੰਗ ਦੇ ਸਮੇਂ ਸਮੁੰਦਰ ਵਿਚ ਤੂਫਾਨ ਨਾ ਆ ਰਿਹਾ ਹੋਵੇ। 

PunjabKesari

ਬੌਬ ਬੇਨਕੇਨ ਅਤੇ ਡਗਲਸ ਹਰਲੀ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਨਾਲ ਧਰਤੀ 'ਤੇ ਆਉਣ ਲਈ 19 ਘੰਟੇ ਦੀ ਪੁਲਾੜ ਵਿਚ ਯਾਤਰਾ ਕਰਨੀ ਪਈ। ਇਸ ਦੌਰਾਨ ਕਈ ਵਾਰੀ ਉਹਨਾਂ ਨੇ ਧਰਤੀ ਦਾ ਆਰਬਿਟ ਬਦਲਿਆ ਤਾਂ ਜੋ ਡ੍ਰੈਗਨ ਸਹੀ ਰਸਤੇ 'ਤੇ ਆ ਸਕੇ। ਧਰਤੀ ਵਿਚ ਦੇ ਸਭ ਤੋਂ ਨੇੜਲੇ ਆਰਬਿਟ ਵਿਚ ਆਉਣ ਤੋਂ ਠੀਕ ਪਹਿਲਾਂ ਡ੍ਰੈਗਨ ਦਾ ਟਰੰਕ ਪੁਲਾੜ ਵਿਚ ਛੱਡ ਦਿੱਤਾ ਗਿਆ। ਇਸ ਦੇ ਬਾਅਦ ਧਰਤੀ ਵੱਲ ਤੇਜ਼ੀ ਨਾਲ ਵਧਣ ਲੱਗੇ। ਇਸ ਵਿਚ ਕਰੀਬ 12 ਮਿੰਟ ਲੱਗੇ।

PunjabKesari

ਫਿਰ ਧਰਤੀ ਦੇ ਵਾਤਾਵਰਨ ਵਿਚ ਆਉਣ ਦੀ ਸ਼ੁਰੂਆਤ ਕਰੀਬ 100 ਕਿਲੋਮੀਟਰ ਉੱਪਰ ਤੋਂ ਸ਼ੁਰੂ ਹੋਈ। ਇੱਥੇ ਸਪੇਸਕ੍ਰਾਫਟ ਰਗੜ ਕਾਰਨ ਅੱਗ ਦੇ ਗੋਲੇ ਵਿਚ ਬਦਲ ਜਾਂਦਾ ਹੈ। ਪਰ ਹੀਟ ਸ਼ੀਲਡ ਦੇ ਕਾਰਨ ਪੁਲਾੜ ਯਾਤਰੀ ਡ੍ਰੈਗਨ ਦੇ ਅੰਦਰ ਸੁਰੱਖਿਅਤ ਰਹਿੰਦੇ ਹਨ। ਇਹ ਕਰੀਬ 6 ਮਿੰਟ ਤੱਕ ਚੱਲਦਾ ਹੈ। ਇਸ ਦੌਰਾਨ ਸਪੇਸਕ੍ਰਾਫਟ ਨਾਲ ਸੰਪਰਕ ਨਹੀਂ ਹੋ ਪਾਉਂਦਾ। ਇਸ ਦੇ ਬਾਅਦ 645 ਕਿਲੋਮੀਟਰ ਪ੍ਰਤੀ ਘੰਟੇ ਦੇ ਗਤੀ ਨਾਲ ਹੇਠਾਂ ਆ ਰਹੇ ਡ੍ਰੈਗਨ ਦੇ ਦੋ ਛੋਟੇ ਪੈਰਾਸ਼ੂਟ 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਖੁੱਲ੍ਹਦੇ ਹਨ। ਜੋ ਉਸ ਦੀ ਗਤੀ ਨੂੰ ਘੱਟ ਕਰ ਕੇ 177 ਕਿਲੋਮੀਟਰ ਕਰ ਦਿੰਦੇ ਹਨ। ਇਸ ਦੇ ਬਾਅਦ 6500 ਫੁੱਟ 'ਤੇ ਡ੍ਰੈਗਨ ਦੇ ਚਾਰ ਵੱਡੇ ਪੈਰਾਸ਼ੂਟ ਖੁੱਲ੍ਹਦੇ ਹਨ ਜੋ ਉਸ ਦੀ ਗਤੀ ਨੂੰ ਕਰੀਬ 35 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੰਦੇ ਹਨ। ਇਹ ਗਤੀ ਪਾਣੀ ਵਿਚ ਲੈਂਡਿੰਗ ਕਰਾਉਣ ਲਈ ਬਹੁਤ ਸਹੀ ਹੈ।

PunjabKesari

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਦੋਂ ਡ੍ਰੈਗਨ ਧਰਤੀ ਦੇ ਵਾਤਾਵਰਨ ਵਿਚ ਆਉਂਦਾ ਹੈ ਉਦੋਂ ਉਸ ਦੀ ਗਤੀ ਕਰੀਬ 28,163 ਕਿਲੋਮੀਟਰ ਪ੍ਰਤੀ ਘੰਟਾ ਰਹਿੰਦੀ ਹੈ।ਕੈਪਸੂਲ ਦਾ ਬਾਹਰੀ ਤਾਪਮਾਨ ਕਰੀਬ 1926 ਡਿਗਰੀ ਸੈਲਸੀਅਸ ਹੋ ਜਾਂਦਾ ਹੈ।ਧਰਤੀ ਦੇ ਵਾਤਾਵਰਨ ਨੂੰ ਪਾਰ ਕਰਨ ਵਿਚ ਕਰੀਬ 6 ਮਿੰਟ ਦਾ ਸਮਾਂ ਲੱਗਦਾ ਹੈ। ਇਹ ਸਮਾਂ ਬਹੁਤ ਮਹੱਤਵਪੂਰਨ ਅਤੇ ਗੰਭੀਰ ਹੁੰਦਾ ਹੈ।ਪਾਣੀ ਵਿਚ ਡਿੱਗਦੇ ਹੀ ਦੋ ਰਿਕਵਰੀ ਸ਼ਿਪ ਸਪੇਸਐਕਸ ਡ੍ਰੈਗਨ ਲਈ ਭੇਜੇ ਜਾਂਦੇ ਹਨ। 
ਉਹਨਾਂ ਤੋਂ ਪਹਿਲਾਂ ਸਪੀਡ ਬੋਟਸ ਪਹੁੰਚਦੀਆਂ ਹਨ ਜੋ ਡ੍ਰੈਗਨ ਕੈਪਸੂਲ ਦੀ ਹਾਲਤ ਦੇਖਦੀਆਂ ਹਨ। ਇਸ ਵਿਚ ਸਿਖਲਾਈ ਰਿਕਵਰੀ ਮਾਹਰ ਹੁੰਦੇ ਹਨ। ਮੈਡੀਕਲ ਪੇਸ਼ੇਵਰ ਹੁੰਦੇ ਹਨ। ਇਸ ਪੂਰੀ ਪ੍ਰਕਿਰਿਆ ਵਿਚ ਕਰੀਬ 45 ਮਿੰਟ ਤੋਂ ਇਕ ਘੰਟਾ ਲੱਗਦਾ ਹੈ।ਰਿਕਵਰੀ ਸ਼ਿਪ 'ਤੇ ਕੈਪਸੂਲ ਨੂੰ ਬੰਨ੍ਹ ਕੇ ਚੁੱਕਿਆ ਜਾਂਦਾ ਹੈ। ਉਸ ਦੇ ਬਾਅਦ ਉਸ ਵਿਚੋਂ ਪੁਲਾੜ ਯਾਤਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ। ਉਹਨਾਂ ਦੀ ਮੈਡੀਕਲ ਜਾਂਚ ਹੁੰਦੀ ਹੈ। ਇਸ ਦੇ ਬਾਅਦ ਉਹਨਾਂ ਨੂੰ ਸਪੇਸ ਸੂਟ ਵਿਚੋਂ ਕੱਢ ਕੇ ਨਾਸਾ ਦੀ ਵਰਦੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਸਪੇਸ ਸੂਟ ਦੇ ਪ੍ਰੈਸ਼ਰ ਨੂੰ ਘਟ ਕਰ ਸਕਣ।

 

ਟਰੰਪ ਨੇ ਦਿੱਤੀ ਵਧਾਈ

PunjabKesari
ਸਪੇਸ ਐਕਸ ਦੇ ਕੈਪਸੂਲ ਦੇ ਮੈਕਸੀਕੋ ਦੀ ਖਾੜੀ ਵਿਚ ਸਫਲ ਲੈਂਡਿੰਗ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕਰ ਕੇ ਵਧਾਈ ਦਿੱਤੀ। ਉਹਨਾਂ ਨੇ ਲਿਖਿਆ,''ਪੁਲਾੜ ਯਾਤਰੀਆਂ ਨੇ 45 ਸਾਲਾਂ ਵਿਚ ਪਹਿਲਾਂ ਸਪਲੈਸ਼ਡਾਊਨ ਪੂਰਾ ਕੀਤਾ ਹੈ। ਇਹ ਬਹੁਤ ਹੀ ਰੋਮਾਂਚਕ ਹੈ।'' ਟਰੰਪ ਨੇ ਟਵੀਟ ਵਿਚ ਨਾਸਾ ਦਾ ਵੀਡੀਓ ਵੀ ਪੋਸਟ ਕੀਤਾ ਹੈ।

 


Vandana

Content Editor

Related News