ਨਾਸਾ ਦੇ ਰੋਵਰ ਨੇ ਪਹਿਲੀ ਵਾਰ ਮੰਗਲ ਦੇ ਨਮੂਨੇ ਇਕੱਠੇ ਕੀਤੇ
Sunday, Sep 12, 2021 - 11:06 AM (IST)
ਵਾਸ਼ਿੰਗਟਨ- ਨਾਸਾ ਦੇ ਰੋਵਰ ਨੇ ਮੰਗਲ ਤੋਂ ਪਹਿਲੀ ਵਾਰ ਸਫਲਤਾਪੂਰਵਕ ਚੱਟਾਨ ਦੇ ਨਮੂਨੇ ਇਕੱਠੇ ਕੀਤੇ ਅਤੇ ਵਿਗਿਆਨਕ ਪਹਿਲਾਂ ਤੋਂ ਹੀ ਇਸ ਖੇਤਰ ਵਿਚ ਨਵੀਂ ਰੌਸ਼ਨੀ ਪ੍ਰਾਪਤ ਕਰ ਰਹੇ ਹਨ। ਨਾਸਾ ਮੁਤਾਬਕ 6 ਸਤੰਬਰ ਨੂੰ ‘ਮੋਂਟਡੇਨੀਅਰ’ ਨਾਮੀ ਆਪਣਾ ਪਹਿਲਾ ਨਮੂਨਾ ਇਕੱਠਾ ਕਰਨ ਤੋਂ ਬਾਅਦ ਟੀਮ ਨੇ 8 ਸਤੰਬਰ ਨੂੰ ਉਸੇ ਚੱਟਾਨ ਤੋਂ ਦੂਸਰਾ ‘ਮੋਂਟੇਗਨੈਕ’ ਇਕੱਤਰ ਕੀਤਾ।
ਉਨ੍ਹਾਂ ਚੱਟਾਨਾਂ ਸਬੰਧੀ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਜਾਏਗਾ, ਜਿਨ੍ਹਾਂ ਨਾਲ ‘ਮੋਂਟੇਗਨੈਕ’ ਦੇ ਨਮੂਨੇ ਲਈ ਗਏ ਸਨ ਅਤੇ ਰੋਵਰ ਦੇ ਪਿਛਲੇ ਨਮੂਨੇ ਦੀ ਕੋਸ਼ਿਸ਼ ਤੋਂ ਵਿਗਿਆਨ ਟੀਮ ਨੂੰ ਖੇਤਰ ਦੇ ਬੀਤੇ ਸਮੇਂ ਨਾਲ ਜੋੜਨ ਵਿਚ ਮਦਦ ਮਿਲ ਸਕਦੀ ਹੈ, ਜਿਸ ਵਿਚ ਜਵਾਲਾਮੁਖੀ ਸਰਗਰਮੀ ਅਤੇ ਲਗਾਤਾਰ ਪਾਣੀ ਦੀ ਮੌਜੂਦਗੀ ਨੂੰ ਮਾਰਕ ਕੀਤਾ ਗਿਆ ਸੀ।