ਨਾਸਾ ਦਾ ਕ੍ਰਿਊ-11 ਅਨਡੌਕ ਲਈ ਤਿਆਰ
Thursday, Jan 15, 2026 - 04:48 AM (IST)
ਕੈਲੀਫੋਰਨੀਆ (ਵਿਸ਼ੇਸ਼) – ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਮੈਡੀਕਲ ਐਮਰਜੈਂਸੀ ਕਾਰਨ ਉੱਥੇ ਤਾਇਨਾਤ ਕ੍ਰਿਊ-11 ਇਕ ਕੈਪਸੂਲ ਰਾਹੀਂ ਧਰਤੀ ’ਤੇ ਵਾਪਸੀ ਲਈ ਅਨਡੌਕ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਕਾਰਗੋ ਪੈਕਿੰਗ ਮੁਕੰਮਲ ਕਰ ਲਈ ਗਈ ਹੈ।
ਇਸ ਟੀਮ ਨੂੰ ਲਿਆਉਣ ਵਾਲਾ ਕੈਪਸੂਲ ਵੀਰਵਾਰ ਨੂੰ ਕੈਲੀਫੋਰਨੀਆ ਦੇ ਤੱਟ ’ਤੇ ਪ੍ਰਸ਼ਾਂਤ ਮਹਾਸਾਗਰ ਵਿਚ ਪੈਰਾਸ਼ੂਟ ਦੀ ਮਦਦ ਨਾਲ ਉਤਰੇਗਾ। ਉੱਥੇ ਰਿਕਵਰੀ ਸ਼ਿਪ ਵਿਚ ਹੀ ਕ੍ਰਿਊ-11 ਦੇ ਮੈਂਬਰਾਂ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ।
