ਢਾਕਾ ''ਚ ਬੋਲੇ ਪੀ.ਐੱਮ. ਮੋਦੀ, ਬੰਗਲਾਦੇਸ ਦੀ ਆਜ਼ਾਦੀ ਲਈ ਮੈਂ ਵੀ ਦਿੱਤੀ ਸੀ ਗ੍ਰਿਫ਼ਤਾਰੀ

Friday, Mar 26, 2021 - 06:02 PM (IST)

ਢਾਕਾ (ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨੀਂ ਬੰਗਲਾਦੇਸ਼ ਦੇ ਦੌਰੇ 'ਤੇ ਹਨ। ਕੋਰੋਨਾ ਕਾਲ ਵਿਚ ਪੀ.ਐੱਮ. ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋ ਰਹੇ ਹਨ। ਜਸ਼ਨ ਮੌਕੇ ਮੋਦੀ ਬਤੌਰ ਮੁੱਖ ਮਹਿਮਾਨ ਬੰਗਲਾਦੇਸ਼ ਪਹੁੰਚੇ ਹਨ। ਦੋ ਦਿਨੀਂ ਦੌਰੇ ਦੌਰਾਨ ਪੀ.ਐੱਮ. ਮੋਦੀ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ।

ਬੰਗਲਾਦੇਸ ਦੇ ਆਜ਼ਾਦੀ ਲਈ ਦਿੱਤੀ ਗ੍ਰਿਫ਼ਤਾਰੀ
ਇਸ ਦੌਰਾਨ ਢਾਕਾ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਪੀ.ਐੱਮ. ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਵਿਚ ਸ਼ਾਮਲ ਹੋਣਾ, ਮੇਰੇ ਜੀਵਨ ਦੇ ਪਹਿਲੇ ਅੰਦੋਲਨਾਂ ਵਿਚੋਂ ਇਕ ਸੀ। ਉਸ ਸਮੇਂ ਮੇਰੀ ਉਮਰ 20-22 ਸਾਲ ਹੋਵੇਗੀ, ਜਦੋਂ ਮੈਂ ਅਤੇ ਮੇਰੇ ਸਾਥੀਆਂ ਨੇ ਬੰਗਲਾਦੇਸ਼ ਦੇ ਲੋਕਾਂ ਦੀ ਆਜ਼ਾਦੀ ਲਈ ਸੱਤਿਆਗ੍ਰਹਿ ਕੀਤਾ ਸੀ।

ਸ਼ੇਖ ਮੁਜੀਬੁਰ ਰਹਿਮਾਨ ਨੂੰ ਗਾਂਧੀ ਸ਼ਾਂਤੀ ਪੁਰਸਕਾਰ
ਪੀ.ਐੱਮ. ਮੋਦੀ ਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਮਰਨ ਤੋਂ ਬਾਅਦ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਹਨਾਂ ਨੇ ਬੰਗਬੰਧੂ ਮੁਜੀਬੁਰ ਰਹਿਮਾਨ ਦੀ ਬੇਟੀਆਂ ਨੂੰ ਇਹ ਪੁਰਸਕਾਰ ਸੌਂਪ ਕੇ ਉਹਨਾਂ ਨੂੰ ਯਾਦ ਕੀਤਾ। ਪੁਰਸਕਾਰ ਲੈਣ ਵਾਲਿਆਂ ਵਿਚ ਪੀ.ਐੱਮ. ਸ਼ੇਖ ਹਸੀਨਾ ਅਤੇ ਮੁਜੀਬੁਰ ਰਹਿਮਾਨ ਦੀ ਛੋਟੀ ਬੇਟੀ ਸ਼ੇਖ ਰੇਹਾਨਾ ਸ਼ਾਮਲ ਸੀ। ਇਸ ਮਗਰੋਂ ਪੀ.ਐੱਮ. ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋ ਰਹੇ ਹਨ। ਮੈਨੂੰ ਇਹ ਸਨਮਾਨ ਦਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ।

PunjabKesari

ਪੀ.ਐੱਮ. ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਅਬਦੁੱਲ ਹਾਮਿਦ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਬੰਗਲਾਦੇਸ਼ ਦੇ ਨਾਗਰਿਕਾਂ ਦਾ ਮੈਂ ਧੰਨਵਾਦ ਪ੍ਰਗਟ ਕਰਦਾ ਹਾਂ। ਆਪਣੇ ਇਸ ਗੌਰਵਮਈ ਪਲਾਂ ਵਿਚ ਇਸ ਉਤਸਵ ਵਿਚ ਭਾਗੀਦਾਰ ਬਣਨ ਲਈ ਭਾਰਤ ਨੂੰ ਪਿਆਰ ਨਾਲ ਸੱਦਾ ਦਿੱਤਾ। ਪੀ.ਐੱਮ. ਮੋਦੀ ਨੇ ਅੱਗੇ ਕਿਹਾ ਕਿ ਮੈਂ ਸਾਰੇ ਭਾਰਤੀਆਂ ਵੱਲੋਂ ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਹਨਾਂ ਨੇ ਬੰਗਲਾਦੇਸ਼ ਅਤੇ ਇੱਥੋਂ ਦੇ ਲੋਕਾਂ ਲਈ ਆਪਣਾ ਜੀਵਨ ਵਾਰ ਦਿੱਤਾ। 

ਬੰਗਲਾਦੇਸ਼ ਦੇ ਸਟਾਰਜ਼ ਅਤੇ ਨੇਤਾਵਾਂ ਨਾਲ ਕੀਤੀ ਮੁਲਾਕਾਤ
ਇਸ ਤੋਂ ਪਹਿਲਾਂ ਮੋਦੀ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੇ ਸਟਾਰਜ਼, ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਇਹਨਾਂ ਵਿਚ ਬੰਗਲਾਦੇਸ਼ ਦੇ ਸਟਾਰ ਕ੍ਰਿਕਟਰ ਸ਼ਾਕਿਬ ਅਲ ਹਸਨ ਅਤੇ ਬੰਗਲਾਦੇਸ਼ ਫਿਲਮ ਇੰਡਸਟਰੀ ਦੇ ਸਟਾਰਜ਼ ਵੀ ਸ਼ਾਮਲ ਰਹੇ।


Vandana

Content Editor

Related News