ਨਫਤਾਲੀ ਬੇਨੇਟ ਕਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ : ਮੈਕ੍ਰੋਂ

Monday, Jul 26, 2021 - 01:11 AM (IST)

ਯੇਰੂਸ਼ਲਮ- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਮੋਰੱਕੋ ਦੀਆਂ ਸੁਰੱਖਿਆ ਫੋਰਸਾਂ ਵਲੋਂ ਪੇਗਾਸਸ ਸਪਾਈਵੇਅਰ ਰਾਹੀਂ ਉਨ੍ਹਾਂ ਦੇ ਮੋਬਾਇਲ ਫੋਨ ਦੀ ਜਾਸੂਸੀ ਕਰਨ ਦੀਆਂ ਖਬਰਾਂ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨਾਲ ਗੱਲ ਕੀਤੀ। ਇਜ਼ਰਾਈਲ ਦੇ ਇਕ ਚੈਨਲ ਨੇ ਸ਼ਨੀਵਾਰ ਸ਼ਾਮ ਨੂੰ ਰਿਪੋਰਟ ਦਿੱਤੀ ਕਿ ਮੈਕ੍ਰੋਂ ਨੇ ਬੇਨੇਟ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ‘ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ’ ਦੀ ਅਪੀਲ ਕੀਤੀ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਸ਼ ਉਸ ਵੇਲੇ ਨਾਲ ਸਬੰਧਤ ਹਨ ਜਦੋਂ ਉਨ੍ਹਾਂ ਨੇ ਕਾਰਜਕਾਲ ਨਹੀਂ ਸੰਭਾਲਿਆ ਸੀ ਪਰ ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ’ਚ ਜ਼ਰੂਰੀ ਸਿੱਟੇ ਤਕ ਪਹੁੰਚਿਆ ਜਾਵੇਗਾ।

ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜੰਗਲਾਂ ਦੀ ਅੱਗ ’ਚ ਕਈ ਘਰ ਸੁਆਹ


ਇਕ ਵੈਸ਼ਵਿਕ ਮੀਡੀਆ ਸੰਘ ਨੇ ਪਿਛਲੇ ਹਫਤੇ ਖਬਰ ਦਿੱਤੀ ਸੀ ਕਿ ਪੇਗਾਸਸ ਮਾਲਵੇਅਰ ਦੀ ਵਰਤੋਂ ਨਾਲ 50 ਹਜ਼ਾਰ ਤੋਂ ਵੱਧ ਮੋਬਾਇਲ ਫੋਨ ਨੰਬਰਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਇਸ ਮਾਲਵੇਅਰ ਨੂੰ ਇਜ਼ਰਾਈਲ ਦੀ ਸਾਈਬਰ ਸੁਰੱਖਿਆ ਕੰਪਨੀ ਐੱਨ. ਐੱਸ. ਓ. ਗਰੁੱਪ ਨੇ ਵਿਕਸਿਤ ਕੀਤਾ ਹੈ। ਮੀਡੀਆ ਸੰਘ ਅਨੁਸਾਰ ਮੈਕ੍ਰੋਂ ਤੇ ਉਨ੍ਹਾਂ ਦੀ ਸਰਕਾਰ ਦੇ 15 ਮੈਂਬਰ ਜਾਸੂਸੀ ਦੇ ਸੰਭਾਵਤ ਟੀਚਿਆਂ ਵਿਚੋਂ ਇਕ ਹਨ।

ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News