ਏਅਰਪੋਰਟ ’ਤੇ ਨਮਾਜ਼ ਪੜ੍ਹਨ ਨੂੰ ਲੈ ਕੇ ਫਰਾਂਸ ’ਚ ਵਿਵਾਦ
Tuesday, Nov 07, 2023 - 11:50 AM (IST)
ਪੈਰਿਸ, (ਇੰਟ.)– ਫਰਾਂਸ ਦੇ ਇਕ ਏਅਰਪੋਰਟ ’ਤੇ ਨਮਾਜ਼ ਪੜ੍ਹੇ ਜਾਣ ਨੂੰ ਲੈ ਕੇ ਵਿਵਾਦ ਹੋ ਗਿਆ। ਸੋਸ਼ਲ ਮੀਡੀਆ ’ਤੇ ਨਮਾਜ਼ ਪੜ੍ਹੇ ਜਾਣ ਦੀਆਂ ਤਸਵੀਰਾਂ ਸ਼ੇਅਰ ਹੋ ਰਹੀਆਂ ਹਨ ਅਤੇ ਲੋਕ ਪੁੱਛ ਰਹੇ ਹਨ ਕਿ ਕੀ ਏਅਰਪੋਰਟ ਹੁਣ ਬਦਲ ਕੇ ਮਸਜਿਦ ਬਣ ਗਿਆ ਹੈ? ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਰਾਂਸ ਸਰਕਾਰ ਨੇ ਕਾਰਵਾਈ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਏਅਰਪੋਰਟ ਅਥਾਰਿਟੀ ਨੇ ਮੁਆਫੀ ਮੰਗੀ ਹੈ।
ਦਰਅਸਲ ਫਰਾਂਸ ਵਿਚ ਏਅਰਪੋਰਟ, ਸਟੇਸ਼ਨ, ਸਕੂਲ ਤੇ ਬੱਸ ਅੱਡਿਆਂ ਵਰਗੀਆਂ ਜਨਤਕ ਥਾਵਾਂ ’ਤੇ ਧਰਮ ਦਾ ਪ੍ਰਦਰਸ਼ਨ ਕਰਨਾ ਮਨ੍ਹਾ ਹੈ। ਅਜਿਹੇ ਵਿਚ ਏਅਰਪੋਰਟ ’ਤੇ ਖੁੱਲ੍ਹੇ ਵਿਚ ਨਮਾਜ਼ ਪੜ੍ਹਨਾ ਨਿਯਮ ਦੀ ਉਲੰਘਣਾ ਹੈ। ਫਰਾਂਸ ਦੇ ਹਵਾਈ ਅੱਡਿਆਂ ਵਿਚ ਸਾਰੇ ਧਰਮਾਂ ਦੇ ਲੋਕਾਂ ਲਈ ਇਕ ਕਾਮਨ ਸਪੇਸ ਬਣਾਈ ਗਈ ਹੈ ਜਿਥੇ ਉਹ ਪ੍ਰਾਰਥਨਾ ਕਰ ਸਕਣ।