ਬੇਂਜਾਮਿਨ ਨੇਤਨਯਾਹੂ ਦੀ 12 ਸਾਲ ਬਾਅਦ ਵਿਦਾਈ, ਨਫਤਾਲੀ ਹੋਣਗੇ ਇਜ਼ਰਾਈਲ ਦੇ ਨਵੇਂ PM
Monday, Jun 14, 2021 - 01:05 AM (IST)
ਇੰਟਰਨੈਸ਼ਨਲ ਡੈਸਕ- ਨਫਤਾਲੀ ਬੇਨੇਟ ਨੇ ਐਤਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ। ਇਸਦੇ ਨਾਲ ਹੀ 12 ਸਾਲ ਤੋਂ ਪ੍ਰਧਾਨ ਮੰਤਰੀ ਅਹੁਦੇ 'ਤੇ ਕਬਜ਼ਾ ਬੇਂਜਾਮਿਨ ਨੇਤਨਯਾਹੂ ਦਾ ਕਾਰਜਕਾਲ ਖਤਮ ਹੋ ਗਿਆ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ
ਸੰਸਦ 'ਚ ਬਹੁਮਤ ਹਾਸਲ ਕਰਨ ਤੋਂ ਬਾਅਦ ਦੱਖਣੀਪੰਥੀ ਯਾਮਿਨਾ ਪਾਰਟੀ ਦੇ 49 ਸਾਲਾ ਨੇਤਾ ਨੇ ਐਤਵਾਰ ਨੂੰ ਸਹੁੰ ਚੁੱਕੀ। ਨਵੀਂ ਸਰਕਾਰ ਵਿਚ 27 ਮੰਤਰੀ ਹਨ, ਜਿਸ 'ਚ 7 ਮਹਿਲਾਵਾਂ ਹਨ। ਬੇਨੇਟ 120 ਮੈਂਬਰ ਸਦਨ ਵਿਚ 61 ਸੰਸਦਾਂ ਦੇ ਨਾਲ ਮਾਮੂਲੀ ਬਹੁਮਤ ਵਾਲੀ ਸਰਕਾਰ ਦੀ ਅਗਵਾਈ ਕਰਨਗੇ।
ਇਹ ਖ਼ਬਰ ਪੜ੍ਹੋ- ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ
ਇਸ ਤੋਂ ਪਹਿਲਾਂ ਬੇਨੇਟ ਨੇ ਸੰਸਦ 'ਚ ਸੰਬੋਧਨ ਦੇ ਦੌਰਾਨ ਆਪਣੀ ਸਰਕਾਰ ਦੇ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਇਸ ਦੌਰਾਨ 71 ਸਾਲਾ ਨੇਤਨਯਾਹੂ ਦੇ ਸਮਰਥਕਾਂ ਨੇ ਰੋਕਿਆ। ਵਿਰੋਧੀ ਪਾਰਟੀ ਦੇ ਸੰਸਦਾਂ ਦੇ ਹੰਗਾਮੇ ਦੌਰਾਨ ਬੇਨੇਟ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਅਲੱਗ-ਅਲੱਗ ਵਿਚਾਰ ਵਾਲੇ ਲੋਕਾਂ ਦੇ ਨਾਲ ਕੰਮ ਕਰਨਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।