ਦੁਨੀਆ ਦਾ ਸਭ ਤੋਂ ਰਹੱਸਮਈ ਇਨਸਾਨ, ਜਿਸਦੇ ਅੱਗੇ ਤੇ ਪਿੱਛੇ ਦੋਵੇਂ ਪਾਸੇ ਸਨ ਚਿਹਰੇ

10/06/2022 3:56:57 PM

ਨਵੀਂ ਦਿੱਲੀ/ਬ੍ਰਿਟੇਨ (ਇੰਟ.)- ਪੂਰੀ ਦੁਨੀਆ ਵਿਚ ਅਣਗਿਣਤ ਰਹੱਸਮਈ ਅਤੇ ਅਦਭੁੱਤ ਚੀਜ਼ਾਂ ਮੌਜੂਦ ਹਨ। ਇਨ੍ਹਾਂ ਸਾਰਿਆਂ ਬਾਰੇ ਇਨਸਾਨ ਅੱਜ ਤੱਕ ਨਹੀਂ ਜਾਣ ਸਕਿਆ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਇਨਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਦੁਨੀਆ ਦਾ ਸਭ ਤੋਂ ਰਹੱਸਮਈ ਅਤੇ ਅਦਭੁੱਤ ਇਨਸਾਨ ਮੰਨਿਆ ਜਾਂਦਾ ਸੀ, ਕਿਉਂਕਿ ਇਸ ਇਨਸਾਨ ਦੇ ਇਕ ਨਹੀਂ ਸਗੋਂ ਦੋ ਚਿਹਰੇ ਸਨ। ਇਸ ਵਿਅਕਤੀ ਦਾ ਨਾਂ ਸੀ ਐਡਵਰਡ ਮਾਰਡੇਕ। ਮਾਰਡੇਕ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਦੋ ਚਿਹਰਿਆਂ ਵਾਲਾ ਇਹ ਰਹੱਸਮਈ ਵਿਅਕਤੀ ਇਨਸਾਨਾਂ ਲਈ ਹੀ ਨਹੀਂ ਸਗੋਂ ਵਿਗਿਆਨ ਲਈ ਵੀ ਇਕ ਚੁਣੌਤੀ ਬਣ ਗਿਆ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਦੀ ਵੀਡੀਓ ਆਈ ਸਾਹਮਣੇ, ਵੇਖੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ

ਇੰਗਲੈਂਡ ’ਚ ਪੈਦਾ ਹੋਇਆ ਸੀ 2 ਚਿਹਰਿਆਂ ਵਾਲਾ ਵਿਅਕਤੀ

ਦੱਸ ਦਈਏ ਕਿ 19ਵੀਂ ਸਦੀ ’ਚ ਇੰਗਲੈਂਡ ਵਿਚ ਇਕ ਅਜਿਹੇ ਵਿਅਕਤੀ ਦਾ ਜਨਮ ਹੋਇਆ ਜਿਸਦੇ ਦੋ ਚਿਹਰੇ ਸਨ। ਇਕ ਚਿਹਰਾ ਇਨਸਾਨਾਂ ਵਾਂਗ ਅੱਗੇ ਪਰ ਦੂਸਰਾ ਚਿਹਰਾ ਠੀਕ ਉਸਦੇ ਪਿੱਛੇ ਸੀ। ਇਹ ਵਿਅਕਤੀ ਜਿਨਾਂ ਖੂਬਸੂਰਤ ਅੱਗਿਓਂ ਦਿਖਦਾ ਸੀ ਉਹ ਪਿੱਛਿਓਂ ਓਨਾਂ ਹੀ ਡਰਾਊਣਾ ਸੀ।

ਇਹ ਵੀ ਪੜ੍ਹੋ: ਪੰਜਾਬੀ ਪਰਿਵਾਰ ਦੇ ਕਤਲ ਮਗਰੋਂ ਹੁਣ ਅਮਰੀਕਾ 'ਚ ਇਕ ਹੋਰ ਭਾਰਤੀ ਵਿਦਿਆਰਥੀ ਨੂੰ ਉਤਾਰਿਆ ਮੌਤ ਦੇ ਘਾਟ

ਦੂਸਰੇ ਚਿਹਰੇ ’ਤੇ ਵੀ ਸਨ ਅੱਖਾਂ, ਨੱਕ ਤੇ ਮੂੰਹ

ਇਹ ਵਿਅਕਤੀ ਇਨਾਂ ਰਹੱਸਮਈ ਸੀ ਕਿ ਉਸਦੇ ਸਾਹਮਣੇ ਦੇ ਚਿਹਰੇ ਵਾਂਗ ਪਿਛਲੇ ਚਿਹਰੇ ’ਤੇ ਵੀ ਅੱਖਾਂ, ਨੱਕ ਅਤੇ ਮੂੰਹ ਸਨ। ਫਰਕ ਸਿਰਫ਼ ਇਨਾਂ ਸੀ ਕਿ ਇਹ ਚਿਹਰਾ ਕੁਝ ਬੋਲ ਨਹੀਂ ਸਕਦਾ ਸੀ, ਸਿਰਫ਼ ਐਡਵਰਡ ਦੇ ਹੱਸਣ ਅਤੇ ਰੋਣ ’ਤੇ ਇਹ ਚਿਹਰਾ ਵੀ ਹੱਸਦਾ ਅਤੇ ਰੋਂਦਾ ਸੀ।

ਇਹ ਵੀ ਪੜ੍ਹੋ: ਪ੍ਰਦਰਸ਼ਨਾਂ 'ਚ ਘਿਰਿਆ ਈਰਾਨ, ਆਸਕਰ ਜੇਤੂ ਅਨੋਖੇ ਢੰਗ ਨਾਲ ਕਰ ਰਹੇ ਹਿਜਾਬ ਦਾ ਵਿਰੋਧ

ਐਡਵਰਡ ਨੇ ਕੀਤੀ ਸੀ ਖੁਦਕੁਸ਼ੀ

ਆਪਣੇ ਇਸ ਦੂਸਰੇ ਚਿਹਰੇ ਕਾਰਨ ਐਡਵਰਡ ਨਾਂ ਦਾ ਇਹ ਵਿਅਕਤੀ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਸੀ। ਇਸ ਡਰਾਊਣੇ ਚਿਹਰੇ ਨੂੰ ਕੱਢਵਾਉਣ ਲਈ ਇਸ ਵਿਅਕਤੀ ਨੇ ਕਈ ਡਾਕਟਰਾਂ ਨਾਲ ਸੰਪਰਕ ਕੀਤਾ, ਪਰ ਕੋਈ ਡਾਕਟਰ ਇਸਦੇ ਲਈ ਤਿਆਰ ਨਹੀਂ ਹੋਇਆ। ਅਖੀਰ ਐਡਵਰਡ ਨੇ ਆਪਣੀ ਇਸ ਡਰਾਉਣੀ ਜ਼ਿੰਦਗੀ ਤੋਂ ਹਾਰ ਮੰਨ ਲਈ ਅਤੇ ਸਿਰਫ਼ 23 ਸਾਲ ਦੀ ਉਮਰ ਵਿਚ ਉਸਨੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਕਰਨਜੀਤ ਕੌਰ ਬੈਂਸ ਨੇ ਬਣਾਇਆ ਵਿਸ਼ਵ ਰਿਕਾਰਡ, ਇੱਕ ਮਿੰਟ 'ਚ ਸਭ ਤੋਂ ਵੱਧ ਬਾਡੀਵੇਟ ਸਕੁਐਟਸ ਕੀਤੇ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News