ਅਜਬ-ਗਜ਼ਬ : ਸਮੁੰਦਰ ਦੀ ਡੂੰਘਾਈ ’ਚੋਂ ਮਿਲਿਆ Mysterious Hole, ਨਿਕਲ ਰਿਹੈ ਤਰਲ ਪਦਾਰਥ

Saturday, Apr 15, 2023 - 10:29 PM (IST)

ਅਜਬ-ਗਜ਼ਬ : ਸਮੁੰਦਰ ਦੀ ਡੂੰਘਾਈ ’ਚੋਂ ਮਿਲਿਆ Mysterious Hole, ਨਿਕਲ ਰਿਹੈ ਤਰਲ ਪਦਾਰਥ

ਵਾਸ਼ਿੰਗਟਨ (ਇੰਟ.) : ਸਮੁੰਦਰਾਂ ਦੀ ਡੂੰਘਾਈ ’ਚ ਅਜਿਹੇ ਬਹੁਤ ਸਾਰੇ ਭੇਤ ਲੁਕੇ ਹੋਏ ਹਨ, ਜਿਨ੍ਹਾਂ ਦੇ ਰਹੱਸ ਅੱਜ ਤੱਕ ਕੋਈ ਨਹੀਂ ਸੁਲਝਾ ਸਕਿਆ। ਦਰਅਸਲ, ਅਟਲਾਂਟਿਕ ਮਹਾਸਾਗਰ ਦੀ ਡੂੰਘਾਈ ਵਿੱਚ ਇਕ ਵੱਡਾ ਛੇਕ ਮਿਲਿਆ ਹੈ। ਇਸ ਛੇਕ 'ਚੋਂ ਲਗਾਤਾਰ ਰਿਸਾਅ ਹੋ ਰਿਹਾ ਹੈ, ਜੋ ਵਿਗਿਆਨੀਆਂ ਦੀ ਸਮਝ ਤੋਂ ਬਾਹਰ ਹੈ। ਵਾਸ਼ਿੰਗਟਨ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਇਹ ਰਹੱਸਮਈ ਛੇਕ ਅਮਰੀਕਾ ਦੇ ਓਰੇਗਨ ਦੇ ਤੱਟ ਨੇੜੇ ਸਥਿਤ ਹੈ।

ਇਹ ਵੀ ਪੜ੍ਹੋ : ਵਿਦੇਸ਼ ਮੰਤਰੀ ਨੇ ਮੋਜ਼ਾਮਬੀਕ 'ਚ ਸਦੀਆਂ ਪੁਰਾਣੇ ਮੰਦਰ ਦੇ ਕੀਤੇ ਦਰਸ਼ਨ, ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇ

ਹੈਰਾਨੀ ਵਾਲੀ ਗੱਲ ਇਹ ਹੈ ਕਿ ਛੇਕ ਅਨੋਖੇ ਰੂਪ ਨਾਲ ਸਮੁੰਦਰ 'ਚ ਪਾਣੀ ਦਾ ਰਿਸਾਅ ਕਰ ਰਿਹਾ ਹੈ, ਜਿਸ ਕਾਰਨ ਵਿਗਿਆਨੀ ਚਿੰਤਾ ਵਿੱਚ ਹਨ। ਇਕ ਖੋਜਕਾਰ ਦਾ ਕਹਿਣਾ ਹੈ ਕਿ ਇਸ ਖੇਤਰ 'ਚ ਭੂਚਾਲ ਦੀ ਗਤੀਵਿਧੀ ਲਈ ਸੀਬੇਡ ਹੋਲ ਲੀਕ ਹੋ ਰਿਹਾ ਹੈ। ਇਸ ਨੂੰ ‘ਪਾਈਥਿਆਸ ਓਏਸਿਸ’ ਨਾਂ ਦਿੱਤਾ ਗਿਆ ਹੈ। ਇਸ ਦੇ ਅੰਦਰ ਕੁਝ ਜਾ ਨਹੀਂ ਰਿਹਾ ਸਗੋਂ ਇਸ 'ਚੋਂ ਬਾਹਰ ਆ ਰਿਹਾ ਹੈ, ਉਹ ਪਾਣੀ ਨਹੀਂ ਹੈ। ਇਸ ਕਾਰਨ ਵਿਗਿਆਨੀਆਂ ਦੀ ਚਿੰਤਾ ਹੋਰ ਵਧ ਗਈ ਹੈ।

ਇਹ ਵੀ ਪੜ੍ਹੋ : ਸੈਲਾਨੀਆਂ ਨੂੰ ਲੁਭਾਉਣ ਲਈ ਜਾਪਾਨ ਨੇ ਦੇਸ਼ 'ਚ ਪਹਿਲਾ ਕੈਸੀਨੋ ਖੋਲ੍ਹਣ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਛੇਕ ਨੂੰ 2015 ਵਿੱਚ ਹੀ ਲੱਭ ਲਿਆ ਗਿਆ ਸੀ ਪਰ ਹਾਲੀਆ ਖੋਜ 'ਚ ਇਸ ਨੇ ਵਿਗਿਆਨੀਆਂ ਨੂੰ ਜ਼ਿਆਦਾ ਆਕਰਸ਼ਿਤ ਕੀਤਾ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਟੈਕਟੋਨਿਕ ਲੁਬਰੀਕੈਂਟਸ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਛੇਕ ਵਿੱਚ ਪਿਛਲੀ ਖੋਜ 'ਚ ਪਾਇਆ ਗਿਆ ਕਿ ਖੇਤਰ ’ਚੋਂ ਨਿਕਲਣ ਵਾਲਾ ਪਾਣੀ ਸਮੁੰਦਰ ਦੇ ਪਾਣੀ ਦੇ ਮੁਕਾਬਲੇ ਗਰਮ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਸੀਫਲੋਰ ਲੀਕੇਜ਼ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News