ਮਿਆਂਮਾਰ ਦੀ ਅਦਾਲਤ ਨੇ AP ਪੱਤਰਕਾਰ ਦੀ ਹਿਰਾਸਤ ਮਿਆਦ ਵਧਾਈ

Saturday, Mar 13, 2021 - 02:13 AM (IST)

ਮਿਆਂਮਾਰ ਦੀ ਅਦਾਲਤ ਨੇ AP ਪੱਤਰਕਾਰ ਦੀ ਹਿਰਾਸਤ ਮਿਆਦ ਵਧਾਈ

ਯੰਗੂਨ-ਮਿਆਂਮਾਰ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਏਸੋਸੀਏਟੇਡ ਪ੍ਰੈੱਸ (ਏ.ਪੀ.) ਦੇ ਪੱਤਰਕਾਰ ਥਿਨ ਜਾ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਦੀ ਮਿਆਦ ਨੂੰ ਵਧਾ ਦਿੱਤਾ। ਉਸ ਨੂੰ ਪਿਛਲੇ ਮਹੀਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦ ਉਹ ਫੌਜ ਵੱਲੋਂ ਸੱਤਾ ਆਪਣੇ ਹੱਥਾਂ 'ਚ ਲਏ ਜਾਣ ਵਿਰੁੱਧ ਪ੍ਰਦਰਸ਼ਨਾਂ ਨੂੰ ਕਵਰ ਕਰ ਰਹੇ ਸਨ। ਥਿਨ ਜਾ (32) ਵਿਰੁੱਧ ਲਾਏ ਗਏ ਦੋਸ਼ 'ਤੇ ਉਨ੍ਹਾਂ ਨੂੰ ਤਿੰਨ ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ।

ਇਹ ਵੀ ਪੜ੍ਹੋ -ਜਰਮਨੀ 'ਚ ਐਸਟ੍ਰਾਜੇਨੇਕਾ ਦੇ ਟੀਕਾ ਦਾ ਇਸਤੇਮਾਲ ਰਹੇਗਾ ਜਾਰੀ

ਥਿਨ ਸਮੇਤ ਨੌ ਮੀਡੀਆ ਮੁਲਾਜ਼ਮਾਂ ਨੂੰ 27 ਫਰਵਰੀ ਨੂੰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਹਿਰਾਸਤ  'ਚ ਲਿਆ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ ਹੈ। ਉਨ੍ਹਾਂ ਦੇ ਮਾਮਲੇ ਦੀ ਅਗਲੀ ਸੁਣਵਾਈ 24 ਮਾਰਚ ਨੂੰ ਹੋਵੇਗੀ। ਉਨ੍ਹਾਂ ਦੀ ਸ਼ੁਰੂਆਤੀ ਰਿਮਾਂਡ ਮਿਆਦ ਖਤਮ ਹੋਣ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਅਤੇ ਇਸ 'ਚ ਉਹ ਵੀਡੀਓ ਟੈਲੀਕਾਨਫਰੰਸ ਰਾਹੀਂ ਸ਼ਾਮਲ ਹੋਏ।

ਇਹ ਵੀ ਪੜ੍ਹੋ -ਮਰੀਅਮ ਨੂੰ ਕੁਝ ਹੋਇਆ ਤਾਂ ਇਮਰਾਨ ਤੇ ਬਾਜਵਾ ਹੋਣਗੇ ਜ਼ਿੰਮੇਵਾਰ : ਨਵਾਜ਼ ਸ਼ਰੀਫ

ਥਿਨ ਸਮੇਤ ਘਟੋ-ਘੱਟ 7 ਮੀਡੀਆ ਮੁਲਾਜ਼ਮਾਂ ਵਿਰੁੱਧ ਜਨਤਕ ਹੁਕਮ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਸ਼ੁੱਕਰਵਾਰ ਨੂੰ ਸਾਰੇ ਮੀਡੀਆ ਮੁਲਾਜ਼ਮਾਂ ਦੇ ਮਾਮਲੇ ਦੀ ਵੱਖ-ਵੱਖ ਸੁਣਵਾਈ ਹੋਈ। ਸੁਣਵਾਈ ਦੌਰਾਨ ਥਿਨ ਦੇ ਭਰਾ ਨੂੰ ਵੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਅਮਰੀਕੀ ਦੂਤਘਰ ਦਾ ਇਕ ਨੁਮਾਇੰਦਾ ਵੀ ਮੌਜੂਦ ਸੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News