ਮਿਆਂਮਾਰ ਫੌਜ ਨੇ ਤਖਤਾਪਲਟ ਵਿਰੁੱਧ ਭਾਸ਼ਣ ਦੇਣ ’ਤੇ UN ਰਾਜਦੂਤ ਨੂੰ ਅਹੁਦੇ ਤੋਂ ਹਟਾਇਆ

Tuesday, Mar 02, 2021 - 08:57 PM (IST)

ਮਿਆਂਮਾਰ ਫੌਜ ਨੇ ਤਖਤਾਪਲਟ ਵਿਰੁੱਧ ਭਾਸ਼ਣ ਦੇਣ ’ਤੇ UN ਰਾਜਦੂਤ ਨੂੰ ਅਹੁਦੇ ਤੋਂ ਹਟਾਇਆ

ਇੰਟਰਨੈਸ਼ਨਲ ਡੈਸਕ- ਮਿਆਂਮਾਰ ਫੌਜੀ ਸ਼ਾਸਕਾਂ ਨੇ ਦੇਸ਼ ’ਚ ਤਖਤਾਪਲਟ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਕਯੋ ਮੋ ਤੁਨ ਨੂੰ ਸੱਤਾ ਤੋਂ ਹਟਾ ਦਿੱਤਾ ਹੈ। ਇਕ ਦਿਨ ਪਹਿਲਾਂ ਰਾਜਦੂਤ ਕਯੋ ਮੋ ਤੁਨ ਨੇ ਫੌਜ ਨੂੰ ਸੱਤਾ ਤੋਂ ਹਟਾਉਣ ਲਈ ਮਦਦ ਮੰਗੀ ਸੀ। ਇਕ ਭਾਵਨਾਤਮਕ ਭਾਸ਼ਣ ’ਚ ਕਯੋ ਮੋ ਤੁਨ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਵੀ ਫੌਜ ਸ਼ਾਸਨ ਦੇ ਨਾਲ ਸਹਿਯੋਗ ਨਹੀਂ ਕਰਨਾ ਚਾਹੀਦਾ, ਜਦੋਂ ਤੱਕ ਕਿ ਉਹ ਲੋਕਤੰਤਰਿਕ ਰੂਪ ਨਾਲ ਚੁਣੀ ਹੋਈ ਸਰਕਾਰ ਨੂੰ ਵਾਪਸ ਸੱਤਾ ਸੌਂਪ ਨਹੀਂ ਦਿੰਦੀ।

ਇਹ ਖ਼ਬਰ ਪੜ੍ਹੋ- ਰੀਅਲ ਮੈਡ੍ਰਿਡ ਨੂੰ ਸੋਸੀਦਾਦ ਨੇ ਬਰਾਬਰੀ ’ਤੇ ਰੋਕਿਆ


ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ’ਚ ਤੁਨ ਨੇ ‘ਲੋਕਤੰਤਰ ਨੂੰ ਬਹਾਲ ਕਰਨ’ ’ਚ ਮਦਦ ਕਰਨ ਲਈ ਫੌਜੀ ਸਰਕਾਰ ਵਿਰੁੱਧ ‘ਕਾਰਵਾਈ ਕਰਨ ਦੇ ਲਈ ਲੋੜੀਂਦੇ ਕਿਸੇ ਵੀ ਸਾਧਨ’ ਦਾ ਉਪਯੋਗ ਕਰਨ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਫੌਜ ਤਖਤਾਪਲਟ ਨੂੰ ਤੁਰੰਤ ਖਤਮ ਕਰਨ, ਨਿਰਦੋਸ਼ ਲੋਕਾਂ ’ਤੇ ਅੱਤਿਆਚਾਰ ਰੋਕਣ, ਲੋਕਾਂ ਨੂੰ ਸੂਬੇ ਦੀ ਸੱਤਾ ਵਾਪਸ ਕਰਨ ਅਤੇ ਲੋਕਤੰਤਰ ਨੂੰ ਬਹਾਲ ਕਰਨ ਲਈ ਕਾਰਵਾਈ ਦੀ ਜ਼ਰੂਰਤ ਹੈ।

ਇਹ ਖ਼ਬਰ ਪੜ੍ਹੋ- ਤੁਰਕੀ ਬਣਾ ਰਿਹਾ ਭਾਰਤ ਤੇ ਨੇਪਾਲ ਵਿਰੁੱਧ ਖਤਰਨਾਕ ਪਲਾਨ


ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਇੰਨੀਆਂ ਤਾੜੀਆਂ ਵੱਜੀਆਂ ਕਿ ਪੂਰਾ ਹਾਲ ਗੂੰਜ ਉੱਠਿਆ। ਅਮਰੀਕੀ ਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਭਾਸ਼ਣ ਨੂੰ ‘ਸਾਹਸੀ’ ਕਿਹਾ। ਮਿਆਂਮਰ ਦੇ ਸੂਬਾ ਟੈਲੀਵਿਜ਼ਨ ਨੇ ਸ਼ਨੀਵਾਰ ਨੂੰ ਇਹ ਕਹਿੰਦੇ ਹੋਏ ਉਸ ਨੂੰ ਹਟਾਉਣ ਦਾ ਐਲਾਨ ਕੀਤਾ ਕਿ ਉਨ੍ਹਾਂ ਨੇ ਦੇਸ਼ ਦੇ ਨਾਲ ਧੋਖਾ ਕੀਤਾ ਹੈ ਤੇ ਇਕ ਗੈਰ-ਰਸਮੀ ਸੰਗਠਨ ਦੇ ਲਈ ਗੱਲ ਕੀਤੀ ਹੈ, ਜੋ ਦੇਸ਼ ਦੀ ਨੁਮਾਇੰਦਗੀ ਨਹੀਂ ਕਰਦਾ ਹੈ। ਉਨ੍ਹਾਂ ਨੇ ਇਕ ਰਾਜਦੂਤ ਦੀ ਸ਼ਕਤੀ ਤੇ ਜ਼ਿੰਮੇਦਾਰੀਆਂ ਦੀ ਦੁਰਵਰਤੋਂ ਕੀਤੀ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News