ਅੰਤਰਰਾਸ਼ਟਰੀ ਐਂਟੀ ਡਰੱਗ-ਡੇਅ ''ਤੇ ਮਿਆਂਮਾਰ ਨੇ ਫੂਕੇ 21 ਅਰਬ ਰੁਪਏ ਦੇ ਡਰੱਗਸ (ਤਸਵੀਰਾਂ)
Wednesday, Jun 26, 2019 - 09:42 PM (IST)

ਯੰਗੂਨ— ਅੱਜ ਦੁਨੀਆ ਭਰ 'ਚ ਅੰਤਰਰਾਸ਼ਟਰੀ ਐਂਟੀ ਡਰੱਗ ਡੇਅ 'ਤੇ ਜਿੱਥੇ ਲੋਕਾਂ ਨੂੰ ਨਸ਼ੇ ਦੀ ਰੋਕ ਲਈ ਸਿਰਫ ਭਾਸ਼ਣ ਦੇ ਕੇ ਕੰਮ ਸਾਰਿਆ ਜਾ ਰਿਹਾ ਹੈ ਉਥੇ ਹੀ ਮਿਆਂਮਾਰ 'ਚ ਇਸ ਦਿਨ ਨਸ਼ੇ ਖਿਲਾਫ ਇਕ ਵੱਡੀ ਕਾਰਵਾਈ ਕੀਤੀ ਗਈ ਹੈ।
ਮਿਆਂਮਾਰ ਪ੍ਰਸ਼ਾਸਨ ਨੇ ਯੰਗੂਨ ਦੇ ਬਾਹਰ ਗੈਰ-ਕਾਨੂੰਨੀ ਢੰਗ ਨਾਲ ਫੜੇ ਗਏ ਡਰੱਗ ਤੇ ਹੋਰ ਨਸ਼ਿਆਂ ਨੂੰ, ਜਿਨ੍ਹਾਂ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ 30 ਕਰੋੜ ਅਮਰੀਕੀ ਡਾਲਰ (2,100 ਭਾਰਤੀ ਰੁਪਏ) ਦੱਸੀ ਜਾ ਰਹੀ ਹੈ, ਅੱਗ ਦੇ ਹਵਾਲੇ ਕਰ ਦਿੱਤਾ ਗਿਆ।