ਮਿਆਂਮਾਰ ਦੀ ਅਦਾਲਤ ਨੇ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਚਾਰ ਹੋਰ ਮਾਮਲਿਆਂ ''ਚ ਠਹਿਰਾਇਆ ਦੋਸ਼ੀ

Monday, Aug 15, 2022 - 04:55 PM (IST)

ਬੈਂਕਾਕ (ਏਜੰਸੀ): ਫੌਜ ਸ਼ਾਸਿਤ ਮਿਆਂਮਾਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਸੱਤਾ ਤੋਂ ਬੇਦਖਲ ਨੇਤਾ ਆਂਗ ਸਾਨ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਚਾਰ ਹੋਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਛੇ ਸਾਲ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ। ਇਕ ਕਾਨੂੰਨ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੁਣਵਾਈ ਬੰਦ ਕਮਰੇ ਵਿਚ ਹੋਈ ਅਤੇ ਸੂ ਕੀ ਦੇ ਵਕੀਲਾਂ ਨੂੰ ਕਾਰਵਾਈ ਬਾਰੇ ਜਾਣਕਾਰੀ ਦਾ ਖੁਲਾਸਾ ਕਰਨ ਤੋਂ ਰੋਕ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਸਕੌਟ ਮੌਰੀਸਨ ਦੇ 'ਗੁਪਤ ਪੋਰਟਫੋਲੀਓ' ਦੀ ਹੋਵੇਗੀ ਜਾਂਚ

ਅਦਾਲਤ ਨੇ ਸੋਮਵਾਰ ਨੂੰ ਇਸ ਨਾਲ ਜੁੜੇ ਚਾਰ ਹੋਰ ਮਾਮਲਿਆਂ 'ਚ ਫ਼ੈਸਲਾ ਸੁਣਾਇਆ। ਸੂ ਕੀ 'ਤੇ ਬਾਜ਼ਾਰ ਮੁੱਲ ਤੋਂ ਘੱਟ ਜਨਤਕ ਜ਼ਮੀਨ ਕਿਰਾਏ 'ਤੇ ਦੇਣ ਅਤੇ ਚੈਰੀਟੇਬਲ ਉਦੇਸ਼ਾਂ ਲਈ ਦਾਨ ਨਾਲ ਘਰ ਬਣਾਉਣ ਲਈ ਆਪਣੀ ਸਥਿਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੂੰ ਚਾਰ ਕੇਸਾਂ ਵਿੱਚੋਂ ਹਰੇਕ ਵਿੱਚ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਸੀ, ਪਰ ਇਨ੍ਹਾਂ ਵਿੱਚੋਂ ਤਿੰਨ ਕੇਸਾਂ ਵਿੱਚ ਸਜ਼ਾ ਇੱਕੋ ਸਮੇਂ ਚੱਲੇਗੀ। ਇਸ ਤਰ੍ਹਾਂ ਉਸ ਨੂੰ ਛੇ ਸਾਲ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ। ਸੂ ਕੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਦੇ ਵਕੀਲ ਫ਼ੈਸਲੇ 'ਤੇ ਅਪੀਲ ਕਰ ਸਕਦੇ ਹਨ। ਸੂ ਕੀ ਨੂੰ ਪਹਿਲਾਂ ਹੀ ਦੇਸ਼ਧ੍ਰੋਹ, ਭ੍ਰਿਸ਼ਟਾਚਾਰ ਅਤੇ ਹੋਰ ਦੋਸ਼ਾਂ ਵਿੱਚ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਦੋਂ ਫ਼ੌਜ ਨੇ ਉਸਦੀ ਚੁਣੀ ਹੋਈ ਸਰਕਾਰ ਨੂੰ ਡੇਗ ਦਿੱਤਾ ਅਤੇ ਫਰਵਰੀ 2021 ਵਿੱਚ ਉਸਨੂੰ ਨਜ਼ਰਬੰਦ ਕਰ ਦਿੱਤਾ।


Vandana

Content Editor

Related News