ਮੇਰੀ ਜਿੱਤ ਸਿਰਫ ਫੇਕ ਨਿਊਜ਼ ਮੀਡੀਆ ਦੀਆਂ ਨਜ਼ਰਾਂ 'ਚ ਹੋਈ : ਟਰੰਪ
Sunday, Nov 15, 2020 - 11:45 PM (IST)
ਵਾਸ਼ਿੰਗਟਨ (ਅਨਸ)–ਅਮਰੀਕੀ ਚੋਣਾਂ 'ਚ ਕਰਾਰੀ ਹਾਰ ਮਿਲਣ ਤੋਂ ਬਾਅਦ ਵੀ ਸੱਤਾ ਨਾ ਛੱਡਣ 'ਤੇ ਅੜੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰ ਪਹਿਲੀ ਵਾਰ ਜਨਤਕ ਤੌਰ 'ਤੇ ਆਪਣੀ ਹਾਰ ਮੰਨ ਲਈ ਹੈ। ਟਰੰਪ ਨੇ ਐਤਵਾਰ ਨੂੰ ਟਵੀਟ ਕੀਤਾ,'' ਉਨ੍ਹਾਂ ਦੀ ਜਿੱਤ ਸਿਰਫ ਫੇਕ ਨਿਊਜ਼ ਮੀਡੀਆ ਦੀਆਂ ਨਜ਼ਰਾਂ 'ਚ ਹੋਈ ਹੈ। ਮੈਨੂੰ ਕੁਝ ਵੀ ਸਵੀਕਾਰ ਨਹੀਂ ਹੈ। ਅਸੀਂ ਲੰਮਾ ਰਸਤਾ ਤੈਅ ਕਰਨਾ ਹੈ ਕਿਉਂਕਿ ਇਹ ਇਕ ਧਾਂਦਲੀ ਭਰੀ ਚੋਣ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕੀਤੇ ਗਏ ਇਕ ਟਵੀਟ 'ਚ ਉਨ੍ਹਾਂ ਨੇ ਕਿਹਾ ਕਿ ਚੋਣਾਂ 'ਚ ਧਾਂਦਲੀ, ਅਸੀਂ ਜਿੱਤਾਂਗੇ। ਇਸ ਤੋਂ ਪਹਿਲਾਂ ਟਰੰਪ, ਜੋ ਬਾਈਡੇਨ ਨੂੰ ਜੇਤੂ ਮੰਨਣ ਤੋਂ ਇਨਕਾਰ ਕਰਦੇ ਰਹੇ ਹਨ। ਦੂਜੇ ਪਾਸੇ ਟਰੰਪ ਦੇ ਇਨ੍ਹਾਂ ਟਵੀਟਸ ਨੂੰ ਟਵਿੱਟਰ ਨੇ ਸ਼ੱਕੀ ਦੱਸ ਕੇ ਨੋਟੀਫਾਈ ਵੀ ਕੀਤਾ ਹੈ।
He only won in the eyes of the FAKE NEWS MEDIA. I concede NOTHING! We have a long way to go. This was a RIGGED ELECTION!
— Donald J. Trump (@realDonaldTrump) November 15, 2020
ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'
ਹਾਲਾਂਕਿ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡੇਨ ਨੇ ਰਾਸ਼ਟਰਪਤੀ ਬਣਨ ਦੀ ਆਪਣੀ ਤੀਸਰੀ ਦਾਅਵੇਦਾਰੀ 'ਚ ਡੋਨਾਲਡ ਟਰੰਪ ਨੂੰ ਨੇੜਲੇ ਮੁਕਾਬਲੇ 'ਚ ਹਰਾ ਦਿੱਤਾ ਹੈ। ਵ੍ਹਾਈਟ ਹਾਊਸ ਪਹੁੰਚਣ ਲਈ ਬਾਈਡੇਨ ਪਹਿਲੇ ਵੀ ਦੋ ਵਾਰ ਚੋਣਾਂ ਲੜ ਚੁੱਕੇ ਹਨ। ਡੈਮੋਕ੍ਰੇਟ ਨੇਤਾ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਡੋਨਾਲਡ ਟਰੰਪ ਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਭਾਰਤੀ ਭਾਈਚਾਰੇ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਜੋ ਬਾਈਡੇਨ ਅਤੇ ਕਮਲਾ ਹੈਰਿਸ ਨੇ ਭਾਰਤਵਾਸੀਆਂ ਨੂੰ ਰੌਸ਼ਨੀ ਦੇ ਤਿਉਹਾਰ 'ਤੇ ਸ਼ੁੱਭਕਾਮਨਾ ਸੁਨੇਹਾ ਭੇਜਿਆ ਸੀ ਮਤਲਬ ਦੀਵਾਲੀ ਮੌਕੇ ਵੀ ਟਰੰਪ ਖੁਦ ਲਈ ਬਹੁਤ ਆਸਵੰਦ ਲੱਗ ਰਹੇ ਸਨ।
ਇਹ ਵੀ ਪੜ੍ਹੋ:- ਤੁਹਾਡੇ ਫੋਨ 'ਚ ਸਭ ਤੋਂ ਜ਼ਿਆਦਾ ਵਾਇਰਸ ਗੂਗਲ ਪਲੇਅ ਸਟੋਰ ਰਾਹੀਂ ਹੀ ਪਹੁੰਚਦਾ ਹੈ : ਰਿਪੋਰਟ