ਅਮਰੀਕਾ ''ਚ ਵਿਦਿਆਰਥਣ ਨੇ ਮੁਸਲਿਮ ਕੁੜੀ ਦਾ ਖਿੱਚਿਆ ਹਿਜ਼ਾਬ

Sunday, Apr 14, 2019 - 02:28 AM (IST)

ਨਿਊਯਾਰਕ - ਅਮਰੀਕਾ 'ਚ ਇਕ ਸਕੂਲ ਵਿਦਿਆਰਥਣ ਨੇ ਲੜਾਈ ਦੌਰਾਨ ਆਪਣੇ ਨਾਲ ਪੱੜਣ ਵਾਲੀ ਇਕ ਮੁਸਲਿਮ ਕੁੜੀ ਦਾ ਹਿਜ਼ਾਬ ਕਥਿਤ ਤੌਰ 'ਤੇ ਖਿੱਚ ਦਿੱਤਾ ਅਤੇ ਮੁਸਲਿਮ ਵਿਰੋਧੀ ਗੱਲਾਂ ਕਹੀਆਂ। ਪੁਲਸ ਨੇ ਦੋਸ਼ੀ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਹੈ।
ਈਸਟ ਬਰੁੰਕਵਿਕ ਹਾਈ ਸਕੂਲ ਦੇ ਸੁਪਰੀਡੈਂਟ ਵਿਕਟਰ ਵੈਲੇਸਕੀ ਨੇ ਇਕ ਬਿਆਨ 'ਚ ਕਿਹਾ ਕਿ ਘਟਨਾ ਬੁੱਧਵਾਰ ਦੀ ਹੈ ਜਦੋਂ ਇਕ ਵਿਦਿਆਰਥਣ ਦਾ ਦੂਜੀ ਵਿਦਿਆਰਥਣ ਨਾਲ ਵਿਵਾਦ ਹੋ ਗਿਆ ਕਿਉਂਕਿ ਦੋਵੇਂ ਇਕ ਹੀ ਸੀਟ 'ਤੇ ਬੈਠਣਾ ਚਾਹੁੰਦੀਆਂ ਸਨ। ਡਬਲਯੂ. ਐੱਨ. ਬੀ. ਸੀ.-ਟੀ. ਵੀ. ਨੇ ਸਕੂਲ ਦੇ ਸੁਪਰੀਡੈਂਟ ਦੇ ਹਵਾਲੇ ਤੋਂ ਕਿਹਾ ਕਿ ਵਿਵਾਦ ਲੜਾਈ 'ਚ ਤਬਦੀਲ ਹੋ ਗਈ ਅਤੇ ਇਕ ਕੁੜੀ ਨੇ ਦੂਜੀ ਕੁੜੀ ਦਾ ਹਿਜ਼ਾਬ ਖਿੱਚ ਦਿੱਤਾ।
ਖਬਰ ਮੁਤਾਬਕ ਸਕੂਲ ਦੇ ਇਕ ਸੁਰੱਖਿਆ ਅਧਿਕਾਰੀ ਨੇ ਦੋਹਾਂ ਨੂੰ ਛੁਡਾਇਆ। ਬਾਅਦ 'ਚ ਕਿਸੇ ਨੇ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਪਾ ਦਿੱਤੀ। ਮਿਡਲਸੇਕਸ ਕਾਉਂਟੀ ਦੇ ਵਕੀਲ ਨੇ ਕਿਹਾ ਕਿ ਮੁਸਲਿਮ ਕੁੜੀ ਦਾ ਹਿਜ਼ਾਬ ਖਿੱਚਣ ਵਾਲੀ ਵਿਦਿਆਰਥਣ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਥੇ ਸਕੂਲ ਨੇ ਮੁਸਲਿਮ ਕੁੜੀ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਕੁਝ ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਮੁਸਲਿਮ ਕੁੜੀ ਨੂੰ ਮੁਅੱਤਲ ਕਰਨ 'ਤੇ ਸਵਾਲ ਚੁੱਕਿਆ ਹੈ।


Khushdeep Jassi

Content Editor

Related News