ਆਸਟ੍ਰੇਲੀਆ : ਸੰਗੀਤਕਾਰ ਨੇ ਕੋਕੀਨ ਤਸਕਰੀ ਦਾ ਮੰਨਿਆ ਦੋਸ਼

10/23/2019 12:58:54 PM

ਸਿਡਨੀ— ਆਸਟ੍ਰੇਲੀਆ 'ਚ ਇਕ ਸੰਗੀਤਕਾਰ ਕਰਾਇਗ ਲੈਮਬਕ 'ਤੇ 500 ਕਿਲੋ ਕੋਕੀਨ ਕਿਸ਼ਤੀ ਰਾਹੀਂ ਲੈ ਜਾਣ ਦਾ ਦੋਸ਼ ਲੱਗਾ ਸੀ, ਜੋ ਉਸ ਨੇ ਸਵਿਕਾਰ ਕਰ ਲਿਆ ਹੈ। ਦੋਸ਼ ਹੈ ਕਿ ਉਸ ਨੇ ਕੋਕੀਨ ਨੂੰ ਕਿਸ਼ਤੀ ਰਾਹੀਂ ਤਹਿਤੀ ਤੋਂ ਨਿਊ ਸਾਊਥ ਵੇਲਜ਼ ਸੂਬੇ ਤਕ ਪਹੁੰਚਾਇਆ ਸੀ। ਇਸ ਦੀ ਕੀਮਤ ਲਗਭਗ 500,000 ਡਾਲਰ ਦੱਸੀ ਜਾ ਰਹੀ ਹੈ।

ਨਿਊ ਕੈਸਲ ਜ਼ਿਲਾ ਅਦਾਲਤ ਦੀ ਜਿਊਰੀ ਨੇ ਕਿਹਾ ਕਿ ਲੈਮਬਕ ਨੇ ਇਕ ਸੰਗੀਤ ਯੰਤਰ 'ਚ ਨਸ਼ੀਲੇ ਪਦਾਰਥਾਂ ਨੂੰ ਛੁਪਾਇਆ ਸੀ। ਹਾਲਾਂਕਿ ਉਸ ਦੇ ਸਾਥੀ ਪਰਸੀ 'ਤੇ ਦੋਸ਼ ਨਹੀਂ ਲੱਗੇ। ਦੋਸ਼ੀ ਨੇ ਦੱਸਿਆ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਕੋਲ ਭੇਜੀ ਗਈ ਕੋਕੀਨ ਦੀ ਕੀਮਤ 245 ਮਿਲੀਅਨ ਡਾਲਰ ਹੈ ਪਰ ਉਸ ਨੇ ਇਹ ਨਸ਼ਾ ਤਸਕਰੀ ਦੀ ਗੱਲ ਮੰਨੀ। ਇਸ ਸਾਰੀ ਕਹਾਣੀ ਦਾ ਪਰਦਾਫਾਸ਼ 2017 ਨੂੰ ਹੋਇਆ ਸੀ, ਜਦ ਪੁਲਸ ਨੇ ਕਿਸ਼ਤੀ ਦੀ ਜਾਂਚ ਕੀਤੀ ਸੀ।

ਜਾਣਕਾਰੀ ਮੁਤਾਬਕ ਪਰਸੀ ਨੇ ਕਿਸ਼ਤੀ ਦਾ ਪ੍ਰਬੰਧ ਕੀਤਾ ਸੀ ਪਰ ਉਸ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਕਿਸ਼ਤੀ 'ਤੇ ਕੋਕੀਨ ਰੱਖੀ ਗਈ ਹੈ। ਸਤੰਬਰ ਮਹੀਨੇ ਤੋਂ ਇਸ ਦਾ ਟਰਾਇਲ ਚੱਲ ਰਿਹਾ ਸੀ ਤੇ ਦੋਵੇਂ ਸ਼ੱਕੀਆਂ ਵਲੋਂ ਦੋਸ਼ਾਂ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪੁਲਸ ਨੇ 548 ਕਿਲੋ ਕੋਕੀਨ ਬਰਾਮਦ ਕੀਤੀ ਸੀ ਜਿਸ ਦੀ ਬਾਜ਼ਾਰ 'ਚ ਕੀਮਤ 245 ਮਿਲੀਅਨ ਹੈ। ਜਾਣਕਾਰੀ ਮੁਤਾਬਕ ਅਜੇ ਟਰਾਇਲ ਚੱਲ ਰਿਹਾ ਹੈ ਤੇ ਫੈਸਲਾ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।


Related News