ਪਾਕਿ ''ਚ ਟ੍ਰਾਂਸਜੈਂਡਰ ਮਹਿਲਾ ਅਤੇ ਉਸ ਦੇ ਦੋਸਤ ਦੀ ਹੱਤਿਆ

03/28/2018 3:40:08 PM

ਪੇਸ਼ਾਵਰ (ਭਾਸ਼ਾ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿਚ ਕੁਝ ਬੰਦੂਕਧਾਰੀਆਂ ਨੇ ਇਕ ਟ੍ਰਾਂਸਜੈਂਡਰ ਮਹਿਲਾ ਅਤੇ ਉਸ ਦੇ ਦੋਸਤ ਦੀ ਗੋਲੀ ਮਾਰ ਕੇ ਹੱਤਿਆ ਕਰ ਦੱਤੀ। ਪੁਲਸ ਨੇ ਦੱਸਿਆ ਕਿ ਕੱਲ ਜਦੋਂ ਪੀੜਤ ਰਿਕਸ਼ੇ ਵਿਚ ਜਾ ਰਹੇ ਸਨ, ਉਦੋਂ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਖੈਬਰ ਮੈਡੀਕਲ ਕਾਲਜ ਭੇਜਿਆ ਗਿਆ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਮਲੇ ਦੀ ਤੁਰੰਤ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ ਜਿਸ ਨੇ ਸਾਲ 2009 ਵਿਚ ਤੀਜੇ ਲਿੰਗ ਨੂੰ ਕਾਨੂੰਨੀ ਮਾਨਤਾ ਦਿੰਦੇ ਹੋਏ ਟ੍ਰਾਂਸਜੈਂਡਰਾਂ ਨੂੰ ਪਛਾਣ ਪੱਤਰ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਸੀ। 'ਟ੍ਰਾਂਸ ਐਕਸ਼ਨ' ਦੀ ਪ੍ਰਧਾਨ ਫਰਜ਼ਾਨਾ ਮੁਤਾਬਕ ਸਾਲ 2015 ਤੋਂ ਸਾਲ 2016 ਵਿਚਕਾਰ 50 ਤੋਂ ਜ਼ਿਆਦਾ ਟਰਾਂਸਜੈਂਡਰਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ।


Related News