ਮੈਲਬੌਰਨ ''ਚ 73 ਸਾਲਾ ਬਜ਼ੁਰਗ ਦੀ ਹੱਤਿਆ, ਦੋਸ਼ੀ ਨੂੰ ਲੱਗੀਆਂ ਹੱਥਕੜੀਆਂ

02/12/2017 11:38:44 AM

ਮੈਲਬੌਰਨ— ਮੈਲਬੌਰਨ ''ਚ ਇਕ 42 ਸਾਲਾ ਵਿਅਕਤੀ ''ਤੇ ਹੱਤਿਆ ਦਾ ਦੋਸ਼ ਲਾਇਆ ਗਿਆ ਹੈ। ਉਕਤ ਵਿਅਕਤੀ ''ਤੇ ਇਕ ਬਜ਼ੁਰਗ ਦੀ ਹੱਤਿਆ ਕਰਨ ਦਾ ਦੋਸ਼ ਹੈ। ਦੱਸਣ ਯੋਗ ਹੈ ਕਿ ਉੱਤਰੀ ਮੈਲਬੌਰਨ ''ਚ ਇਕ ਘਰ ''ਚੋਂ 73 ਸਾਲਾ ਬਜ਼ੁਰਗ ਮ੍ਰਿਤਕ ਮਿਲੀ ਸੀ। 
ਪੁਲਸ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਦੀ ਲਾਸ਼ ਕੱਲ ਭਾਵ ਸ਼ਨੀਵਾਰ ਨੂੰ ਕੋਬਰਗ ਦੇ ਬੈਕਸਟਰ ਸਟਰੀਟ ''ਚ ਇਕ ਘਰ ''ਚੋਂ ਮਿਲੀ ਸੀ। ਹੱਤਿਆ ਦੇ ਦੋਸ਼ੀ 42 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ''ਤੇ ਹੱਤਿਆ ਦੇ ਦੋਸ਼ ਲਾਏ ਗਏ ਹਨ। ਦੋਸ਼ੀ ਨੂੰ ਐਤਵਾਰ ਦੀ ਸਵੇਰ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ ''ਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਕੱਲ ਮੁੜ ਪੇਸ਼ ਕੀਤਾ ਜਾਵੇਗਾ।

Tanu

News Editor

Related News