3 ਬੱਚਿਆਂ ਨੂੰ ਕਮਰੇ ''ਚ ਬੰਦ ਕਰ ਕੇ ਪ੍ਰੇਮੀ ਨਾਲ ਰਾਤ ਬਿਤਾਉਣ ਗਈ ਔਰਤ ਨੂੰ ਹੋਈ ਜੇਲ

Saturday, Nov 16, 2019 - 08:27 PM (IST)

3 ਬੱਚਿਆਂ ਨੂੰ ਕਮਰੇ ''ਚ ਬੰਦ ਕਰ ਕੇ ਪ੍ਰੇਮੀ ਨਾਲ ਰਾਤ ਬਿਤਾਉਣ ਗਈ ਔਰਤ ਨੂੰ ਹੋਈ ਜੇਲ

ਲੰਡਨ— ਨਜਾਇਜ਼ ਰਿਸ਼ਤਿਆਂ 'ਚ ਇਨਸਾਨ ਕਿਸ ਤਰਾਂ ਅੰਨ੍ਹਾ ਹੋ ਜਾਂਦਾ ਹੈ, ਇਹ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਬ੍ਰਿਟੇਨ 'ਚ ਇਕ 32 ਸਾਲ ਦੀ ਔਰਤ ਨੇ ਪ੍ਰੇਮੀ ਨਾਲ ਹੋਟਲ 'ਚ ਰਾਤ ਬਿਤਾਉਣ ਲਈ ਆਪਣੇ 3 ਬੱਚਿਆਂ ਨੂੰ ਆਪਣੇ ਘਰ ਦੇ ਬੈੱਡਰੂਮ 'ਚ ਲਾਕ ਕਰ ਦਿੱਤਾ ਸੀ।

ਕਮਰੇ 'ਚ ਇਕ ਬਾਲਟੀ, ਟਾਇਲੇਟ ਪੇਪਰ ਤੇ ਬੈਗ ਦੇ ਅੰਦਰ ਰੱਖੇ ਸਨੈਕਸ ਦੇ ਕੁਝ ਪੈਕਟ ਤੋਂ ਇਲਾਵਾ ਕੁਝ ਨਹੀਂ ਹੈ। ਬੈੱਡਰੂਮ 'ਚ ਰੋਸ਼ਨੀ ਦਾ ਇਕ ਮਾਤਰ ਸੋਮਾ ਇਕ ਲੈਂਪ ਸੀ, ਜਿਸ ਦੀ ਤਾਰ ਕਈ ਥਾਵਾਂ ਤੋਂ ਨੰਗੀ ਅਤੇ ਪਲੱਗ ਨੁਕਸਾਨਿਆ ਹੋਇਆ ਸੀ। ਇਸ ਤੋਂ ਅੱਗ ਲੱਗਣ ਅਤੇ ਬੱਚਿਆਂ ਨੂੰ ਕਰੰਟ ਲੱਗਣ ਦਾ ਵੀ ਖਤਰਾ ਸੀ। ਜਦੋਂ ਔਰਤ ਆਪਣੇ ਬੁਆਏਫ੍ਰੈਂਡ ਦੇ ਨਾਲ ਰਾਤ ਬਿਤਾ ਕੇ ਜਦੋਂ ਅਗਲੀ ਸਵੇਰੇ ਘਰ ਪਰਤੀ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਔਰਤ ਨੂੰ 18 ਮਹੀਨੇ ਕੈਦ ਅਤੇ 150 ਘੰਟੇ ਦੀ ਕਮਿਊਨਿਟੀ ਸਰਵਿਸ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟਿਸ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ 14 ਨਵੰਬਰ ਨੂੰ ਪ੍ਰੇਸਟਨ ਕ੍ਰਾਊਨ ਕੋਰਟ ਨੇ ਔਰਤ ਨੂੰ ਬੱਚਿਆਂ ਦੀ ਦੇਖਭਾਲ 'ਚ ਕੋਤਾਹੀ ਵਰਤਣ ਦਾ ਦੋਸ਼ੀ ਮੰਨਦੇ ਹੋਏ 18 ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਔਰਤ ਨੂੰ 150 ਘੰਟੇ ਦੀ ਜਨਤਕ ਸੇਵਾ ਕਰਨ ਦੀ ਵੀ ਸਜ਼ਾ ਦਿੱਤੀ ਗਈ ਹੈ।


author

Baljit Singh

Content Editor

Related News