ਯੂਨਾਈਟਿਡ ਹੈਲਥ ਕੇਅਰ ਦੇ CEO ਦੀ ਹੱਤਿਆ ਦੇ ਸ਼ੱਕੀ ਵਿਰੁੱਧ ਕਈ ਮਾਮਲੇ ਦਰਜ
Wednesday, Dec 11, 2024 - 03:09 AM (IST)
ਅਲਟੂਨਾ - ਅਮਰੀਕਾ ਦੇ ਮੈਨਹਟਨ ’ਚ ਯੂਨਾਈਟਿਡ ਹੈਲਥ ਕੇਅਰ ਦੇ ਸੀ.ਈ.ਓ. ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ’ਚ ਸੋਮਵਾਰ ਨੂੰ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੈਨਸਿਲਵੇਨੀਆ ’ਚ ਮੈਕਡੋਨਲਡ ਦੇ ਇਕ ਗਾਹਕ ਨੇ ਸ਼ੱਕੀ ਵਿਅਕਤੀ ਨੂੰ ਦੇਖਿਆ, ਜਿਸ ਕੋਲੋਂ ਅਧਿਕਾਰੀਆਂ ਨੂੰ ਇਕ ਬੰਦੂਕ, ਇਕ ਮਾਸਕ ਅਤੇ ਹਮਲੇ ਨਾਲ ਸਬੰਧਤ ਕੁਝ ਲਿਖਿਆ ਹੋਇਆ ਮਿਲਿਆ। ਅਲਟੂਨਾ ਰੈਸਟੋਰੈਂਟ ’ਚ ਵਾਪਰੀ ਇਸ ਘਟਨਾ ਨੇ ਜਾਂਚ ’ਚ ਨਾਟਕੀ ਮੋੜ ਲਿਆ ਦਿੱਤਾ।
ਪੁਲਸ ਨੇ ਕਿਹਾ ਕਿ ਇਕ ਮੁੱਖ ਮੈਰੀਲੈਂਡ ਰੀਅਲ ਅਸਟੇਟ ਪਰਿਵਾਰ ਨਾਲ ਸਬੰਧਤ ਲੁਈਗੀ ਨਿਕੋਲਸ ਮੈਂਗਿਓਨ (26) ਕੋਲ ਇਕ ਬੰਦੂਕ ਸੀ, ਸੰਭਾਵਨਾ ਹੈ ਕਿ ਇਸ ਦੀ ਵਰਤੋਂ ਪਿਛਲੇ ਬੁੱਧਵਾਰ ਬ੍ਰਾਇਨ ਥਾਮਸਨ ਨੂੰ ਗੋਲੀ ਮਾਰ ਕੇ ਹੱਤਿਆ ਕਰਨ ’ਚ ਕੀਤੀ ਗਈ ਸੀ।
ਇਸ ਤੋਂ ਇਲਾਵਾ ਉਸ ਕੋਲੋਂ ਕੁਝ ਅਜਿਹੀ ਜਾਣਕਾਰੀ ਵੀ ਮਿਲੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਅਮਰੀਕੀ ਇੰਡਸਟਰੀ ਪ੍ਰਤੀ ਨਾਰਾਜ਼ਗੀ ਸੀ। ਸੋਮਵਾਰ ਦੇਰ ਰਾਤ ਮੈਨਹਟਨ ਦੇ ਵਕੀਲਾਂ ਨੇ ਮੈਂਗਿਓਨ ਖਿਲਾਫ ਕਤਲ ਅਤੇ ਹੋਰ ਦੋਸ਼ ਦਾਇਰ ਕੀਤੇ। ਉਸ ਨੂੰ ਪੈਨਸਿਲਵੇਨੀਆ ਦੀ ਇਕ ਜੇਲ ’ਚ ਰੱਖਿਆ ਗਿਆ ਹੈ।