ਅਮਰੀਕੀ ਸੰਸਦ ਭਵਨ ''ਤੇ ਹੋਏ ਹਮਲੇ ਨੂੰ ਲੈ ਕੇ MP''s ਨੇ ਆਪਣੇ ਤਜ਼ਰਬਿਆਂ ਨੂੰ ਕੀਤਾ ਸਾਂਝਾ

Sunday, Feb 07, 2021 - 01:17 AM (IST)

ਅਮਰੀਕੀ ਸੰਸਦ ਭਵਨ ''ਤੇ ਹੋਏ ਹਮਲੇ ਨੂੰ ਲੈ ਕੇ MP''s ਨੇ ਆਪਣੇ ਤਜ਼ਰਬਿਆਂ ਨੂੰ ਕੀਤਾ ਸਾਂਝਾ

ਵਾਸ਼ਿੰਗਟਨ-ਅਮਰੀਕੀ ਕੈਪਟੀਲ (ਸੰਸਦ ਭਵਨ) 'ਤੇ ਪਿਛਲੇ ਮਹੀਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਸੰਸਦ ਮੈਂਬਰਾਂ ਨੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਹੈ। ਕੁਝ ਸੰਸਦ ਮੈਂਬਰ ਕੈਪੀਟਲ 'ਚ ਆਪਣੀ ਸੁਰੱਖਿਆ ਲਈ ਭੱਜ ਰਹੇ ਸਨ ਜਦਕਿ ਕੁਝ ਨੇੜੇ ਸਥਿਤ ਆਪਣੇ ਦਫਤਰਾਂ ਤੋਂ ਇਸ ਘਟਨਾ ਨੂੰ ਦੇਖ ਰਹੇ ਸਨ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਦੰਗੇਕਾਰੀਆਂ ਨੇ ਕੈਪੀਟਲ ਭਵਨ 'ਤੇ ਹਮਲਾ ਕੀਤਾ ਸੀ ਅਤੇ ਇਸ ਦੌਰਾਨ ਬੇਮਿਸਾਲ ਹਿੰਸਾ ਹੋਈ ਅਤੇ ਹਫੜਾ-ਦਫੜੀ ਮਚ ਗਈ ਸੀ।

ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਮਾਰਕ ਮਾਰਕਾਰਨਾ ਨੇ ਸਦਨ 'ਚ ਦਿੱਤੇ ਆਪਣੇ ਭਾਸ਼ਣ 'ਚ ਕਿਹਾ ਕਿ ਮੈਂ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਦੀ ਕਪਲਨਾ ਨਹੀਂ ਕੀਤੀ ਸੀ। ਇਸ ਘਟਨਾ 'ਚ ਪੰਜ ਲੋਕਾਂ ਦੀ ਮੌਤ ਹੋਈ ਸੀ ਅਤੇ 100 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਕਾਰਵਾਈ ਨੂੰ ਸਾਬਕਾ ਰਾਸ਼ਟਰਪਤੀ ਨੂੰ ਬਗਾਵਤ ਲਈ ਉਕਸਾਉਣ ਦੀ ਕੋਸ਼ਿਸ਼ ਤੋਂ ਵਧੇਰੇ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ -ਈਰਾਨ ਨੇ ਕੀਤਾ ਸਪੂਤਨਿਕ-ਵੀ ਵੈਕਸੀਨ ਲਾਉਣ ਦਾ ਐਲਾਨ

ਇਹ 200 ਸਾਲਾਂ 'ਚ ਅਮਰੀਕੀ ਕੈਪੀਟਲ 'ਤੇ ਸਭ ਤੋਂ ਖਰਾਬ ਹਮਲੇ ਦੀ ਯਾਦ ਦਾ ਮੌਕਾ ਹੈ। ਸਾਬਕਾ ਰਾਸ਼ਟਰਪਤੀ ਦੇ ਸਮਰਥਕ ਮਹਾਦੋਸ਼ ਦੇ ਮੁਕਦਮੇ ਵੈਧਤਾ 'ਤੇ ਸ਼ੱਕ ਜਤਾ ਰਹੇ ਹਨ। ਜੋ ਬਾਈਡੇਨ ਦੀ ਚੋਣ ਨੂੰ ਚੁਣੌਤੀ ਦੇ ਲਈ ਟਰੰਪ ਦੇ ਪ੍ਰਮੁੱਖ ਲੋਕਾਂ 'ਚ ਸ਼ਾਮਲ ਰਹੇ ਸੇਨ ਟੇਡ ਕਰੂਜ਼ ਨੇ ਸੈਨੇਟ ਦੇ ਮਹਾਦੋਸ਼ ਦਾ ਮਜ਼ਾਕ ਉਡਾਉਂਦੇ ਹੋਏ ਇਸ ਨੂੰ ਇਕ ''ਸ਼ੋ ਟ੍ਰਾਇਲ'' ਅਤੇ ਸਮੇਂ ਦੀ ਬਰਬਾਦੀ ਦੱਸਿਆ। ਉਨ੍ਹਾਂ ਨੇ ਕਿਹਾ, ''ਇਹ ਅਗੇ ਵਧਣ ਦਾ ਸਮਾਂ ਹੈ।'' ਪਰ ਸਾਬਕਾ ਵਕੀਲ ਸੇਨ ਰਿਚਰਡ ਬਲੂਮੈਂਥਲ ਨੇ ਕਿਹਾ ਕਿ ਇਕ ਮੁਕਦਮੇ ਦਾ ਫੈਸਲਾ ਜਾਂ ਨਤੀਜਾ ਜਨਤਾ 'ਤੇ ਪ੍ਰਭਾਵ ਪਾ ਸਕਦਾ ਹੈ।

ਕਈ ਸੰਸਦ ਮੈਂਬਰ ਵੀਰਵਾਰ ਦੇਰ ਸ਼ਾਮ ਸਦਨ ਦੇ ਬਾਹਰ ਖੜੇ ਹੋਏ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਆਪਣੀਆਂ ਯਾਦਾਂ ਸਾਂਝੀਆਂ ਕੀਤੀ। ਉਨ੍ਹਾਂ ਨੇ ਕਿਹਾ ਕਿ ਕੈਪੀਟਲ ਮੈਦਾਨ ਦੇ ਬਾਹਰ ਜ਼ਬਰਦਸਤ ਭੀੜ ਸੀ ਅਤੇ ਚੀਕਾਂ ਅਤੇ ਹਾਲ ਦੇ ਸ਼ੀਸ਼ੇ ਟੁੱਟਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਨਿਊਯਾਰਕ ਤੋਂ ਡੈਮੋਕ੍ਰੇਟਿਕ ਸੰਸਦ ਮੈਂਬਰ ਆਲੈਕਜੈਂਡ੍ਰੀਆ ਓਕਾਸੀਓ-ਕੋਰਟੇਜ਼ ਨੇ ਕਿਹਾ ਕਿ ਉਸ ਦਿਨ ਨਾਲ ਸੰਬੰਧਿਤ ਕਈ ਵਿਅਕਤੀਗਤ ਤਜ਼ਰਬੇ ਹਨ। ਉਨ੍ਹਾਂ ਨੇ ਖੁਦ ਦੰਗਾਕਾਰੀਆਂ ਦਾ ਸਾਹਮਣਾ ਕੀਤਾ ਅਤੇ ਉਸ ਦਿਨ ਜੋ ਹੋਇਆ ਉਹ ਕਾਫੀ ਨਿੰਦਣਯੋਗ ਸੀ।

ਇਹ ਵੀ ਪੜ੍ਹੋ -ਮਿਆਂਮਾਰ ਦੀ ਸੱਤਾ ਛੱਡੇ ਫੌਜ : ਬਾਈਡੇਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News