ਪ੍ਰਦੂਸ਼ਣ ਕਾਰਨ ਵਿਗੜੀ ਸਿਹਤ, ਮਾਂ-ਧੀ ਨੇ ਮੰਗਿਆ ਸਰਕਾਰ ਕੋਲੋਂ ਮੁਆਵਜਾ

05/29/2019 11:57:58 AM

ਪੈਰਿਸ— ਫਰਾਂਸ ਦੀ ਅਦਾਲਤ ਇਕ ਵੱਖਰਾ ਕੇਸ ਸਾਹਮਣੇ ਆਇਆ ਹੈ, ਇੱਥੇ ਮਾਂ-ਧੀ ਦੀ ਜੋੜੀ ਨੇ ਸਿਹਤ ਵਿਗੜਨ 'ਤੇ ਸਰਕਾਰ ਵਿਰੁੱਧ ਕੇਸ ਕਰ ਦਿੱਤਾ ਹੈ। ਹਵਾ ਪ੍ਰਦੂਸ਼ਣ ਕਾਰਨ ਸਿਹਤ ਵਿਗੜਨ ਦਾ ਦਾਅਵਾ ਕਰਨ ਵਾਲੀ ਮਾਂ-ਧੀ ਦੀ ਅਪੀਲ 'ਤੇ ਅਦਾਲਤ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਪੈਰਿਸ ਦੇ ਪੂਰਬ 'ਚ ਸਥਿਤ ਮਾਂਟਰੀਅਲ ਦੀ ਪ੍ਰਸ਼ਾਸਨਿਕ ਅਦਾਲਤ 'ਚ ਅਪੀਲ ਦਾਇਰ ਕਰਕੇ ਉਨ੍ਹਾਂ ਨੇ ਸਰਕਾਰ ਤੋਂ 1.60 ਲੱਖ ਯੂਰੋ (ਤਕਰੀਬਨ 1.25 ਕਰੋੜ ਰੁਪਏ ) ਦਾ ਮੁਆਵਜਾ ਮੰਗਿਆ ਹੈ।

ਫਰਾਂਸ 'ਚ ਜਲਵਾਯੂ ਪਰਿਵਰਤਨ ਦਾ ਮੁੱਦਾ ਪਿਛਲੇ ਕੁੱਝ ਸਮੇਂ ਤੋਂ ਕਾਫੀ ਹਾਵੀ ਰਿਹਾ ਹੈ। ਅਪੀਲ ਕਰਨ ਵਾਲੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਸ ਲਈ ਸਹੀ ਕਦਮ ਨਹੀਂ ਚੁੱਕੇ। 

52 ਸਾਲਾ ਔਰਤ ਨੇ ਦੱਸਿਆ ਕਿ ਉਹ ਤੇ ਉਸ ਦੀ ਧੀ ਸਾਹ ਦੀ ਬੀਮਾਰੀ ਨਾਲ ਜੂਝ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰ ਨੇ ਉਨ੍ਹਾਂ ਨੂੰ ਥਾਂ ਬਦਲਣ ਦੀ ਸਲਾਹ ਦਿੱਤੀ ਸੀ ਤੇ ਹੁਣ ਉਨ੍ਹਾਂ ਦੀ ਸਿਹਤ 'ਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਪੈਰਿਸ ਦੇ ਬਾਹਰੀ ਹਿੱਸੇ 'ਚ ਰਹਿੰਦੀਆਂ ਸਨ, ਜਿੱਥੇ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ 'ਤੇ ਹੈ। ਰਿੰਗ ਰੋਡ ਨਾਲ ਲੱਗਦੇ ਇਸ ਇਲਾਕੇ 'ਚੋਂ ਲਗਭਗ 10 ਲੱਖ ਵਾਹਨ ਲੰਘਦੇ ਹਨ। ਇਸੇ ਕਾਰਨ ਇੱਥੇ ਖਤਰਾ ਵਧੇਰੇ ਹੈ।

ਜ਼ਿਕਰਯੋਗ ਹੈ ਕਿ ਦਸੰਬਰ 2016 'ਚ ਪ੍ਰਦੂਸ਼ਣ ਦਾ ਪੱਧਰ ਉੱਚੇ ਪੱਧਰ 'ਤੇ ਸੀ ਅਤੇ ਇਸ ਨਾਲ ਨਜਿੱਠਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਦੱਸ ਦਈਏ ਕਿ ਇਸ ਸਮੇਂ ਯੂਰਪ ਅਤੇ ਹੋਰ ਕਈ ਦੇਸ਼ਾਂ 'ਚ ਜਲਵਾਯੂ ਪਰਿਵਰਤਨ ਗੰਭੀਰ ਮੁੱਦਾ ਬਣਿਆ ਹੋਇਆ ਹੈ। ਹਾਲਾਂਕਿ ਹਵਾ ਦੀ ਗੁਣਵੱਤਾ ਠੀਕ ਕਰਨ ਲਈ ਸਰਕਾਰ ਨੇ ਆਡ ਤੇ ਇਵਨ ਸਕੀਮ ਲਾਗੂ ਕੀਤੀ ਹੋਈ ਹੈ।


Related News