ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਦੂਤਘਰ, ਲਾਗਤ ਸੁਣ ਰਹਿ ਜਾਓਗੇ ਹੈਰਾਨ (ਤਸਵੀਰਾਂ)

Friday, Dec 15, 2017 - 01:41 AM (IST)

ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਦੂਤਘਰ, ਲਾਗਤ ਸੁਣ ਰਹਿ ਜਾਓਗੇ ਹੈਰਾਨ (ਤਸਵੀਰਾਂ)

ਲੰਡਨ— ਅਮਰੀਕੀ ਦੂਤਘਰ ਦੀ ਇਮਾਰਤ, ਜਿਸ ਦਾ ਕੰਮ ਬਰਤਾਨੀਆ 'ਚ ਪਿਛਲੇ ਚਾਰ ਸਾਲ ਤੋਂ ਚੱਲ ਰਿਹਾ ਸੀ, ਹੁਣ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਜਨਵਰੀ ਤੋਂ ਇਥੇ ਕੰਮ ਸ਼ੁਰੂ ਹੋ ਜਾਵੇਗਾ।

PunjabKesari

75 ਕਰੋੜ ਡਾਲਰ ਦੀ ਲਾਗਤ ਨਾਲ ਬਣਿਆ ਇਹ ਆਧੁਨਿਕ ਢਾਂਚਾ ਦੁਨੀਆ ਦਾ ਸਭ ਤੋਂ ਮਹਿੰਗਾ ਦੂਤਘਰ ਹੈ। 

PunjabKesari

ਬਰਤਾਨੀਆ ਵਿਚ ਅਮਰੀਕਾ ਦੇ ਰਾਜਦੂਤ ਵੂਡੀ ਜਾਨਸਨ ਨੇ ਬੁਧਵਾਰ ਨੂੰ ਇਸ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਵੂਡੀ ਦੇ ਮੁਤਾਬਕ ਫਰਵਰੀ 2018 ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦੀ ਅਧਿਕਾਰਕ ਸ਼ੁਰੂਆਤ ਕਰ ਸਕਦੇ ਹਨ।

PunjabKesari

ਦੱਖਣੀ ਲੰਡਨ ਸਥਿਤ 12 ਮੰਜ਼ਿਲਾ ਦੂਤਘਰ ਵਿਚ 800 ਤੋਂ ਜ਼ਿਆਦਾ ਲੋਕ ਕੰਮ ਕਰਨਗੇ।

PunjabKesari

ਇਸ ਵਿਚ ਲੱਗਿਆ ਸੁਰੱਖਿਆ ਤੰਤਰ ਸਭ ਤੋਂ ਆਧੁਨਿਕ ਹੈ।

PunjabKesari

ਜ਼ਿਕਰਯੋਗ ਹੈ ਕਿ ਹੁਣ ਤੱਕ ਅਮਰੀਕੀ ਦੂਤਘਰ ਗਰੋਸਵੇਨਾਰ ਸਕਵੈਅਰ ਅੰਬੈਸੀ 'ਚ ਸੀ, ਜੋ ਸਾਲ 1960 'ਚ ਸ਼ੁਰੂ ਹੋਇਆ ਸੀ। ਇਥੇ ਅਤਿ ਆਧੁਨਿਕ ਸੁਰੱਖਿਆ ਯੰਤਰ ਵੀ ਨਹੀਂ ਲੱਗੇ ਸੀ।

PunjabKesari

ਨਵੀਂ ਇਮਾਰਤ ਦੀ ਨਿਰਮਾਣ ਲਾਗਤ ਬਰਤਾਨੀਆ 'ਚ ਅਮਰੀਕੀ ਸਰਕਾਰ ਦੀ ਹੋਰ ਸੰਪਤੀਆਂ ਵੇਚ ਕੇ ਕੱਢੀ ਗਈ ਹੈ।

PunjabKesari

ਇਸ 'ਚ ਅਮਰੀਕੀ ਜਨਤਾ ਦੁਆਰਾ ਭਰੇ ਗਏ ਟੈਕਸ ਦਾ ਇਕ ਵੀ ਪੈਸਾ ਇਸਤੇਮਾਲ ਨਹੀਂ ਕੀਤਾ ਗਿਆ ਹੈ।


Related News