ਪੰਜਾਬ ''ਚ ਆਏ ਹੜ੍ਹਾਂ ਦੌਰਾਨ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਿਆ RSS : PM ਮੋਦੀ

Wednesday, Oct 01, 2025 - 04:48 PM (IST)

ਪੰਜਾਬ ''ਚ ਆਏ ਹੜ੍ਹਾਂ ਦੌਰਾਨ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਿਆ RSS : PM ਮੋਦੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨਾਲ ਜੁੜੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਸੰਘ ਦੇ 100 ਸਾਲ ਹੋਣ 'ਤੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਆਰਐਸਐਸ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਮਿਲ ਕੇ ਕੰਮ ਕਰਦਾ ਹੈ ਪਰ ਇਸ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚਕਾਰ ਕਦੇ ਵੀ ਕੋਈ ਟਕਰਾਅ ਨਹੀਂ ਹੁੰਦਾ ਕਿਉਂਕਿ ਇਹ ਸਾਰੇ ਰਾਸ਼ਟਰ ਪਹਿਲਾਂ ਦੇ ਸਿਧਾਂਤ 'ਤੇ ਕੰਮ ਕਰਦੇ ਹਨ। 

ਪੀ.ਐੱਮ. ਮੋਦੀ ਨੇ ਕਿਹਾ ਕਿ ਸੰਘ ਸੇਵਕ ਦੇਸ਼ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਚਾਹੇ ਪੰਜਾਬ 'ਚ ਆਏ ਹੜ੍ਹਾਂ ਦੀ ਗ੍ਹਲ ਕਰੀਏ ਚਾਹੇ ਹਿਮਾਚਲ-ਉਤਰਾਖੰਡ 'ਚ ਆਈ ਭਾਰੀ ਤਬਾਹੀ ਹੋਵੇ ਜਾਂ ਕੇਰਲ ਦੇ ਵਾਇਨਾਡ ਦੀ ਤ੍ਰਾਸਦੀ ਹੋਵੇ ਹਰ ਥਾਂ 'ਤੇ ਸੰਘ ਸੇਵਕ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ 'ਚੋਂ ਇਕ ਹਨ। 

1962 ਦੀ ਜੰਗ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਘ ਦੇ ਸੇਵਕਾ ਨੇ ਦਿਨ ਰਾਤ ਖੜ੍ਹੇ ਰਹਿ ਕੇ ਫੌਜ ਦੀ ਮਦਦ ਕੀਤੀ, ਉਨ੍ਹਾਂ ਦਾ ਹੌਸਲਾ ਵਧਾਇਆ, ਸਰਹੱਦਾਂ 'ਤੇ ਵਸੇ ਪਿੰਡਾਂ 'ਚ ਮਦਦ ਪਹੁੰਚਾਈ। 1971 'ਚ ਲੱਖਾਂ ਪਾਕਿਸਤਾਨੀ ਸ਼ਰਨਾਰਥੀ ਭਾਰਤ ਦੀ ਧਰਤੀ 'ਤੇ ਆਏ ਤਾਂ ਉਨ੍ਹਾਂ ਲੋਕਾਂ ਨਾ ਘਰ ਸੀ ਨਾ ਕੋਈ ਸਾਧਨ, ਉਸ ਮੁਸ਼ਕਿਲ ਘੜੀ 'ਚ ਵੀ ਸੰਘ ਸੇਵਕਾਂ ਨੇ ਉਨ੍ਹਾਂ ਲਈ ਖਾਣੇ ਅਤੇ ਰਹਿਣ ਦੀ ਵਿਵਸਥਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ 1984 'ਚ ਦੰਗਿਆਂ ਦੌਰਾਨ ਸਿੱਖਾਂ ਦਾ ਕਤਲੇਆਮ ਹੋਇਆ ਸੀ ਤਾਂ ਅਨੇਕਾਂ ਸਿੱਖ ਪਰਿਵਾਰਾਂ ਨੇ ਸੰਘ ਸੇਵਕਾਂ ਦੇ ਘਰਾਂ 'ਚ ਆਸਰਾ ਲਿਆ ਸੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਘ ਸੇਵਕਾਂ ਦਾ ਹਮੇਸ਼ਾ ਸੁਭਾਅ ਰਿਹਾ ਹੈ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। 


author

Rakesh

Content Editor

Related News