ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ

Wednesday, Sep 24, 2025 - 12:13 PM (IST)

ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਜਲੰਧਰ (ਵਰੁਣ, ਸੁਧੀਰ)–ਜਲੰਧਰ ਕਮਿਸ਼ਨਰੇਟ ਪੁਲਸ ਨੇ ਪੰਜਾਬ ਪੱਧਰ ’ਤੇ ਚੱਲ ਰਹੇ ਨਸ਼ੀਲੀਆਂ ਗੋਲ਼ੀਆਂ ਦੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਫ੍ਰੀਲਾਂਸਰ ਜਿਊਲਰ ਅਤੇ ਰੈਕੇਟ ਦੇ ਕਿੰਗਪਿਨ ਸਮੇਤ 3 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ 2.23 ਲੱਖ ਨਸ਼ੀਲੀਆਂ ਗੋਲ਼ੀਆਂ ਮਿਲੀਆਂ ਹਨ। ਪੁਲਸ ਨੇ ਤਿੰਨਾਂ ਤੋਂ 2 ਗੱਡੀਆਂ ਅਤੇ ਇਕ ਐਕਟਿਵਾ ਬਰਾਮਦ ਕੀਤੀ ਹੈ। ਤਿੰਨਾਂ ਖ਼ਿਲਾਫ਼ ਥਾਣਾ ਨੰਬਰ 1 ਵਿਚ ਕੇਸ ਦਰਜ ਕਰਕੇ ਰਿਮਾਂਡ ’ਤੇ ਲਿਆ ਹੈ। ਮੁਲਜ਼ਮਾਂ ਤੋਂ ਉਨ੍ਹਾਂ ਦੇ ਰੈਕੇਟ ਨਾਲ ਜੁੜੇ ਹੋਰ ਲੋਕਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੀ. ਪੀ. ਧਨਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਤਹਿਤ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ਏ. ਡੀ. ਸੀ. ਪੀ. ਜਯੰਤ ਪੁਰੀ ਅਤੇ ਏ. ਡੀ. ਸੀ. ਪੀ. ਪਰਮਜੀਤ ਸਿੰਘ ਦੀ ਅਗਵਾਈ ਵਿਚ ਗੁਪਤ ਸੂਚਨਾ ਦੇ ਆਧਾਰ ’ਤੇ ਟ੍ਰੈਪ ਲਾਇਆ ਹੋਇਆ ਸੀ। ਅਜਿਹੇ ਵਿਚ ਪੁਲਸ ਨੂੰ ਸੂਚਨਾ ਮਿਲੀ ਕਿ ਮਿੱਠਾਪੁਰ ਦੇ ਸਤਨਾਮ ਨਗਰ ਨਿਵਾਸੀ ਫ੍ਰੀਲਾਂਸਰ ਜਿਊਲਰ ਅਮਿਤ ਵਰਮਾ ਉਰਫ਼ ਸੰਨੀ ਜਲੰਧਰ ਵਿਚ ਟਰਾਮਾਡੋਲ ਨਾਂ ਦੀਆਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲ਼ੀਆਂ ਦੀ ਸਪਲਾਈ ਕਰਦਾ ਹੈ।

ਇਹ ਵੀ ਪੜ੍ਹੋ: ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ: ਪੰਜਾਬ 'ਚ ਇਹ ਸ਼ਰਾਬ ਦੇ ਠੇਕੇ ਕੀਤੇ ਬੰਦ

ਪੁਲਸ ਨੇ ਮਿੱਠਾਪੁਰ ਇਲਾਕੇ ਵਿਚ ਰੇਡ ਕਰਕੇ ਅਮਿਤ ਵਰਮਾ ਉਰਫ਼ ਸੰਨੀ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੇ ਗਾਹਕ ਨੂੰ ਐਕਟਿਵਾ ’ਤੇ ਨਸ਼ੀਲੀਆਂ ਗੋਲ਼ੀਆਂ ਸਪਲਾਈ ਕਰਨ ਜਾ ਰਿਹਾ ਸੀ। ਮੁਲਜ਼ਮ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 24 ਹਜ਼ਾਰ ਨਸ਼ੀਲੀਆਂ ਗੋਲ਼ੀਆਂ ਮਿਲੀਆਂ। ਪੁਲਸ ਨੇ ਸੰਨੀ ਜਿਊਲਰ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਅਜੈ ਕੁਮਾਰ ਪੁੱਤਰ ਸੁਨੀਲ ਨਿਵਾਸੀ ਤਿਲਕ ਨਗਰ ਤੋਂ ਉਕਤ ਨਸ਼ੀਲੀਆਂ ਗੋਲ਼ੀਆਂ ਖ਼ਰੀਦ ਕੇ ਅੱਗੇ ਸਪਲਾਈ ਕਰਨ ਜਾ ਰਿਹਾ ਸੀ। ਪੁਲਸ ਨੇ ਅਜੈ ਦੇ ਇਨਪੁੱਟ ਜੁਟਾ ਕੇ ਉਸ ਦਾ ਵੀ ਟ੍ਰੈਪ ਲਾ ਲਿਆ ਅਤੇ ਜਦੋਂ ਨਸ਼ੀਲੀਆਂ ਗੋਲ਼ੀਆਂ ਸਪਲਾਈ ਕਰਨ ਜਾ ਰਿਹਾ ਸੀ ਤਾਂ ਪੁਲਸ ਨੇ ਗੁਲਮੋਹਰ ਕਾਲੋਨੀ ਵਿਚ ਨਾਕਾਬੰਦੀ ਕਰਕੇ ਅਜੈ ਕੁਮਾਰ ਦੀ ਗੱਡੀ ਘੇਰ ਲਈ। ਅਜੈ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਗੱਡੀ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ ਲੱਖ 12 ਹਜ਼ਾਰ ਨਸ਼ੀਲੀਆਂ ਗੋਲ਼ੀਆਂ ਮਿਲੀਆਂ।

ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਰਿਸ਼ਤੇਦਾਰਾਂ ਨੂੰ...

ਪੁਲਸ ਨੇ ਸੀ. ਆਈ. ਏ. ਸਟਾਫ਼ ਵਿਚ ਲਿਆ ਕੇ ਅਜੈ ਤੋਂ ਉਸ ਦੇ ਰੈਕੇਟ ਬਾਰੇ ਪੁੱਛਿਆ ਤਾਂ ਨਿਤਿਨ ਸ਼ਰਮਾ ਦਾ ਨਾਂ ਸਾਹਮਣੇ ਆਇਆ। ਜਾਂਚ ਵਿਚ ਪਤਾ ਲੱਗਾ ਕਿ ਨਿਤਿਨ ਸ਼ਰਮਾ ਪੁੱਤਰ ਮੁਕੇਸ਼ ਕੁਮਾਰ ਨਿਵਾਸੀ ਬਚਿੰਤ ਨਗਰ , ਰੇਰੂ ਪਿੰਡ ਇਸ ਰੈਕੇਟ ਦਾ ਕਿੰਗਪਿਨ ਹੈ, ਜੋ ਯੂ. ਪੀ. ਤੋਂ ਨਸ਼ੀਲੀਆਂ ਗੋਲ਼ੀਆਂ ਮੰਗਵਾ ਕੇ ਪੰਜਾਬ ਦੇ ਨਾਲ-ਨਾਲ ਪੂਰੇ ਜਲੰਧਰ ਅਤੇ ਨੇੜਲੇ ਇਲਾਕਿਆਂ ਵਿਚ ਸਪਲਾਈ ਕਰਵਾਉਂਦਾ ਹੈ। ਪੁਲਸ ਨੇ ਨਿਤਿਨ ਨਾਂ ਦੇ ਸਮੱਗਲਰ ਨੂੰ ਟ੍ਰੈਪ ਵਿਚ ਫਸਾਉਣ ਲਈ ਨਸ਼ੀਲੀਆਂ ਗੋਲੀਆਂ ਦਾ ਆਰਡਰ ਦਿਵਾ ਕੇ ਬਰਲਟਨ ਪਾਰਕ ਵਿਚ ਬੁਲਾ ਲਿਆ। ਜਿਉਂ ਹੀ ਨਿਤਿਨ ਆਪਣੀ ਗੱਡੀ ਵਿਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਲਈ ਬਰਲਟਨ ਪਾਰਕ ਵਿਚ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਜਾਲ ਵਿਛਾ ਕੇ ਬੈਠੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਅਤੇ ਉਨ੍ਹਾਂ ਦੀ ਟੀਮ ਨੇ ਉਸ ਨੂੰ ਵੀ ਕਾਬੂ ਕਰ ਲਿਆ। ਨਿਤਿਨ ਕੋਲੋਂ 87 ਹਜ਼ਾਰ ਨਸ਼ੀਲੀਆਂ ਗੋਲ਼ੀਆਂ ਮਿਲੀਆਂ ਹਨ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲਸ ਨੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲਿਆ ਹੈ। ਮੁਲਜ਼ਮਾਂ ਤੋਂ ਉਨ੍ਹਾਂ ਦੇ ਰੈਕੇਟ ਨਾਲ ਜੁੜੇ ਲੋਕਾਂ ਦੀ ਪਛਾਣ ਕਰਵਾਈ ਜਾ ਰਹੀ ਹੈ। ਸੀ. ਪੀ. ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਲੰਮੇ ਸਮੇਂ ਤੋਂ ਨਸ਼ੇ ਦੇ ਸੌਦਾਗਰਾਂ ਦੀ ਕਮਰ ਤੋੜ ਰਹੀ ਹੈ ਅਤੇ ਇਹ ਵੀ ਇਕ ਵੱਡੀ ਰਿਕਵਰੀ ਹੈ, ਜਿਸ ਨੇ ਨਸ਼ੇ ਦੇ ਧੰਦੇ ਦੀ ਰੀੜ੍ਹ ਦੀ ਹੱਡੀ ਤੋੜਨ ਦਾ ਕੰਮ ਕੀਤਾ ਹੈ। ਸੀ. ਪੀ. ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਲਈ ਵਚਨਬੱਧ ਹੈ। ਦੂਜੇ ਪਾਸੇ ਗ੍ਰਿਫ਼ਤਾਰ ਹੋਇਆ ਕਿੰਗਪਿਨ ਨਿਤਿਨ ਪਹਿਲਾਂ ਵੀ ਨਸ਼ੇ ਦੇ 2 ਕੇਸਾਂ ਵਿਚ ਨਾਮਜ਼ਦ ਹੈ। ਉਸ ਖ਼ਿਲਾਫ਼ 2017 ਵਿਚ ਥਾਣਾ ਭੋਗਪੁਰ ਵਿਚ ਨਸ਼ੇ ਦੀ ਸਪਲਾਈ ਕਰਨ ਦਾ ਕੇਸ ਦਰਜ ਹੋਇਆ ਸੀ, ਜਦੋਂ ਕਿ 2023 ਵਿਚ ਹੁਸ਼ਿਆਰਪੁਰ ਪੁਲਸ ਦੇ ਥਾਣਾ ਸਦਰ ਦੀ ਪੁਲਸ ਨੇ ਉਸ ਖ਼ਿਲਾਫ਼ ਨਸ਼ੇ ਦਾ ਕੇਸ ਦਰਜ ਕੀਤਾ ਸੀ, ਜਿਸ ਵਿਚ ਉਹ ਲੋੜੀਂਦਾ ਹੈ।

ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-19 ਅਕਤੂਬਰ ਤੱਕ ਛੱਡੋ ਪੰਜਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News