ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਦੇਸ਼, ਸਭ ਤੋਂ ਸਸਤੇ ਦੇਸ਼ਾਂ 'ਚ ਭਾਰਤ ਤੀਜਾ
Thursday, Feb 06, 2020 - 02:35 PM (IST)
ਨਿਊਯਾਰਕ- ਯੂਰਪੀ ਦੇਸ਼ ਸਵਿਟਜ਼ਰਲੈਂਡ, ਜਿਸ ਦੀ ਆਬਾਦੀ ਸਿਰਫ 86 ਲੱਖ ਹੈ, ਦੁਨੀਆ ਦੇ ਸਭ ਤੋਂ ਮਹਿੰਦੇ ਦੇਸ਼ਾਂ ਦੀ ਸੂਚੀ ਵਿਚ ਪਹਿਲੇ ਸਥਾਨ 'ਤੇ ਕਾਬਿਜ ਹੈ। 53.6 ਲੱਖ ਦੀ ਆਬਾਦੀ ਵਾਲਾ ਦੇਸ਼ ਨਾਰਵੇ ਦੂਜੇ ਤੇ ਸਿਰਫ 3.63 ਲੱਖ ਦੀ ਆਬਾਦੀ ਵਾਲਾ ਦੇਸ਼ ਆਈਸਲੈਂਡ ਤੀਜੇ ਸਥਾਨ 'ਤੇ ਹੈ। ਉਥੇ ਹੀ ਦੁਨੀਆ ਦੇ ਸਭ ਤੋਂ ਸਸਤੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਪਹਿਲੇ ਨੰਬਰ 'ਤੇ, ਅਫਗਾਨਿਸਤਾਨ ਦੂਜੇ ਤੇ ਭਾਰਤ ਤੀਜੇ ਨੰਬਰ 'ਤੇ ਹੈ। ਅਮਰੀਕਾ ਦੀ ਬਿਜ਼ਨੈਸ ਮੈਗਜ਼ੀਨ ਸੀ.ਈ.ਓ. ਵਰਲਡ ਨੇ ਦੁਨੀਆ ਦੇ 132 ਦੇਸ਼ਾਂ ਦਾ ਸਰਵੇ ਕਰਕੇ ਇਹ ਸੂਚੀ ਜਾਰੀ ਕੀਤੀ ਹੈ।
ਸਰਵੇ ਦੇ ਲਈ ਮੈਗਜ਼ੀਨ ਨੇ ਤਿੰਨ ਆਧਾਰ ਤੈਅ ਕੀਤੇ ਸਨ। ਇਹਨਾਂ ਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦੇ ਮਕਾਨ ਦਾ ਕਿਰਾਇਆ, ਕਿਰਾਏ ਦਾ ਸਾਮਾਨ ਤੇ ਰੈਸਤਰਾਂ ਵਿਚ ਭੋਜਨ ਦੀਆਂ ਕੀਮਤਾਂ ਨੂੰ ਸੂਚੀ ਸ਼ਾਮਲ ਕੀਤਾ ਗਿਆ ਸੀ। ਮਾਹਰਾਂ ਨੇ ਕੱਪੜੇ, ਟੈਕਸੀ ਦਾ ਕਿਰਾਇਆ, ਇੰਟਰਨੈੱਟ ਦੀਆਂ ਕੀਮਤਾਂ ਨੂੰ ਜਾਂਚਿਆ। ਇਸ ਤਹਿਤ ਮੈਗਜ਼ੀਨ ਨੇ ਨੰਬਰ ਦੇ ਆਧਾਰ 'ਤੇ ਇਹ ਰੈਂਕਿੰਗ ਤਿਆਰ ਕੀਤੀ ਹੈ। ਇਸ ਵਿਚ ਸਵਿਟਜ਼ਰਲੈਂਡ ਨੂੰ ਸਭ ਤੋਂ ਜ਼ਿਆਦਾ 122 ਨੰਬਰ ਮਿਲੇ। ਪਾਕਿਸਤਾਨ ਨੂੰ 21.98, ਜਦਕਿ ਭਾਰਤ ਨੂੰ 24.58 ਨੰਬਰ ਮਿਲੇ।
ਹਰ ਦੇਸ਼ ਦੇ ਅੰਕੜੇ ਕੀਤੇ ਸ਼ਾਮਲ
ਇਹ ਸਰਵੇ ਸਾਰੇ 132 ਦੇਸ਼ਾਂ ਦੀਆਂ ਰਾਜਧਾਨੀਆਂ ਵਿਚ ਕੀਤਾ ਗਿਆ। ਇਸ ਦੇ ਲਈ ਰਾਜਧਾਨੀਆਂ ਦੇ ਪ੍ਰਸਿੱਧ ਰੈਸਤਰਾਂ ਤੇ ਪਾਸ਼ ਇਲਾਕੇ ਦੀਆਂ ਕਾਲੋਨੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦਾ ਮਕਸਦ ਸੀ- ਦੁਨੀਆ ਵਿਚ ਲਗਾਤਾਰ ਵਧ ਰਹੇ ਬਿਜ਼ਨੈਸ ਇੰਡੈਕਸ ਨੂੰ ਉਜਾਗਰ ਕਰਨਾ। ਖਾਸ ਗੱਲ ਇਹ ਰਹੀ ਕਿ ਸੂਚੀ ਵਿਚ ਵੱਡੇ ਤੇ ਮਸ਼ਹੂਰ ਦੇਸ਼ ਵੀ ਪਿੱਛੇ ਰਹਿ ਗਏ।
10 ਸਭ ਤੋਂ ਮਹਿੰਗੇ ਦੇਸ਼
| ਰੈਂਕਿੰਗ | ਦੇਸ਼ | ਅੰਕ |
|---|---|---|
| 1 | ਸਵਿਟਜ਼ਰਲੈਂਡ | 122 |
| 2 | ਨਾਰਵੇ | 101 |
| 3 | ਆਈਸਲੈਂਡ | 100 |
| 4 | ਜਾਪਾਨ | 83 |
| 5 | ਡੈਨਮਾਰਕ | 83 |
| 6 | ਬਹਾਮਸ | 82 |
| 7 | ਲਗਜ਼ਮਬਰਗ | 81 |
| 8 | ਇਜ਼ਰਾਇਲ | 81 |
| 9 | ਸਿੰਗਾਪੁਰ | 81 |
| 10 | ਸਾਊਥ ਕੋਰੀਆ | 78 |
10 ਸਭ ਤੋਂ ਸਸਤੇ ਦੇਸ਼
| ਰੈਂਕਿਗ | ਦੇਸ਼ | ਅੰਕ |
|---|---|---|
| 1 | ਪਾਕਿਸਤਾਨ | 21 |
| 2 | ਅਫਗਾਨਿਸਤਾਨ | 24 |
| 3 | ਭਾਰਤ | 24 |
| 4 | ਸੀਰੀਆ | 25 |
| 5 | ਉਜ਼ਬੇਕਿਸਤਾਨ | 26 |
| 6 | ਕਿਰਗਿਸਤਾਨ | 26 |
| 7 | ਟਿਊਨੀਸ਼ੀਆ | 27 |
| 8 | ਵੈਨੇਜ਼ੁਏਲਾ | 27 |
| 9 | ਕੋਸੋਵੋ | 28 |
| 10 | ਜਾਰਜੀਆ | 28 |
ਵੱਡੇ ਤੇ ਤਾਕਤਵਰ ਦੇਸ਼ ਰਹਿ ਗਏ ਪਿੱਛੇ
| ਰੈਕਿੰਗ | ਦੇਸ਼ | ਅੰਕ |
| 14 | ਫਰਾਂਸ | 74 |
| 16 | ਆਸਟਰੇਲੀਆ | 73 |
| 20 | ਅਮਰੀਕਾ | 71 |
| 24 | ਕੈਨੇਡਾ | 67 |
| 27 | ਬ੍ਰਿਟੇਨ | 67 |
| 28 | ਇਟਲੀ | 67 |
| 29 | ਜਰਮਨੀ | 65 |
| 80 | ਚੀਨ | 40 |
| 82 | ਰੂਸ | 39 |
| 86 | ਈਰਾਨ | 39 |
