ਤੁਸੀਂ ਵੀ ਹੈੱਡਫੋਨ ਅਤੇ ਈਅਰਬਡ ਦੀ ਕਰਦੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ, ਜਾਣੋ ਕੀ ਕਹਿੰਦੈ ਅਧਿਐਨ

Wednesday, Nov 16, 2022 - 06:14 PM (IST)

ਤੁਸੀਂ ਵੀ ਹੈੱਡਫੋਨ ਅਤੇ ਈਅਰਬਡ ਦੀ ਕਰਦੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ, ਜਾਣੋ ਕੀ ਕਹਿੰਦੈ ਅਧਿਐਨ

ਵਾਸ਼ਿੰਗਟਨ (ਭਾਸ਼ਾ)- ਬੀ.ਜੇ.ਐੱਮ. ਗਲੋਬਲ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਹੈੱਡਫੋਨ ਅਤੇ ਈਅਰਬਡ ਦੀ ਵਰਤੋਂ ਕਾਰਨ ਇੱਕ ਅਰਬ ਤੋਂ ਵੱਧ ਕਿਸ਼ੋਰ ਅਤੇ ਨੌਜਵਾਨ ਸੁਣਨ ਸ਼ਕਤੀ ਦੇ ਕਮਜ਼ੋਰ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਖੋਜਕਰਤਾਵਾਂ ਦੀ ਅੰਤਰਰਾਸ਼ਟਰੀ ਟੀਮ ਨੇ ਕਿਹਾ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਸੁਣਨ ਦੀ ਸਿਹਤ ਸੁਰੱਖਿਆ ਲਈ "ਸੁਰੱਖਿਅਤ ਸੁਣਨ" ਨੀਤੀਆਂ ਨੂੰ ਜ਼ਰੂਰੀ ਤਰਜੀਹ ਦੋਣ ਲੋੜ ਹੈ। ਇਸ ਟੀਮ ਵਿੱਚ ਅਮਰੀਕਾ ਦੀ ਮੈਡੀਕਲ ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ ਦੇ ਖੋਜਕਰਤਾ ਸ਼ਾਮਲ ਸਨ।

ਇਹ ਵੀ ਪੜ੍ਹੋ: ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਦੀ ਪ੍ਰਧਾਨਗੀ, PM ਮੋਦੀ ਬੋਲੇ- ਸਾਡੇ ਲਈ ਮਾਣ ਵਾਲੀ ਗੱਲ

ਖੋਜਕਰਤਾਵਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਅੰਦਾਜ਼ਾ ਹੈ ਕਿ ਦੁਨੀਆ ਭਰ ਵਿੱਚ ਇਸ ਸਮੇਂ 43 ਕਰੋੜ ਤੋਂ ਵੱਧ ਲੋਕ ਸੁਣਨ ਸ਼ਕਤੀ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਢਿੱਲੀ ਪਾਲਣਾ, ਸਮਾਰਟਫ਼ੋਨ, ਹੈੱਡਫ਼ੋਨ ਅਤੇ ਈਅਰਬਡ ਵਰਗੇ ਯੰਤਰਾਂ (ਪੀਐਲਡੀ) ਦੀ ਵਰਤੋਂ ਅਤੇ ਉੱਚ ਆਵਾਜ਼ ਵਿੱਚ ਸੰਗੀਤ ਵਜਾਉਣ ਵਾਲੀਆਂ ਥਾਵਾਂ 'ਤੇ ਜਾਣ ਕਾਰਨ ਨੌਜਵਾਨ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋ ਰਹੇ ਹਨ।

ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ 'ਚ ਅਗਵਾ ਹੋਈ ਭਾਰਤੀ ਮੂਲ ਦੀ 8 ਸਾਲਾ ਬੱਚੀ ਸੁਰੱਖਿਅਤ ਘਰ ਪਰਤੀ

ਪਹਿਲਾਂ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਦਾ ਹੈ PLD ਉਪਭੋਗਤਾ ਅਕਸਰ 105 ਡੈਸੀਬਲ (dB) ਜਿੰਨੀ ਉੱਚੀ ਆਵਾਜ਼ ਸੁਣਦੇ ਹਨ, ਜਦੋਂ ਕਿ ਮਨੋਰੰਜਨ ਸਥਾਨਾਂ 'ਤੇ ਔਸਤ ਸ਼ੋਰ ਦਾ ਪੱਧਰ 104 ਤੋਂ 112 dB ਤੱਕ ਹੁੰਦਾ ਹੈ। ਇਹ ਬਾਲਗਾਂ ਲਈ 80 dB ਅਤੇ ਬੱਚਿਆਂ ਲਈ 75 dB ਦੇ ਮਨਜ਼ੂਰਸ਼ੁਦਾ ਸ਼ੋਰ ਪੱਧਰ ਤੋਂ ਬਹੁਤ ਜ਼ਿਆਦਾ ਹੈ। ਇਸ ਅਧਿਐਨ ਵਿੱਚ 12 ਤੋਂ 35 ਸਾਲ ਦੀ ਉਮਰ ਦੇ 19,046 ਲੋਕਾਂ ਨੇ ਹਿੱਸਾ ਲਿਆ। ਖੋਜ ਵਿੱਚ 33 ਅਧਿਐਨਾਂ ਦੀ ਵਰਤੋਂ ਕੀਤੀ ਗਈ ਸੀ।

ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, PM ਰਿਸ਼ੀ ਸੁਨਕ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 

 


author

cherry

Content Editor

Related News