ਹਰ ਸਾਲ 8 ਲੱਖ ਲੋਕ ਕਰਦੇ ਹਨ ਖੁਦਕੁਸ਼ੀ, ਨੌਜਵਾਨਾਂ ਦੀ ਗਿਣਤੀ ਵਧੇਰੇ

09/11/2019 4:37:39 PM

ਵਾਸ਼ਿੰਗਟਨ— ਇਨਸਾਨ ਕੁਦਰਤ ਦੀ ਬਣਾਈ ਸਭ ਤੋਂ ਖੂਬਸੂਰਤ ਚੀਜ਼ ਜ਼ਿੰਦਗੀ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਪੂਰੀ ਦੁਨੀਆ 'ਚ ਹਰ ਸਾਲ ਕਰੀਬ 8 ਲੱਖ ਲੋਕ ਖੁਦਕੁਸ਼ੀ ਕਰਦੇ ਹਨ। ਹਰ 40 ਸਕਿੰਟ 'ਚ ਇਕ ਵਿਅਕਤੀ ਖੁਦਕੁਸ਼ੀ ਕਰਕੇ ਆਪਣੀ ਜਾਨ ਗੁਆ ਦਿੰਦਾ ਹੈ।

ਨੌਜਵਾਨ ਸਭ ਤੋਂ ਅੱਗੇ
ਹਰ ਸਾਲ ਮੌਤ ਨੂੰ ਗਲੇ ਲਾਉਣ ਵਾਲੇ ਲੱਖਾਂ ਲੋਕ ਵੱਖ-ਵੱਖ ਕਾਰਨਾਂ ਕਰਕੇ ਆਤਮਹੱਤਿਆ ਕਰ ਲੈਂਦੇ ਹਨ। ਪੂਰੀ ਦੁਨੀਆ 'ਚ ਹੋਣ ਵਾਲੀਆਂ ਇਨ੍ਹਾਂ ਖੁਦਕੁਸ਼ੀਆਂ ਦੇ ਕਾਰਨ ਨਾ ਸਿਰਫ ਇਕ ਪਰਿਵਾਰ ਬਲਕਿ ਇਕ ਭਾਈਚਾਰਾ ਤੇ ਪੂਰਾ ਦੇਸ਼ ਪ੍ਰਭਾਵਿਤ ਹੁੰਦਾ ਹੈ। ਰਿਪੋਰਟ ਦੇ ਮੁਤਾਬਕ  ਸਾਲ 2016 'ਚ ਖੁਦਕੁਸ਼ੀ ਕਰਨ ਵਾਲੇ ਜ਼ਿਆਦਾਤਰ ਲੋਕਾਂ ਦੀ ਉਮਰ 15 ਤੋਂ 29 ਦੱਸੀ ਗਈ ਹੈ।

ਆਰਥਿਕ ਤੰਗੀ ਕਾਰਨ ਖੁਦਕੁਸ਼ੀ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਖੁਦਕੁਸ਼ੀ ਕਰਨ ਵਾਲੇ ਜ਼ਿਆਦਾਤਰ ਲੋਕ ਲੋਅ ਤੇ ਮਿਡਲ ਕਲਾਸ ਇਨਕਮ ਵਾਲੇ ਦੇਸ਼ਾਂ ਨਾਲ ਸਬੰਧ ਰੱਖਦੇ ਹਨ। ਯਾਨੀ ਜਿਨ੍ਹਾਂ ਦੇਸ਼ਾਂ 'ਚ ਲੋਕਾਂ ਦੀ ਇਨਕਮ ਬਹੁਤ ਜ਼ਿਆਦਾ ਘੱਟ ਹੈ, ਉਥੇ ਖੁਦਕੁਸ਼ੀ ਦੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਖੁਦਕੁਸ਼ੀ ਕਰਨ ਵਾਲੇ ਇਸ ਵਰਗ ਦੇ ਲੋਕਾਂ ਦੀ ਗਿਣਤੀ 79 ਫੀਸਦੀ ਹੈ। ਖੁਦਕੁਸ਼ੀ ਕਰਨ ਵਾਲੇ ਲੋਕਾਂ ਦੀ ਗਿਣਤੀ ਪੂਰੀ ਦੁਨੀਆ 'ਚ ਜੰਗ ਤੇ ਕਤਲੇਆਮ 'ਚ ਮਾਰੇ ਗਏ ਲੋਕਾਂ ਤੋਂ ਕਿਤੇ ਜ਼ਿਆਦਾ ਹੈ।

ਖੁਦਕੁਸ਼ੀ ਦੇ ਤਰੀਕੇ
ਖੁਦਕੁਸ਼ੀ ਕਰਨ ਵਾਲੇ ਲੋਕ ਮੌਤ ਨੂੰ ਗਲੇ ਲਾਉਣ ਲਈ ਵੱਖ-ਵੱਖ ਰਸਤੇ ਲੱਭਦੇ ਹਨ। ਪਰ ਜ਼ਿਆਦਾਤਰ ਮਾਮਲਿਆਂ 'ਚ ਖੁਦਕੁਸ਼ੀ ਦੇ ਤਿੰਨ ਤਰੀਕੇ ਦੇਖਣ ਨੂੰ ਮਿਲਦੇ ਹਨ। ਖੁਦਕੁਸ਼ੀ ਕਰਨ ਲਈ ਜ਼ਿਆਦਾਤਰ ਲੋਕ ਫਾਂਸੀ, ਜ਼ਹਿਰੀਲੇ ਪਦਾਰਥ ਦੀ ਵਰਤੋਂ ਤੇ ਬੰਦੂਕ ਦੀ ਵਰਤੋਂ ਕਰਦੇ ਹਨ।

ਇਨ੍ਹਾਂ ਦੇਸ਼ਾਂ 'ਚ ਖੁਦਕੁਸ਼ੀ ਦੇ ਮਾਮਲੇ ਜ਼ਿਆਦਾ
ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਖੁਦਕੁਸ਼ੀ ਦੇ ਮਾਮਲੇ ਦੱਖਣੀ-ਪੂਰਬੀ ਏਸ਼ੀਆ 'ਚ ਸਾਹਮਣੇ ਆਉਂਦੇ ਹਨ। ਇਥੇ ਕਰੀਬ 12 ਫੀਸਦੀ ਤੋਂ ਜ਼ਿਆਦਾ ਲੋਕਾਂ ਦੀ ਮੌਤ ਖੁਦਕੁਸ਼ੀ ਕਾਰਨ ਹੁੰਦੀ ਹੈ। ਯੂਰਪ 'ਚ ਖੁਦਕੁਸ਼ੀ ਦੇ ਮਾਮਲੇ ਵੀ ਕੁਝ ਘੱਟ ਨਹੀਂ ਹਨ ਪਰ ਇਥੇ ਖੁਦਕੁਸ਼ੀ ਕਰਨ ਵਾਲੇ ਪੁਰਸ਼ਾਂ ਦੀ ਗਿਣਤੀ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।


Baljit Singh

Content Editor

Related News