ਲੁਧਿਆਣਾ ਪੱਛਮੀ ਉਪ ਚੋਣ: ਪ੍ਰਸ਼ਾਸਨ ਵਲੋਂ ਜਾਰੀ ਡਰਾਫਟ ਵੋਟਰ ਸੂਚੀ ’ਚ 1 ਲੱਖ 73 ਹਜ਼ਾਰ 71 ਵੋਟਰ
Thursday, Apr 10, 2025 - 04:00 AM (IST)

ਲੁਧਿਆਣਾ (ਪੰਕਜ) - ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ ਹੋਣ ਵਾਲੀਆਂ ਉਪ ਚੋਣ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਜ਼ਿਲਾ ਪ੍ਰਸ਼ਾਸਨ ਵਲੋਂ ਤਿਆਰ ਕੀਤੀ ਡਰਾਫਟ ਵੋਟਰ ਸੂਚੀ ਅਨੁਸਾਰ ਕੁੱਲ 1 ਲੱਖ 73 ਹਜ਼ਾਰ 71 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਪਿਛਲੀਆਂ ਵੋਟਰ ਸੂਚੀਆਂ ਦੇ ਮੁਕਾਬਲੇ 724 ਨਵੇਂ ਵੋਟਰ ਸ਼ਾਮਲ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਹਿਮਾਂਸ਼ੂ ਜੈਨ ਨੇ ਦੱਸਿਆ ਕਿ 7 ਜਨਵਰੀ 2025 ਤੱਕ ਲੁਧਿਆਣਾ ਪੱਛਮੀ ’ਚ 172 ਹਜ਼ਾਰ 347 ਵੋਟਰ ਸਨ, ਜਿਸ ਨੂੰ ਅੱਪਡੇਟ ਕਰਨ ਤੋਂ ਬਾਅਦ ਹੁਣ ਨਵੀਂ ਵੋਟਰ ਸੂਚੀ ’ਚ 89061 ਮਰਦ, 84 ਹਜ਼ਾਰ ਇਸਤਰੀ ਅਤੇ 10 ਤੀਸਰੇ ਲਿੰਗ ਦੇ ਵੋਟਰ ਹਨ, ਜਦਕਿ 192 ਪੋਲਿੰਗ ਸਟੇਸ਼ਨ ਹਨ, ਜਦਕਿ ਇਸ ਖੇਤਰ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੋਟਰਾਂ ਨੂੰ ਨਵੀਂ ਸੂਚੀ ਸੌਂਪ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਕਤ ਸੂਚੀ ਬੂਥ ਲੈਵਲ ਅਫਸਰਾਂ ਕੋਲ ਵੀ ਉਪਲੱਬਧ ਹੈ, ਜਿਥੇ ਉਹ ਵੋਟਰ ਸੂਚੀ ਦੀ ਜਾਂਚ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੂਚੀ ’ਤੇ ਦਾਅਵੇ ਅਤੇ ਇਤਰਾਜ਼ 24 ਅਪ੍ਰੈਲ 2025 ਤੱਕ ਦਰਜ ਕੀਤੇ ਜਾ ਸਕਦੇ ਹਨ, ਜੋ ਕਿ 2 ਮਈ ਤੱਕ ਮੁਕੰਮਲ ਹੋ ਜਾਵੇਗੀ, ਅੰਤਿਮ ਵੋਟਰ ਸੂਚੀ 5 ਮਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵੀਂ ਵੋਟ ਬਣਾਉਣ ਲਈ ਫਾਰਮ-6 ਦੀ ਵਰਤੋਂ ਕੀਤੀ ਜਾ ਸਕਦੀ ਹੈ, ਫਾਰਮ-7 ਦੀ ਵਰਤੋਂ ਕੀਤੀ ਜਾ ਸਕਦੀ ਹੈ।