ਅੰਮ੍ਰਿਤਸਰ ਅੰਤਰਾਸ਼ਟਰੀ ਏਅਰਪੋਰਟ ’ਤੇ ਵੱਧ ਰਹੀ ਹਵਾਈ ਯਾਤਰੀਆਂ ਦੀ ਗਿਣਤੀ, ਅੰਕੜਾ ਕਰੇਗਾ ਹੈਰਾਨ
Monday, Apr 14, 2025 - 01:12 PM (IST)

ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ‘ਪੈਸੇਂਜਰ-ਮੂਵਮੈਂਟ’ ਵਧੀ ਹੈ। ਇਥੇ ਟ੍ਰੈਫਿਕ ਆਵਾਜਾਈ ਦੇ ਅੰਕੜਿਆਂ ’ਚ ਮੌਜੂਦਾ ਸਮੇਂ ’ਚ ਪਿਛਲੇ ਸਾਲ ਦੇ ਮੁਕਾਬਲੇ ’ਚ 17.3 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਉਮੀਦ ਤੋਂ ਜ਼ਿਆਦਾ ਹੈ। ਇਹ ਵਾਧਾ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਉਡਾਨਾਂ ’ਚੋਂ ਅੱਗੇ ਰਿਹਾ ਹੈ।
ਇਹ ਵੀ ਪੜ੍ਹੋ- ਔਰਤ ਨੇ ਪ੍ਰੇਮੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ ਸੀ ਪਤੀ, cctv ਤੋਂ ਹੋਇਆ ਰੂਹ ਕੰਬਾਊ ਮੌਤ ਦਾ ਖੁਲਾਸਾ
ਮਿਲੇ ਅੰਕੜਿਆਂ ਮੁਤਾਬਕ ਸਾਲ 2024-25 ’ਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 11 ਲੱਖ 70 ਹਜ਼ਾਰ 721 ਅਤੇ ਰਾਸ਼ਟਰੀ ਯਾਤਰੀਆਂ ਦੀ 24 ਲੱਖ 49 ਹਜ਼ਾਰ 290, ਜਦ ਕਿ ਕੁਲ 36 ਲੱਖ 20 ਹਜ਼ਾਰ 11 ਯਾਤਰੀਆਂ ਨੇ ਉਡਾਨਾਂ ਭਰੀਆਂ। ਉਥੇ 2023-24 ’ਚ ਅੰਤਰਰਾਸ਼ਟਰੀ 9 ਲੱਖ 81 ਹਜ਼ਾਰ 405, ਘਰੇਲੂ 21 ਲੱਖ 04 ਹਜ਼ਾਰ 193, ਕੁੱਲ 30 ਲੱਖ 85 ਹਜ਼ਾਰ 598 ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ। ਇਹ ਗਿਣਤੀ ਸਾਲ 22-23 ’ਚ ਉਡਾਨ ਭਰਨ ਵਾਲੇ ਯਾਤਰੀਆਂ ਦੀ ਗਿਣਤੀ ਤੋਂ 22 ਫੀਸਦੀ ਜ਼ਿਆਦਾ ਸੀ। 2022-23 ’ਚ ਕੁੱਲ 25 ਲੱਖ 16 ਹਜ਼ਾਰ 518 ਯਾਤਰੀ ਸਨ, ਜਿਸ ’ਚ ਅੰਤਰਰਾਸ਼ਟਰੀ 7 ਲੱਖ 55 ਹਜ਼ਾਰ 134 ਅਤੇ ਘਰੇਲੂ 17 ਲੱਖ 61 ਹਜ਼ਾਰ 384 ਯਾਤਰੀ ਸਨ। ਹਾਲਾਂਕਿ ਪਿਛਲੇ ਅੰਕੜਿਆਂ ਮੁਤਾਬਕ ਕੋਵਿਡ ਦੇ ਸਾਲਾਂ ’ਚ ਉਡਾਨ ਭਰਨ ਵਾਲੇ ਯਾਤਰੀਆਂ ਦੀ ਗਿਣਤੀ ’ਚ ਕਾਫੀ ਗਿਰਾਵਟ ਸੀ ਪਰ 2022 ਤੋਂ 2025 ਤੱਕ ਇਨ੍ਹਾਂ ਯਾਤਰੀਆਂ ਦੀ ਗਿਣਤੀ ’ਚ ਹੈਰਾਨੀਜਨਕ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ-ਨਾਚ
ਏਅਰਪੋਰਟ ਡਾਇਰੈਕਟ ਐੱਸ. ਕੇ. ਕਪਾਹੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਹਵਾਈ ਯਾਤਰੀਆਂ ਦੀ ਗਿਣਤੀ ’ਚ ਹੋਰ ਵਾਧਾ ਹੋਵੇਗਾ। ਏਅਰਪੋਰਟ ਪ੍ਰਬੰਧਨ ਵਲੋਂ ਯਾਤਰੀਆਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਏਅਰਪੋਰਟ ’ਤੇ ਕੁਝ ਉਡਾਨਾਂ ਵੱਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਜ਼ਮਾਨਤ 'ਤੇ ਆਏ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8