ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 33 ਹਜ਼ਾਰ ਲੀਟਰ ਹੋਰ ਨਾਜਾਇਜ਼ ਸ਼ਰਾਬ ਫੜੀ
Saturday, Apr 19, 2025 - 02:30 PM (IST)

ਅੰਮ੍ਰਿਤਸਰ (ਇੰਦਰਜੀਤ)-ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਹ ਕਾਰਵਾਈ ਈ. ਓ. ਮਨੀਸ਼ ਗੋਇਲ ਦੀ ਨਿਗਰਾਨੀ ਹੇਠ ਕੀਤੀ ਗਈ, ਜਿਸ ਵਿੱਚ ਆਬਕਾਰੀ ਇੰਸਪੈਕਟਰ ਮੈਡਮ ਜਗਦੀਪ ਕੌਰ ਦੀ ਅਗਵਾਈ ਹੇਠ ਆਬਕਾਰੀ ਪੁਲਸ ਅਤੇ ਜ਼ਿਲਾ ਪੁਲਸ ਦੇ ਨਾਲ ਅਜਨਾਲਾ ਸਰਕਲ, ਜ਼ਿਲਾ ਅੰਮ੍ਰਿਤਸਰ-2 ਵਿੱਚ ਸਰਚ/ਛਾਪੇਮਾਰੀ ਅਤੇ ਬਰਾਮਦਗੀ ਕੀਤੀ ਗਈ। ਇਸ ਕਾਰਵਾਈ ਵਿੱਚ ਨੰਗਲ ਵਾਂਝਾ ਵਾਲਾ, ਅਜਨਾਲਾ ਦਾ ਸੱਕੀ ਨਾਲਾ, ਲੋਧੀ ਗੁਰਜ ਰਾਮਦਾਸ ਅਤੇ ਕੁਝ ਹੋਰ ਥਾਵਾਂ ਤੋਂ ਕੁੱਲ ਮਿਲਾ ਕੇ 31 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਜੋ ਲਾਹਣ ਦੇ ਰੂਪ ਵਿਚ ਸੀ, ਬਰਾਮਦ ਕੀਤੀ ਗਈ। ਦੱਸਣਯੋਗ ਹੈ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਇਸੇ ਅਧਿਕਾਰੀਆਂ ਦੀ ਟੀਮ ਨੇ ਕੱਲ੍ਹ 40 ਤੋਂ 50 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਨਸ਼ਟ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਮੁੜ ਸ਼ੁਰੂ ਕੀਤੀ ਇਹ ਬੱਸ
ਬੇਹੱਦ ਗੰਦੇ ਅਤੇ ਬਦਬੂਦਾਰ ਪਾਣੀ ਤੋਂ ਹੋ ਰਹੀ ਸੀ ਸ਼ਰਾਬ ਤਿਆਰ
ਆਬਕਾਰੀ ਵਿਭਾਗ ਦੀ ਟੀਮ ਨੇ ਦੱਸਿਆ ਕਿ ਇਕ ਜਗ੍ਹਾ ’ਤੇ ਇੰਨੇ ਗੰਦੇ ਪਾਣੀ ਨਾਲ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ ਕਿ ਉਸ ਤੋਂ ਇੰਨੀ ਬਦਬੂ ਆ ਰਹੀ ਸੀ ਕਿ ਉਸ ਦੇ ਨੇੜੇ ਖੜ੍ਹਾ ਹੋਣਾ ਵੀ ਮੁਸ਼ਕਲ ਸੀ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਸੀ ਕਿ ਇਸ ਗੰਦੇ ਪਾਣੀ ਵਿੱਚ ਕੀੜੇ-ਮਕੌੜੇ ਘੁੰਮ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਤਾਜ਼ਾ ਅਪਡੇਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਅਤੇ ਇੱਥੇ ਪੈਦਾ ਹੋਣ ਵਾਲੀ ਸ਼ਰਾਬ ਦੇ ਨਮੂਨੇ ਲਏ ਜਾਂਦੇ ਹਨ ਤਾਂ ਅਜਿਹੇ ਗੰਦੇ ਪਾਣੀ ਤੋਂ ਸ਼ਰਾਬ ਬਰਾਮਦ ਕਰਨ ਵਾਲਿਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਜਾ ਸਕਦੇ ਹਨ, ਕਿਉਂਕਿ ਇਸ ਕਿਸਮ ਦੀ ਸ਼ਰਾਬ ਲੋਕਾਂ ਦੀਆਂ ਜਾਨਾਂ ਲੈਣ ਦਾ ਕਾਰਨ ਬਣ ਜਾਂਦੀ ਹੈ। ਪੰਜ ਸਾਲ ਪਹਿਲਾਂ ਤਰਨਤਾਰਨ ਖੇਤਰ ਵਿੱਚ ਵੀ ਜ਼ਹਰਿਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਤਰਨਤਾਰਨ ਜ਼ਿਲ੍ਹੇ ਨੂੰ ਅੰਮ੍ਰਿਤਸਰ ਰੇਂਜ ਤੋਂ ਬਾਹਰ ਕੱਢ ਕੇ ਫਿਰੋਜ਼ਪੁਰ ਰੇਂਜ ਨਾਲ ਜੋੜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ Private ਸਕੂਲਾਂ 'ਤੇ ਹੋ ਸਕਦੈ ਵੱਡਾ ਐਕਸ਼ਨ, ਸਖ਼ਤ ਕਦਮ ਚੁੱਕੇਗੀ ਸਰਕਾਰ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8