ਰੂਸ ''ਚ ਅਲੈਕਸੀ ਨੇਵਲਨੀ ਨੂੰ ਸ਼ਰਧਾਂਜਲੀ ਦੇਣ ਦੌਰਾਨ 400 ਤੋਂ ਵੱਧ ਲੋਕ ਲਏ ਗਏ ਹਿਰਾਸਤ ''ਚ
Sunday, Feb 18, 2024 - 05:47 PM (IST)
ਮਾਸਕੋ (ਪੋਸਟ ਬਿਊਰੋ)- ਰੂਸ ਵਿੱਚ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨੇਵਲਨੀ ਦੇ ਸ਼ਰਧਾਂਜਲੀ ਸਮਾਗਮ ਦੌਰਾਨ 400 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇੱਕ ਰੂਸੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ । ਨੇਵਲਨੀ (47) ਦੀ ਅਚਾਨਕ ਹੋਈ ਮੌਤ ਨੇ ਰੂਸ ਦੇ ਬਹੁਤ ਸਾਰੇ ਲੋਕਾਂ ਨੂੰ ਸਦਮਾ ਦਿੱਤਾ ਹੈ। ਇਨ੍ਹਾਂ ਲੋਕਾਂ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਤੋਂ ਭਵਿੱਖ ਲਈ ਬਹੁਤ ਉਮੀਦਾਂ ਸਨ।
ਪੜ੍ਹੋ ਇਹ ਅਹਿਮ ਖ਼ਬਰ-਼ਡੋਨਾਲਡ ਟਰੰਪ ਨੇ Sneaker Line ਦੇ ਬੂਟ ਕੀਤੇ ਲਾਂਚ
ਨੇਵਲਨੀ ਸਰਕਾਰੀ ਭ੍ਰਿਸ਼ਟਾਚਾਰ ਅਤੇ ਕ੍ਰੇਮਲਿਨ, ਰੂਸੀ ਸੱਤਾਧਾਰੀ ਸਥਾਪਨਾ ਖ਼ਿਲਾਫ਼ ਆਪਣੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਲਈ ਜਾਣਿਆ ਜਾਂਦਾ ਸੀ। ਨਰਵ ਏਜੰਟ ਜ਼ਹਿਰ ਤੋਂ ਬਚਣ ਅਤੇ ਕਈ ਜੇਲ੍ਹਾਂ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਨੇਵਲਨੀ ਨੇ ਪੁਤਿਨ ਦੀ ਆਲੋਚਨਾ ਜਾਰੀ ਰੱਖੀ। ਕਈ ਰੂਸੀ ਸ਼ਹਿਰਾਂ ਵਿੱਚ ਸੈਂਕੜੇ ਲੋਕ ਰਾਜਨੇਤਾ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਫੁੱਲਾਂ ਅਤੇ ਮੋਮਬੱਤੀਆਂ ਨਾਲ ਰਾਜਨੀਤਿਕ ਦਮਨ ਦੇ ਪੀੜਤਾਂ ਦੇ ਸਮਾਰਕਾਂ 'ਤੇ ਇਕੱਠੇ ਹੋਏ। ਅਧਿਕਾਰ ਸਮੂਹ 'ਓਵੀਡੀ-ਇਨਫੋ' ਅਨੁਸਾਰ 12 ਤੋਂ ਵੱਧ ਸ਼ਹਿਰਾਂ ਵਿੱਚ ਪੁਲਸ ਨੇ ਸ਼ਨੀਵਾਰ ਰਾਤ ਤੱਕ 401 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਸਮੂਹ ਨੇ ਕਿਹਾ ਕਿ ਰੂਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੇਂਟ ਪੀਟਰਸਬਰਗ ਵਿੱਚ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।