ਬੀੜੀ ਨੇ ਮਚਾ 'ਤੇ ਭਾਂਬੜ, ਪੂਰੇ ਇਲਾਕੇ 'ਚ ਪੈ ਗਈ ਦੁਹਾਈ

Tuesday, Nov 12, 2024 - 01:15 PM (IST)

ਡੇਰਾਬੱਸੀ (ਗੁਰਜੀਤ, ਵਿਕਰਮਜੀਤ) : ਡੇਰਾਬੱਸੀ ਮੁਬਾਰਕਪੁਰ ਰੋਡ ’ਤੇ ਬੀਤੀ ਦੇਰ ਸ਼ਾਮ ਜ਼ਮੀਨਦੋਜ਼ ਗੈਸ ਪਾਈਪ ਲਾਈਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ 15 ਤੋਂ 20 ਫੁੱਟ ਉੱਚੀਆਂ ਆਸਮਾਨ ’ਚ ਚੜ੍ਹ ਰਹੀ ਸਨ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਰਤੀ ਵਿੱਚੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ ਨੂੰ ਵੇਖ ਕੇ ਸਥਾਨਕ ਲੋਕ ਸਹਿਮ ਗਏ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ ਅਤੇ ਗੈਸ ਲਾਈਨ ਦੇ ਗੇਟਬਾਲ ਬੰਦ ਕਰਵਾਏ।

ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ! ਨਾਜ਼ੁਕ ਬਣ ਗਏ ਹਾਲਾਤ, ਲੋਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਲੋੜ

ਦੱਸਿਆ ਜਾ ਰਿਹਾ ਹੈ ਕਿ ਅੰਡਰਗਰਾਊਂਡ ਕੇਵਲ ਤਾਰ ਪਾਉਣ ਵਾਲੀ ਮਸ਼ੀਨ ਨੇ ਗੈਸ ਪਾਈਪ ਲਾਈਨ ਨੂੰ ਡੈਮੇਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉੱਥੋਂ ਲੰਘ ਰਿਹਾ ਇਕ ਵਿਅਕਤੀ ਜਦੋਂ ਬੀੜੀ ਪੀਣ ਲੱਗਿਆ ਤਾਂ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਇੰਡੀਅਨ ਆਇਲ ਅਡਾਨੀ ਗੈਸ ਕੰਪਨੀ ਦੀ ਪੀ. ਐੱਨ. ਜੀ. ਗੈਸ ਦੀ ਅੰਡਰਗਰਾਊਂਡ ਪਾਈਪ ਲਾਈਨ ਮੁਬਾਰਕਪੁਰ ਤੋਂ ਹੁੰਦੀ ਹੋਈ ਡੇਰਾਬੱਸੀ ਵੱਲ ਜਾ ਰਹੀ ਹੈ। ਇਹ ਗੈਸ ਡੋਮੈਸਟਿਕ, ਕਮਰਸ਼ੀਅਲ ਅਤੇ ਇੰਡਸਟਰੀਅਲ ਮਕਸਦ ਲਈ ਇਸਤੇਮਾਲ ਕੀਤੀ ਜਾਂਦੀ ਹੈ। ਸੋਮਵਾਰ ਸ਼ਾਮੀ ਜਦੋਂ ਅੰਡਰਗਰਾਊਂਡ ਕੇਵਲ ਤਾਰ ਪਾਉਣ ਵਾਲੀ ਮਸ਼ੀਨ ਗੈਸ ਪਾਈਪ ਲਾਈਨ ਨੇੜੇ ਕੰਮ ਕਰ ਰਹੀ ਸੀ ਤਾਂ ਡਰਿੱਲ ਕਾਰਨ ਲਾਈਨ ਡੈਮੇਜ ਹੋ ਗਈ, ਜਿਸ ਕਾਰਨ ਗੈਸ ਲੀਕ ਹੋਣ ਲੱਗ ਪਈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਖ਼ਤਰਾ! ਪੜ੍ਹੋ ਕੀ ਹੈ ਪੂਰੀ ਖ਼ਬਰ

ਇਸ ਦੌਰਾਨ ਜਦੋਂ ਗੈਸ ਕੰਪਨੀ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚ ਮੁਰੰਮਤ ਕਰਨ ਲਈ ਬੈਰੀਕੇਡਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਉੱਥੋਂ ਲੰਘ ਰਹੇ ਇਕ ਵਿਅਕਤੀ ਨੇ ਬੀੜੀ ਪੀਣ ਲਈ ਜਲਾਈ ਤਾਂ ਅਚਾਨਕ ਅੱਗ ਲੱਗ ਗਈ ਅਤੇ ਅੱਗ ਦੀਆਂ ਉੱਚੀ-ਉੱਚੀ ਲਪਟਾਂ ਚੜ੍ਹਨ ਲੱਗੀਆਂ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਮੌਕੇ ’ਤੇ ਆ ਕੇ ਅੱਗ ਬੁਝਾਈ। ਇਸ ਦੌਰਾਨ ਕੰਪਨੀ ਦੇ ਵਰਕਰਾਂ ਨੇ ਗੇਟਬਾਲ ਵੀ ਬੰਦ ਕਰ ਦਿੱਤੇ, ਜਿਸ ਕਾਰਨ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਰਿਹਾ। ਗੈਸ ਕੰਪਨੀ ਦੇ ਅਧਿਕਾਰੀ ਕਮਲਦੀਪ ਨੇ ਦੱਸਿਆ ਕਿ ਬਿਨਾਂ ਸੂਚਿਤ ਕੀਤੇ ਕੇਵਲ ਤਾਰ ਪਾਉਣ ਵਾਲੀ ਮਸ਼ੀਨ ਵੱਲੋਂ ਗੈਸ ਪਾਈਪ ਲਾਈਨ ਡੈਮੇਜ ਕਰ ਦਿੱਤੀ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਆਖਿਆ ਕਿ ਤਿੰਨ ਤੋਂ ਚਾਰ ਘੰਟਿਆਂ ਦਰਮਿਆਨ ਪਾਈਪ ਲਾਈਨ ਦੀ ਮੁਰੰਮਤ ਕਰ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਡੈਮੇਜ ਹੋਈ ਪਾਈਪਲਾਈਨ ਨੇੜੇ ਬੀੜੀ ਪੀਣ ਕਾਰਨ ਅੱਗ ਲੱਗੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News