ਪੰਜਾਬ 'ਚ ਵਿਆਹ ਵਾਲੇ ਘਰ ਜ਼ਬਰਦਸਤ ਧਮਾਕਾ, ਵਿਛ ਗਏ ਸੱਥਰ

Saturday, Nov 23, 2024 - 05:41 PM (IST)

ਪੰਜਾਬ 'ਚ ਵਿਆਹ ਵਾਲੇ ਘਰ ਜ਼ਬਰਦਸਤ ਧਮਾਕਾ, ਵਿਛ ਗਏ ਸੱਥਰ

ਖਮਾਣੋ (ਜਗਜੀਤ ਸਿੰਘ ਜਟਾਣਾ) : ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮੁਸਤਫਾਬਾਦ ਵਿਖੇ ਇਕ ਵਿਆਹ ਸਮਾਗਮ ਦੌਰਾਨ ਉਦੋਂ ਮਾਹੌਲ ਗਮਗੀਨ ਹੋ ਗਿਆ ਜਦੋਂ ਖਾਣਾ ਤਿਆਰ ਕਰਨ ਮੌਗੇ ਗੈਸ ਸਲੰਡਰ ਨੂੰ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਣ ਧਮਾਕਾ ਹੋ ਗਿਆ ਜਿਸ ਕਾਰਣ ਅੱਗ ਭੜਕ ਗਈ। ਇਸ ਹਾਦਸੇ ਦੌਰਾਨ ਕੁਝ ਔਰਤਾਂ ਅੱਗ ਦੀ ਲਪੇਟ 'ਚ ਆ ਗਈਆਂ। ਇਸ ਘਟਨਾ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਛੇ ਹੋਰ ਵਿਅਕਤੀਆਂ ਜ਼ਖਮੀ ਹੋ ਗਏ। ਘਰ ਦੀ ਮਾਲਕਣ ਕੁਲਵੰਤ ਕੌਰ ਨੇ ਦੱਸਿਆ ਕਿ ਮੇਰਾ ਪਤੀ ਅਵਤਾਰ ਸਿੰਘ ਕਾਫੀ ਸਮੇਂ ਤੋਂ ਬੀਮਾਰ ਚੱਲ ਰਿਹਾ ਹੈ ਮੇਰੀ ਲੜਕੀ ਸਿਮਰਨਪ੍ਰੀਤ ਕੌਰ ਦਾ ਕੱਲ ਨੂੰ ਵਿਆਹ ਸੀ ਕਿ ਇਕ ਦਿਨ ਪਹਿਲਾਂ ਰਾਤ ਕਰੀਬ ਸਾਢੇ ਛੇ ਵਜੇ ਦੇ ਕਰੀਬ ਪਿੰਡ ਦੀਆਂ ਆਂਢਣਾਂ ਗੁਆਂਢਣਾ ਰਾਤ ਦਾ ਪ੍ਰਸ਼ਾਦਾ ਤਿਆਰ ਕਰ ਰਹੀਆਂ ਸਨ ਕਿ ਅਚਾਨਕ ਗੈਸ ਸਲੰਡਰ ਨੂੰ ਅੱਗ ਲੱਗ ਗਈ ਜਿਸ ਨਾਲ ਪ੍ਰਸ਼ਾਦਾ ਤਿਆਰ ਕਰ ਰਹੀਆਂ ਔਰਤਾਂ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। 

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ

ਸਿੱਟੇ ਵਜੋਂ ਗੁਆਂਢਣ ਜਗਦੀਸ਼ ਕੌਰ ਦੀ ਹਸਪਤਾਲ 'ਚ ਜਾ ਕੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਗਦੀਸ਼ ਕੌਰ ਨੂੰ ਪਹਿਲਾਂ ਬਸੀ ਪਠਾਣਾਂ ਦੇ ਸਿਵਲ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਫਤਹਿਗੜ੍ਹ ਸਾਹਿਬ ਵਿਖੇ ਰੈਫਰ ਕਰ ਦਿੱਤਾ ਉਪਰੰਤ ਡਾਕਟਰਾਂ ਨੇ ਗੰਭੀਰ ਹਾਲਾਤ 'ਚ ਜਗਦੀਸ਼ ਕੌਰ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਅੱਜ ਸਵੇਰੇ 5 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਘਟਨਾਂ 'ਚ ਹਲਵਾਈ ਵਿਸਾਖਾ ਸਿੰਘ ਲਖਣਪੁਰ ,ਨਵਜੋਤ ਸਿੰਘ ਵਾਸੀ ਪਿੰਡ ਬਰਵਾਲੀ ਉਮਰ 23 ਸਾਲ, ਕੁਲਜੀਤ ਕੌਰ ਉਮਰ 45 ਸਾਲ, ਗੱਗੂ ਵਾਸੀ ਪਿੰਡ ਗਹਿਲੇਵਾਲ, ਰਾਣੀ ਤੇ ਰਜਿੰਦਰ ਕੌਰ ਵਾਸੀ ਪਿੰਡ ਮੁਸਤਫਾਬਾਦ ਵੀ ਜ਼ਖਮੀ ਹੋਏ ਹਨ। ਜੋ ਸੈਕਟਰ 32 ਸਰਕਾਰੀ ਕਾਲਜ ਅਤੇ ਪੀ. ਜੀ.ਆਈ ਵਿਚ ਜੇਰੇ ਇਲਾਜ ਹਨ। 

ਇਹ ਵੀ ਪੜ੍ਹੋ : ਲੋਕਾਂ ਲਈ ਚਿੰਤਾ ਭਰੀ ਖ਼ਬਰ, ਪੰਜਾਬ ਦੀਆਂ ਇਨ੍ਹਾਂ ਬੱਸਾਂ 'ਤੇ ਲੱਗੀ ਪਾਬੰਦੀ

ਉਧਰ ਦੂਜੇ ਪਾਸੇ ਖੇੜੀ ਨੌਧ ਸਿੰਘ ਦੇ ਮੁੱਖ ਅਫ਼ਸਰ ਮੇਜਰ ਸਿੰਘ ਅਤੇ ਉਪ ਪੁਲਸ ਕਪਤਾਨ ਰਮਿੰਦਰ ਸਿੰਘ ਕਾਹਲੋਂ ਨੇ ਪੁਲਸ ਪਾਰਟੀ ਸਮੇਤ ਘਟਨਾਂ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਸੂਬੇ 'ਚ ਫੈਲ ਰਹੀ ਇਸ ਬੀਮਾਰੀ ਤੋਂ ਸਾਵਧਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News