​​​​​​​ਲੀਬੀਆ ਤੇ ਇਟਲੀ ਦੇ ਨੇੜੇ ਸਮੁੰਦਰ 'ਚੋਂ ਬਚਾਏ ਗਏ 300 ਤੋਂ ਜ਼ਿਆਦਾ ਸ਼ਰਣਾਰਥੀ

06/23/2018 6:40:09 PM

ਤ੍ਰਿਪੋਲੀ— ਲੀਬੀਆ ਨੇਵੀ ਨੇ ਲੀਬੀਆ ਦੇ ਤੱਟ ਦੇ ਨੇੜੇ ਭੂਮੱਧ ਸਾਗਰ ਪਾਰ ਕਰਕੇ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਦੋ ਕਿਸ਼ਤੀਆਂ 'ਚ ਸਵਾਰ ਤਕਰੀਬਨ 200 ਲੋਕਾਂ ਨੂੰ ਬਚਾਇਆ ਜਦਕਿ ਡੈਨਮਾਰਕ ਦੀ ਕੰਟੇਨਰ ਨੌਵਹਨ ਕੰਪਨੀ ਮਾਏਸਰਕ ਲਾਈਨ ਦੇ ਇਕ ਜਹਾਜ਼ ਨੇ ਦੱਖਣੀ ਤੱਟ ਦੇ ਨੇੜੇਓਂ 113 ਸ਼ਰਣਾਰਥੀਆਂ ਨੂੰ ਬਚਾਇਆ।
ਲੀਬੀਆ ਨੇਵੀ ਦੇ ਬੁਲਾਰੇ ਆਯੂਬ ਕਾਸਿਮ ਨੇ ਦੱਸਿਆ ਕਿ ਇਕ ਕਿਸ਼ਤੀ ਰਾਹੀਂ ਸ਼ਰਣਾਰਥੀਆਂ ਨੂੰ ਬਚਾਏ ਜਾਣ ਦੌਰਾਨ ਸੂਡਾਨ, ਨਾਈਜੀਰੀਆ, ਚਾਡ, ਮਿਸਰ ਨਾਲ ਸਬੰਧ ਰੱਖਣ ਵਾਲੇ ਪੰਜ ਸ਼ਰਣਾਰਥੀਆਂ ਦੀ ਮੌਤ ਹੋ ਗਈ। ਗਾਰਾਬੁੱਲੀ ਤੋਂ ਕਰੀਬ 12 ਸਮੁੰਦਰੀ ਮੀਲ ਦੂਰ ਡੁੱਬੀ ਕਿਸ਼ਤੀ ਤੋਂ 94 ਲੋਕ ਬਚਾਏ ਗਏ। ਉਸੇ ਇਲਾਕੇ 'ਚ ਦੂਜੀ ਕਿਸ਼ਤੀ ਤੋਂ 91 ਲੋਕਾਂ ਨੂੰ ਬਚਾਇਆ ਗਿਆ। ਇਸੇ ਦੌਰਾਨ ਸਟਾਕਹੋਮ ਤੋਂ ਮਿਲੀ ਇਕ ਰਿਪੋਰਟ 'ਚ ਮਾਏਸਰਕ ਲਾਈਨ ਦੇ ਬੁਲਾਰੇ ਮਿੱਕੇਲ ਏਲਬੇਕ ਨੇ ਦੱਸਿਆ ਕਿ ਉਨ੍ਹਾਂ ਦੇ ਕੰਟੇਨਰ ਜਹਾਜ਼ 'ਐਲੇਕਜ਼ੈਂਡਰ ਮਾਏਸਰਕ' ਨੇ ਮਦਦ ਦਾ ਸੰਕੇਤ ਮਿਲਣ ਤੋਂ ਬਾਅਦ ਆਪਣਾ ਰਾਹ ਬਦਲ ਦਿੱਤਾ ਤੇ ਦੱਖਣੀ ਇਟਲੀ ਦੇ ਤੱਟ ਦੇ ਨੇੜੇ 113 ਸ਼ਰਣਾਰਥੀਆਂ ਨੂੰ ਬਚਾਇਆ। ਐਲੇਕਜ਼ੈਂਡਰ ਮਾਏਸਰਕ ਅਜੇ ਸਿਸਲੀ ਦੇ ਪੋਜਾਲੋ ਦੇ ਤੱਟ 'ਤੇ ਹੈ ਤੇ ਇਟਲੀ ਦੇ ਨੌਵਹਨ ਬਚਾਅ ਤਾਲਮੇਲ ਕੇਂਦਰ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਕਰ ਰਿਹਾ ਹੈ।


Related News